Home » Uncategorized » ਮਜੀਠੀਆ ਦੀ ਜ਼ਮਾਨਤ ‘ਕਲੀਨ ਚਿੱਟ’ ਨਹੀਂ ਸਿਰਫ਼ ਕਾਨੂੰਨੀ ਰਾਹਤ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲਿਆਂ ਵਿਰੁੱਧ ਆਪ ਸਰਕਾਰ ਕਰੇਗੀ ਅਦਾਲਤ ‘ਚ ਪੁਖਤਾ ਸਬੂਤ ਪੇਸ਼ : ਸੀਨੀ. ਆਗੂ ਤਲਬੀਰ ਸਿਰਫ

ਮਜੀਠੀਆ ਦੀ ਜ਼ਮਾਨਤ ‘ਕਲੀਨ ਚਿੱਟ’ ਨਹੀਂ ਸਿਰਫ਼ ਕਾਨੂੰਨੀ ਰਾਹਤ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲਿਆਂ ਵਿਰੁੱਧ ਆਪ ਸਰਕਾਰ ਕਰੇਗੀ ਅਦਾਲਤ ‘ਚ ਪੁਖਤਾ ਸਬੂਤ ਪੇਸ਼ : ਸੀਨੀ. ਆਗੂ ਤਲਬੀਰ ਸਿਰਫ

ਜਮਾਨਤ ਤੇ ਖੁਸ਼ੀ ਮਨਾਉਣ ਦਾ ਕੋਈ ਫਾਇਦਾ ਨਹੀਂ ਅੰਤਿਮ ਫੈਸਲਾ ਹੋਣ ਤੇ ਪੰਜਾਬ ਦੇ ਪਿੰਡ ਪਿੰਡ ਨਸ਼ਾ ਪਹੁੰਚਾਉਣ ਵਾਲਿਆਂ ਦਾ ਅਸਲੀ ਟਿਕਾਣਾ ਹੋਵੇਗਾ ਕਿੱਥੇ.? 

ਚੰਡੀਗੜ੍ਹ, 3 ਫਰਵਰੀ (ਮੰਗਤ ਸਿੰਘ ਸੈਦਪੁਰ) : ਮਜੀਠੀਆ ਦੀ ਜ਼ਮਾਨਤ ‘ਤੇ ਜਸ਼ਨ ਮਨਾਉਣ ਵਾਲੇ ਲੋਕ ਸ਼ਾਇਦ ਇਹ ਭੁੱਲ ਗਏ ਹਨ ਕਿ ਜ਼ਮਾਨਤ ਮਿਲਣਾ ਕੋਈ ‘ਕਲੀਨ ਚਿੱਟ’ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਮਜੀਠੀਆ ਦੀ ਜ਼ਮਾਨਤ ‘ਤੇ ਇੰਝ ਖੁਸ਼ ਹੋ ਰਹੇ ਹਨ ਜਿਵੇਂ ਉਹ ਕੋਈ ਜੰਗ ਜਿੱਤ ਕੇ ਆਇਆ ਹੋਵੇ, ਜਦਕਿ ਸੱਚਾਈ ਇਹ ਹੈ ਕਿ ਜ਼ਮਾਨਤ ਕਿਸੇ ਵੀ ਕੇਸ ਵਿੱਚ ਇੱਕ ਆਮ ਕਾਨੂੰਨੀ ਪ੍ਰਕਿਰਿਆ ਹੈ।.ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਤਲਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ ‘ਤੇ ਕਿਹਾ ਕਿ ਸਰਕਾਰ ਨਸ਼ਿਆਂ ਖ਼ਿਲਾਫ਼ ਆਪਣੀ ਲੜਾਈ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਬੇਲ ‘ਤੇ ਖੁਸ਼ੀ ਮਨਾਉਣ ਦਾ ਕੋਈ ਫਾਇਦਾ ਨਹੀਂ ਹੈ। ਜਦੋਂ ਅੰਤਿਮ ਫੈਸਲਾ ਆਵੇਗਾ,ਉਦੋਂ ਪਤਾ ਲੱਗੇਗਾ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਦਾ ਅਸਲੀ ਟਿਕਾਣਾ ਕਿੱਥੇ ਹੈ। ਸਰਕਾਰ ਮਜ਼ਬੂਤੀ ਨਾਲ ਆਪਣਾ ਪੱਖ ਰੱਖੇਗੀ ਅਤੇ ਇਨਸਾਫ਼ ਹੋ ਕੇ ਰਹੇਗਾ। ਤਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਮਜੀਠੀਆ ਅਜੇ ਸਿਰਫ਼ ਜੇਲ੍ਹ ਤੋਂ ਬਾਹਰ ਆਏ ਹਨ। ਉਹ ਅਪਰਾਧ ਮੁਕਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਕੇਸ ਅਜੇ ਵੀ ਚੱਲ ਰਿਹਾ ਹੈ ਅਤੇ ਫੈਸਲਾ ਆਉਣਾ ਬਾਕੀ ਹੈ। ਜਲਦੀ ਹੀ ਇਹ ਵੀ ਸਾਫ਼ ਹੋ ਜਾਵੇਗਾ ਕਿ ਕਿਸ ਕੰਪਨੀ ਤੋਂ ਕਿੰਨਾ ਪੈਸਾ ਆਇਆ ਅਤੇ ਉਹ ਪੈਸਾ ਕਿੱਥੇ ਗਿਆ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਅਜੇ ਬਾਕੀ ਹੈ। ਉਨ੍ਹਾਂ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ ਕਿ ਕਾਨੂੰਨੀ ਰਾਹਤ ਨੂੰ ਅੰਤਿਮ ਜਿੱਤ ਸਮਝਣ ਦੀ ਭੁੱਲ ਨਾ ਕਰਨ। ਮਜੀਠੀਆ ‘ਤੇ ਨਿਸ਼ਾਨਾ ਸਾਧਦਿਆਂ ‘ਆਪ’ ਆਗੂ ਨੇ ਕਿਹਾ ਕਿ ਜੇਲ੍ਹ ਤੋਂ ਬਾਹਰ ਆਉਣ ਵਾਲੇ ਵਿਅਕਤੀ ਨੇ ਕਦੇ ਪੰਜਾਬ ਦਾ ਭਲਾ ਨਹੀਂ ਸੋਚਿਆ। ਜਨਤਾ ਸਭ ਜਾਣਦੀ ਹੈ ਕਿ ਉਸ ਦੀ ਜ਼ਮਾਨਤ ਕਰਵਾਉਣ ਕੌਣ ਗਿਆ ਸੀ ਅਤੇ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਡੇ ਖੁਲਾਸੇ ਹੋਣਗੇ ਕਿਉਂਕਿ ਸਰਕਾਰ ਕੋਲ ਪੁਖ਼ਤਾ ਸਬੂਤ ਮੌਜੂਦ ਹਨ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *