ਹਿੰਦੂ ਬਹੁਗਿਣਤੀ ਦੀਆਂ ਸਰਕਾਰਾਂ ਵੱਲੋਂ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਕੀਤੀ ਬੇਇਨਸਾਫ ਦਾ ਲੈਣ ਲਈ ਕੌਮੀ ਇਨਸਾਫ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖਾਲਸਾ ਪੰਥ ਦੀ ਇੱਕ-ਇੱਕ ਮੰਗ ਦਾ ਇਨਸਾਫ ਨਹੀਂ ਮਿਲਦਾ : ਸਰਪਰਸਤ ਬਾਪੂ ਗੁਰਚਰਨ ਸਿੰਘ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਜਨਵਰੀ (ਮੰਗਤ ਸਿੰਘ ਸੈਦਪੁਰ) : ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘ ਰਿਹਾਅ ਕਰੋ, ਰਿਹਾਅ ਕਰੋ ਰਿਹਾਅ ਕਰੋ, ਕੋਮ ਦੇ ਯੋਧੇ ਰਿਹਾਅ ਕਰੋ, ਰਿਹਾਅ ਕਰੋ-ਰਿਹਾਅ ਕਰੋ, ਕੋਮ ਦੇ ਹੀਰੇ ਰਿਹਾਅ ਕਰੋ, ਕੌਮ ਦੇ ਬੱਬਰ ਰਿਹਾਅ ਕਰੋ, ਕੋਮ ਦੇ ਜ਼ਿੰਦਾ ਸ਼ਹੀਦ ਰਿਹਾਅ ਕਰੋ, ਕੌਮ ਦੇ ਮਹਾਨ ਜੋਧੇ ਰਿਹਾਅ ਕਰੋ, ਬਾਬਾ-ਏ-ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਬੰਦੀ ਸਿੰਘ ਰਿਹਾਅ ਕਰੋ ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ, 26 ਜਨਵਰੀ ਸਿੱਖਾਂ ਵਾਸਤੇ ਕਾਲਾ ਦਿਨ ਕਾਲਾ ਦਿਨ ਕਾਲਾ ਦਿਨ, ਜੇ ਨਾ ਜਾਗੀ ਤੂੰ ਸਰਕਾਰੇ ਘਰ-ਘਰ ਜੰਮਣਗੇ ਜਗਤਾਰ ਸਿੰਘ ਹਵਾਰੇ, ਸਰਕਾਰੇ ਤੇਰੇ ਕੰਮ ਨਿਕੰਮੇ ਫਿਰ ਕਹੇਗੀ ਖਾੜਕੂ ਜੰਮੇ, ਜਗਤਾਰ ਸਿੰਘ ਤਾਰਾ ਜ਼ਿੰਦਾਬਾਦ, ਕੌਮ ਦੇ ਬੰਦੀ ਸਿੰਘੋ ਤੁਹਾਡੀ ਸੋਚ ਤੇ ਪਹਿਰਾ ਦੇਆਗੇ ਠੋਕ ਕੇ, ਕੌਮੀ ਇਨਸਾਫ ਮੋਰਚੇ ਤੋਂ ਸ਼ੁਰੂ ਹੋਇਆ 26 ਜਨਵਰੀ ਨੂੰ ਕਾਲਾ ਦਿਵਸ ਮਨਾਉਣ ਦੇ ਰੋਸ ਪ੍ਰਦਰਸ਼ਨ ਮਾਰਚ ਵਿੱਚ ਦੇਸ਼-ਵਿਦੇਸਾਂ ਦੀਆਂ ਸੰਗਤਾਂ ਵੱਲੋਂ ਸ਼ਾਮਿਲ ਹੋ ਕੇ ਉਪਰੋਕਤ ਮੋਹਾਲੀ ਸ਼ਹਿਰ ਵਿੱਚ ਗੂੰਜਦੇ ਅਸਮਾਨੀ ਗੂੰਜਦੇ ਨਾਅਰੇ ਸੁਣ ਕੇ ਪ੍ਰਸ਼ਾਸਨਿਕ ਅਧਿਕਾਰੀ ਆਹ ਜਰੂਰ ਸੋਚਦੇ ਹੋਣਗੇ ਕਿ ਸੱਚ ਵਿੱਚ ਹੀ ਜਿਸ ਸਿੱਖ ਕੌਮ ਨੇ ਕੁਰਬਾਨੀਆਂ ਕਰਕੇ ਹਿੰਦੂਸਤਾਨ ਨੂੰ ਆਜ਼ਾਦ ਕਰਾਇਆ ਹੋਵੇ ਅਤੇ ਹਿੰਦੂਆਂ ਦੇ ਧਰਮ ਦੀ ਰਾਖੀ ਲਈ ਹਜ਼ਾਰਾਂ ਕੁਰਬਾਨੀਆਂ ਕਰਕੇ ਧਰਮ ਬਚਾਇਆ ਹੋਵੇ ਉਸ ਨੂੰ ਆਜ਼ਾਦ ਰੱਖਣਾ ਗੁਲਾਮ ਰੱਖਣਾ ਬਹੁਤ ਔਖਾ ਅਤੇ ਅਸੰਭਵ ਹੈ ਅਤੇ ਇਹ ਵੀ ਜਰੂਰ ਸੋਚਦੇ ਹੋਣਗੇ ਕਿ ਖਾਲਸਾ ਪੰਥ ਸਿੱਖ ਕੌਮ ਨਾਲ ਬੇਇਨਸਾਫੀ ਹੋ ਰਹੀ ਹੈ ਜਿਸ ਦਾ ਇਨਸਾਫ ਲੈਣ ਲਈ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਇਹੋ ਜਿਹਾ ਵਿਸ਼ਾਲ ਮਾਰਚ ਲਈ ਸਿੱਖ ਕੌਮ ਨੂੰ ਮਜਬੂਰ ਹੋ ਕੇ ਕਰਨਾ ਪੈ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇੰਡੀਅਨ ਸਟੇਟ ਦੀਆਂ ਵੱਖ ਵੱਖ ਜਿਹੜਾ ਵਿੱਚ ਸਜ਼ਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਗਾਂਧੀ ਰਿਹਾਈ ਲਾਪਤਾ 328 ਸਰੂਪਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਤੇ ਲਗਭਗ ਤਿੰਨ ਸਾਲ ਤੋਂ ਵੱਧ ਲੱਗੇ ਇਨਸਾਫ ਮੋਰਚੇ ਦੇ ਪਲੇਟਫਾਰਮ ਤੋਂ ਵੱਖ ਵੱਖ ਮੌਕਿਆਂ ਤੇ ਰੋਸ ਮਾਰਚ ਬਿਹਰ ਧਰਨੇ ਅਤੇ ਮੰਗਾਂ ਮਨਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਇਥੋਂ ਤੱਕ ਕਿ ਗਵਰਨਰ ਨੂੰ ਵੀ ਮੰਗ ਪੱਤਰ ਦੇ ਕੇ ਦਿੱਤੇ ਗਏ ।ਪਰੰਤੂ ਪੰਜਾਬ ਅਤੇ ਕੇਂਦਰ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਗੰਭੀਰ ਕਾਰਵਾਈ ਨਹੀਂ ਕਰ ਰਹੀ ਕਿਸ ਕਾਰਨ 26 ਜਨਵਰੀ 2026 ਨੂੰ ਗਣਤੰਤਰ ਦਿਵਸ ਮੌਕੇ ਕਾਲਾ ਦਿਨ ਮਨਾਇਆ ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਪੰਥਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆ ਅਤੇ ਖਾਸ ਕਰਕੇ ਨੌਜਵਾਨਾਂ ਨੇ 26 ਜਨਵਰੀ ਨੂੰ 40 ਦਿਵਸ ਵਜੋਂ ਮਨਾਉਣ ਵਿੱਚ ਵੱਡੇ ਪੱਧਰ ਤੇ ਸ਼ਿਕਰਤ ਕੀਤੀ। 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣ ਲਈ ਕੌਮੀ ਇਨਸਾਫ ਮੋਰਚੇ ਦੇ ਪੰਡਾਲ ਤੋਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਿੱਖ ਸੰਗਤ ਜਥੇਬੰਦੀਆਂ ਨੇ ਪੈਦਲ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਰਾ ਤੱਕ ਰੋਸ ਪ੍ਰਦਰਸ਼ਨ ਕਰਦੇ ਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਕੀ ਮੰਗਾਂ ਹਨ ਉਹਨਾਂ ਨੂੰ ਹੱਲ ਕੀਤਾ ਜਾਵੇ ਅਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੇਣ ਪ੍ਰਤੀ ਕੌਮੀ ਇਨਸਾਫ ਮੋਰਚੇ ਦੇ ਪਲੇਟਫਾਰਮ ਤੋਂ ਰੋਸ ਮੁਜਾਰੇ ਧਰਨੇ ਅਤੇ ਰੋਸ ਪ੍ਰਦਰਸ਼ਨ ਲਈ ਵਾਰ-ਵਾਰ ਮਜਬੂਰ ਹੋਣਾ ਪੈ ਰਿਹਾ ਹੈ। ਇਸੇ ਸਬੰਧ ਵਿੱਚ ਕੌਮੀ ਇਨਸਾਫ ਮੋਰਚੇ ਤੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰ ਅੰਦਾਜ਼ ਕਰਕੇ 26 ਜਨਵਰੀ 1950 ਨੂੰ ਹੋਂਦ ਵਿੱਚ ਲਿਆਂਦਾ ਗਿਆ। ਭਾਰਤੀ ਸੰਵਿਧਾਨ ਦੇ ਤਹਿਤ ਬਣੀਆਂ ਸਰਕਾਰਾਂ ਇਨਸਾਫ ਦੇਣ ਲਈ ਤਿਆਰ ਨਹੀਂ ਹਨ ਉਹਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਖਿਲਾਫ ਸਖਤ ਕਾਨੂੰਨ ਬਣਾਉਣ ਅਤੇ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਰਕੇ ਤਿੰਨ ਸਾਲ ਤੋਂ ਉੱਪਰ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਪਰੰਤੂ ਸਟੇਟ ਸਰਕਾਰ ਅਤੇ ਸੈਂਟਰ ਸਰਕਾਰ ਇਨਸਾਫ ਦੇਣ ਲਈ ਤਿਆਰ ਨਹੀਂ ਹੈ ਜਿੱਥੇ ਸਰਕਾਰਾਂ ਦੀ ਸਿੱਖਾਂ ਪ੍ਰਤੀ ਬੇਰੁਖੀ ਹੈ ਉਥੇ ਨਿਆਪਾਲਿਕਾ ਵੀ ਸਿੱਖਾਂ ਦੇ ਸਿੱਖਾਂ ਅਤੇ ਘੱਟ ਗਿਣਤੀਆਂ ਨਾਲ ਕਾਨੂੰਨ ਦਾ ਦੋਹਰਾ ਮਾਪਡ ਆਪਣਾ ਆ ਰਹੀਆਂ ਹਨ ਇਸ ਦੀ ਤਾਜ ਮਿਸਾਲ ਨਵੰਬਰ 1984 ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹ ਉਹ ਸੰਵਿਧਾਨ ਵਿੱਚ ਬਰਾਬਰਤਾ ਦੇ ਹੱਕ ਦੇਣ ਨੂੰ ਨਜ਼ਰ ਅੰਦਾਜ਼ ਕਰਕੇ ਘੱਟ ਗਿਣਤੀਆਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਇਸ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਵਜੋਂ ਕਾਲਾ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਜਿਸ ਵਿੱਚ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿੱਥੇ ਭਾਰਤ ਦੇ ਕੋਣੇ ਕੋਣੇ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਉੱਥੇ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ 26 ਜਨਵਰੀ ਵਾਲੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਇਆ ਗਿਆ ਅਤੇ ਹੋਰ ਅਨੇਕਾਂ ਜਥੇਬੰਦੀਆਂ ਵੱਲੋਂ ਕਾਲੇ ਝੰਡੇ ਕਾਲੀਆਂ ਦਸਤਾਰਾਂ ਅਤੇ ਬੀਬੀਆਂ ਨੇ ਕਾਲੇ ਦੁਪੱਟੇ ਲੈ ਕੇ ਪੈਦਲ ਮਾਰਚ ਕੱਢਿਆ ਸਰਕਾਰ ਨੂੰ ਸੰਕੇਤਕ ਚਿਤਾਵਨੀ ਦਿੱਤੀ ਗਈ ਕਿ ਭਵਿੱਖ ਵਿੱਚ ਜੇਕਰ ਪੰਜਾਬ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਵੱਲ ਧਿਆਨ ਦਿੱਤਾ ਗਿਆਪਾ ਜਨਤਾ ਵਿੱਚ ਹੋਰ ਰੋਸ ਵਧੇਗਾ। ਇਸ ਦੌਰਾਨ ਜਿਹੜਾ ਵੀ ਜਾਨੀ ਜਾਂ ਮਾਲੀ ਨੁਕਸਾਨ ਹੋਣ ਹੋਵੇਗਾ ਉਸ ਦੀ ਜਿੰਮੇਵਾਰੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਯੂਨਾਈਟਡ ਅਕਾਲੀ ਦਲ ਦੇ ਚੇਅਰਮੈਨ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਅਤੇ ਸੀਨੀਅਰ ਰਸਪਾਲ ਸਿੰਘ ਚੰਡੀਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਮੀ ਇਨਸਾਫ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬੰਦੀ ਸਿੰਘ ਰਿਹਾਅ ਨਹੀਂ ਹੋ ਜਾਂਦੇ ਅਤੇ ਖਾਲਸਾ ਪੰਥ ਦੀਆਂ ਪੰਜਾਬ ਅਤੇ ਕੇਂਦਰ ਸਰਕਾਰਾਂ ਹੋਰ ਹਕੀਮ ਮੰਗਾਂ ਦਾ ਇਨਸਾਫ ਨਹੀਂ ਦਿੰਦੀਆਂ। ਇਸ ਮੌਕੇ ਕਿਸਾਨ ਆਗੂ ਬੰਦੀ ਸਿੰਘ ਬਲਜੀਤ ਸਿੰਘ ਭਉ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਮਟੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1947 ਤੋਂ ਲੈ ਕੇ ਅੱਜ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਖਾਲਸਾ ਪੰਥ ਨਾਲ ਹਮੇਸ਼ਾ ਨਫਰਤ ਭਰੀਆਂ ਕਾਰਵਾਈਆਂ ਕਰਦਿਆਂ ਗੁਲਾਮ ਰੱਖਣ ਲਈ ਅਨੇਕਾਂ ਹੀ ਕਿੰਨਾ ਆਉਣਾ ਮਾਪਦੰਡ ਵਰਤ ਰਹੀਆਂ ਹਨ। ਜਦੋਂ ਤੱਕ ਖੇਰੂੰ ਖੇਰੂੰ ਹੋਇਆ ਖਾਲਸਾ ਪੰਥ ਇੱਕ ਪਲੇਟਫਾਰਮ ਤੇ ਇਕੱਤਰ ਨਹੀਂ ਹੁੰਦਾ ਉਦੋਂ ਤੱਕ ਗੁਲਾਮੀ ਦਾ ਜੂਲਾ ਗਲੋਂ ਲਾਇਆ ਨਹੀਂ ਜਾ ਸਕਦਾ ਉਹਨਾ ਕਿਹਾ ਕਿ ਉਵੇਂ ਇਨਸਾਫ ਮੋਰਚਾ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਸ ਦੇ ਉੱਤੇ ਸਮੁੱਚਾ ਖਾਲਸਾ ਪੰਥ ਦੇਸ਼-ਵਿਦੇਸ਼ ਦੀਆਂ ਸੰਗਤਾਂ ਇੱਕਜੁੱਟ/ਇਕੱਤਰ ਹੋ ਕੇ ਆਜ਼ਾਦੀ ਲਈ ਖੰਬਲਾ ਮਾਰਨ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਅਰੇ ਹੈ ਕਰਾਉਣ ਲਈ ਸਫਲ ਹੋ ਜਾਣਗੀਆਂ। ਇਸ ਮੌਕੇ ਖਾਲਸਾ ਪੰਥ ਦੇ ਪੰਜਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਬਾਬਾ ਗੁਰਮੀਤ ਸਿੰਘ ਅਤੇ ਬਾਬਾ ਦਲੀਪ ਸਿੰਘ ਜੀ, ਬਾਪੂ ਗੁਰਚਰਨ ਸਿੰਘ ਸਰਪਰਸਤ, ਜਥੇਦਾਰ ਗੁਰਦੀਪ ਸਿੰਘ ਬਠਿੰਡਾ ਮੁੱਖ ਬੁਲਾਰਾ, ਸ. ਪਾਲ ਸਿੰਘ ਫਰਾਂਸ ਕਨਵੀਨਰ, ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਫਿਰੋਜਪੁਰ, ਹਰਨੇਕ ਸਿੰਘ ਭੱਲ ਮਾਜਰਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਰਦਾਰ ਜੰਗ ਸਿੰਘ ਭਟੇੜੀ ਕਿਸਾਨ ਆਗੂ ਗੁਰਮੇਲ ਸਿੰਘ ਜਰਨਲ ਸਕੱਤਰ ਇੰਡੀਅਨ ਯੂਥ ਫਾਰਮਰ ਐਸੋਸੀਏਸ਼ਨ ਸ. ਕਰਨਜੀਤ ਸਿੰਘ ਜੋਗੀਪੁਰ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾਵਾਂ ਸੰਸਥਾਵਾਂ ਭਾਈ ਪਾਲ ਸਿੰਘ ਘੜੂੰਆਂ, ਸੀਨੀਅਰ ਆਗੂ ਬਲਵਿੰਦਰ ਸਿੰਘ ਕਾਲਾ ਝਾੜ, ਨਿਹੰਗ ਸਿੰਘ ਰਾਜਾ ਰਾਜ ਸਿੰਘ, ਕੁਲਵਿੰਦਰ ਸਿੰਘ, ਸੇਰ ਸਿੰਘ ਮਾਨ ਸਿੰਘ, ਹਰੀ ਸਿੰਘ, ਮਿੰਟੂ ਸਿੰਘ, ਕਿਸਾਨ ਯੂਨੀਅਨ ਸੇਰੇ ਪੰਜਾਬ ਤੋਂ ਗੁਰਿੰਦਰ ਸਿੰਘ ਭੰਗੂ ਪ੍ਰਧਾਨ ਮਲਕੀਤ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ ਰੋਪੜ, ਜਗਮੀਤ ਸਿੰਘ ਮੂਗਲ ਮਾਜਰੀ ਅਤੇ ਸਮੂਹ ਕਿਸਾਨ ਤੋਂ ਇਲਾਵ ਜਸਵੀਰ ਸਿੰਘ ਮਿੰਠਾ, ਪਰਮਜੀਤ ਸਿੰਘ ਦੇਸੂਮਾਜਰਾ, ਲਖਵੀਰ ਸਿੰਘ ਕੁੰਭੜਾ, ਪਵਨਦੀਪ ਸਿੰਘ ਬੱਲੋਮਾਜਰਾ, ਪੁਆਧ ਇਲਾਕਾ ਭਾਈ ਅਮਰੀਕ ਸਿੰਘ ਈਸੜੂ, ਸਰਦਾਰ ਮਾਨ ਸਿੰਘ ਰਾਜਪੁਰਾ ਕਿਸਾਨ ਯੂਨੀਅਨ ਸਿੱਧੂਪੁਰ, ਜਤਿੰਦਰ ਸਿੰਘ ਈਸੜੂ, ਬਲਦੇਵ ਸਿੰਘ ਫੌਜੀ, ਕਿਰਪਾਲ ਸਿੰਘ ਯੂਥ ਵਿੰਗ ਚੰਡੀਗੜ੍ਹ, ਪਰਮਿੰਦਰ ਸਿੰਘ ਮਲੋਆ ਮਨਜਿੰਦਰ ਸਿੰਘ ਖਰੜ, ਰੇਸ਼ਮ ਸਿੰਘ ਕਾਹਲੋ ਮਨਰੇਗਾ, ਲਖਬੀਰ ਸਿੰਘ ਰੁਪਾਲਹੇੜੀ, ਬੀਬੀ ਰਜਿੰਦਰ ਕੌਰ ਸਰਾਂ, ਮਾਤਾ ਬਲਜੀਤ ਕੌਰ, ਬੀਬੀ ਕੁਲਵੰਤ ਕੌਰ ਚੰਡੀਗੜ੍ਹ ਪ੍ਰਧਾਨ ਯੂਨਾਈਟਡ ਅਕਾਲੀ ਦਲ ਮਹਿਲਾ ਵਿੰਗ, ਬੀਬੀ ਹਰਸ਼ਰਨ ਕੌਰ, ਧਰਮਪ੍ਰੀਤ ਕੌਰ ਸ਼੍ਰੀ ਅਨੰਦਪੁਰ ਸਾਹਿਬ, ਬੀਬੀ ਮਨਜੀਤ ਕੌਰ ਮੋਹਾਲੀ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਅਵਤਾਰ ਸਿੰਘ ਮਨਾਣਾ ਪ੍ਰਧਾਨ ਖਰੜ, ਗੁਰਿੰਦਰ ਸਿੰਘ ਮੀਡੀਆ ਇੰਚਾਰਜ ਜਗਬੀਰ ਸਿੰਘ ਸੇਕਟਰੀ ਲਖਬੀਰ ਸਿੰਘ ਮੋਹਨ ਸਿੰਘ ਮੀਤ ਪ੍ਰਧਾਨ ਸੁਰਿੰਦਰ ਸਿੰਘ ਚੀਮਾ ਖਜ਼ਾਨਚੀ ਕਰਮਜੀਤ ਸਿੰਘ ਚਿੱਲਾ ਅਤੇ ਵੱਡੀ ਪੱਧਰ ‘ਤੇ ਪੰਜਾਬ ਦੇ ਕੋਣੇ ਕੋਣੇ ਵਿੱਚੋਂ ਸੰਗਤਾਂ ਹਾਜ਼ਰ ਸਨ।।
|
|


