ਪੰਜਾਬ ਭਾਜਪਾ ਪ੍ਰਧਾਨ ਰਾਹੀਂ ਹੱਕੀ ਮੰਗਾਂ ਮਨਵਾਉਣ ਲਈ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਚੇਤਾਵਨੀ ਦੇਣ, 12 ਅਤੇ 26 ਜਨਵਰੀ ਨੂੰ ਪੂਰੇ ਪੰਜਾਬ ‘ਚ ਲੱਗੇ ਲੱਗਭਗ 49 ਟੋਲ ਪਲਾਜਿਆਂ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਐਲਾਨਿਆ ਪ੍ਰੋਗਰਾਮ : ਸਰਪ੍ਰਸਤ ਬਾਪੂ ਗੁਰਚਰਨ ਸਿੰਘ
ਚੰਡੀਗੜ੍ਹ 7 ਜਨਵਰੀ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਲਾਪਤਾ 328 ਸਰੂਪਾਂ, ਬਹਿਬਲ ਗੋਲੀ ਕਾਂਡ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਅਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਨਵਾਂ ਸੰਵਿਧਾਨ ਬਣਾਉਣ ਲਈ 7 ਜਨਵਰੀ 2023 ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲੱਗਿਆ ਕੌਮੀ ਇਨਸਾਫ ਮੋਰਚਾ ਨੂੰ ਅੱਜ ਪੂਰੇ ਤਿੰਨ ਵਰ੍ਹੇ ਹੋ ਚੁੱਕੇ ਹਨ। ਪਰੰਤੂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਖਾਲਸਾ ਪੰਥ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਫਿਲਹਾਲ ਅੱਜ ਤੱਕ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ ਗਈ। ਇਨਸਾਫ਼ ਮੋਰਚਾ ਮੋਹਾਲੀ ਚੰਡੀਗੜ੍ਹ ਵਿਖੇ ਅੱਜ ਮੋਰਚਾ ਲੱਗੇ ਨੂੰ 3 ਸਾਲ ਹੋ ਗਏ ਹਨ। ਇਸ ਮੋਰਚੇ ਦੇ ਦੌਰਾਨ 3 ਬੰਦੀ ਸਿੰਘਾਂ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਜ਼ਮਾਨਤ ਮਿਲੀ ਹੈ। ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਦੇ ਕੇਸ 15-15 ਸਾਲ ਤੋਂ ਟਰੈਲ ਨਹੀਂ ਕੀਤੇ ਜਾ ਰਹੇ ਸਨ। ਇਨ੍ਹਾਂ ਕੇਸਾਂ ਦੇ ਨਬੇੜੇ ਬਿਨ੍ਹਾਂ ਇਨ੍ਹਾਂ ਦੀ ਪਰੋਲ ਵੀ ਅਪਲਾਈ ਨਹੀਂ ਕੀਤੀ ਜਾ ਸਕਦਾ ਸੀ। ਤਿੰਨ ਵਰੇ ਪੂਰੇ ਹੋਣ ਦੇ ਸੰਬੰਧ ਵਿੱਚ ਹੋਏ ਪ੍ਰੋਗਰਾਮ ਵਿੱਚ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਵੱਖ ਵੱਖ ਜੱਥੇਬੰਦੀਆਂ ਨੂੰ ਮੋਰਚੇ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਖਾਲਸਾ ਪੰਥ ਸਿੱਖ ਕੌਮ ਪੰਜਾਬੀਆਂ ਦੀਆਂ ਹੱਕੀ ਮੰਗਾਂ ਮੰਨਣ ਲਈ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤਾਂ ਦੇਸ਼ ਵਿਦੇਸ਼ਾਂ ਅਤੇ ਭਾਰਤ ਵਿੱਚ ਵਸਦੇ ਪੰਜਾਬੀਆਂ ਸਿੱਖ ਜਥੇਬੰਦੀਆਂ ਅਤੇ ਸਮੁੱਚੀ ਖਾਲਸਾ ਪੰਥ ਸੰਗਤ ਨੂੰ ਇਕੱਤਰ ਹੋ ਕੇ ਇੱਕਜੁੱਟ ਹੋ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਕੌਮੀ ਇਨਸਾਫ ਮੋਰਚੇ ਦੇ ਪਲੇਟਫਾਰਮ ਤੇ ਇਕੱਠਾ ਹੋਣਾ ਜਰੂਰੀ ਹੈ। ਤਾਂ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗਾਂ ਬਣਵਾਉਣ ਲਈ ਝੁਕਾਇਆ ਜਾ ਸਕੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਅ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ ਦਰਸ਼ਨ ਪਾਲ ਨੇ ਕਿਸਾਨ ਜਥੇਬੰਦੀਆਂ ਅਤੇ ਸਿੱਖ ਆਗੂਆਂ ਨੂੰ ਮਹੀਨੇ ਵਿੱਚ ਇਕ ਦਿਨ ਮੋਰਚੇ ਵਿਚ ਸ਼ਮੂਲੀਅਤ ਕਰਨ ਦਾ ਸੁਝਾਅ ਦਿੱਤਾ।ਜਿਸ ਨੂੰ ਸਾਰੇ ਕਿਸਾਨ, ਮਜ਼ਦੂਰ ਆਗੂਆਂ ਅਤੇ ਧਾਰਮਿਕ ਆਗੂਆਂ ਨੇ ਜੈਕਾਰੇ ਨਾਲ ਰਜਾਮੰਦੀ ਦਿੱਤੀ। ਇਸ ਮੌਕੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਤਰਨਾ ਦਲ ਦੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ ਉਸ ਵਿੱਚ ਸਮੂਹ ਨਿਹੰਗ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਸਮਰਥਨ ਦਿੱਤਾ ਜਾਵੇਗਾ ਅਤੇ ਹਰ ਪ੍ਰੋਗਰਾਮ ਵਿੱਚ ਸਮੂਲੀਅਤ ਕੀਤੀ ਜਾਵੇਗੀ। ਅੱਜ ਹੋਏ ਪ੍ਰੋਗਰਾਮ ਵਿਚ ਇਹ ਵੀ ਵਿਚਾਰ ਹੋਇਆ ਕਿ ਮੌਜੂਦਾ ਸਰਕਾਰ ਬੰਦੀ ਸਿੱਖਾਂ ਦੀ ਰਿਹਾਈ ਲਈ ਹਾਅ ਦਾ ਨਾਹਰਾ ਵੀ ਨਹੀਂ ਮਾਰ ਸਕੀ। ਇਹ ਸਰਕਾਰ ਦਿੱਲ੍ਹੀ ਸਰਕਾਰ ਅਤੇ ਆਪਣੇ ਦਿੱਲੀ ਦੇ ਆਕਾਵਾਂ ਦੇ ਹੁਕਮਾਂ ਦੀ ਪਾਲਣਾ ਹੀ ਕਰਦੀ ਹੈ। ਪੰਥ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਇਸ ਦੇ ਏਜੰਡੇ ਵਿਚ ਨਹੀਂ ਹੈ। ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਐਨ ਐਸ ਏ ਲਗਾ ਕੇ ਬਿਨ੍ਹਾ ਮੁਕਦਮੇਂ ਚਲਾਏ ਜੇਲ੍ਹਾਂ ਵਿਚ ਡੱਕੇ ਨੌਜਵਾਨ ਇਸ ਦਾ ਪ੍ਰਤੱਖ ਸਬੂਤ ਹਨ ਕਿ ਸਾਰੀਆਂ ਹਦਾਇਤਾਂ ਕੇਂਦਰ ਤੋਂ ਭਾਜਪਾ ਦੀਆਂ ਹਨ। ਇਹ ਵੀ ਫੈਸਲਾ ਹੋਇਆ ਕਿ ਪੰਜਾਬ ਭਾਜਪਾ ਨੂੰ ਇਸ ਵਰਤਾਰੇ ਤੋਂ ਜਾਣੂ ਕਰਵਾਉਂਦਾ ਪੱਤਰ ਲਿਖ ਕੇ ਸਿੱਧੀ ਲੜਾਈ ਪੰਜਾਬ ਭਾਜਪਾ ਖਿਲਾਫ ਲੜੀ ਜਾਵੇ ਅਤੇ ਦਫ਼ਤਰਾਂ ਤੋਂ ਪ੍ਰਦਰਸ਼ਨ ਸ਼ੁਰੂ ਕਰਕੇ ਇਨਾ ਦੇ ਲੀਡਰਾਂ ਦੇ ਘਰਾਂ ਮੂਹਰੇ ਰੋਸ ਵਿਖਾਵੇ ਵਿੱਢੇ ਜਾਣ। ਮੋਰਚੇ ਦੇ ਸੀਨੀਅਰ ਆਗੂ ਇੰਦਰਬੀਰ ਸਿੰਘ ਪਟਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਮਿਲਣ ਆ ਰਿਹਾ ਹੈ ਜੇਕਰ ਜਥੇਦਾਰ ਵੱਲੋਂ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੰਦੀ ਸਿੰਘਾਂ ਦੇ ਰਿਹਾਈ ਸਬੰਧੀ ਹੁਕਮ ਲਾਇਆ ਜਾਵੇ ਤਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਉਸ ਦਾ ਹੁਕਮ ਨਹੀਂ ਮੋੜ ਸਕਦਾ ਉਸ ਨੂੰ ਹਰ ਹਾਲਤ ਵਿੱਚ ਮੰਨਣਾ ਪਵੇਗਾ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਰੂਰ ਕਹਿਣਾ ਚਾਹੀਦਾ ਹੈ।ਅੱਜ ਦੇ ਪ੍ਰੋਗਰਾਮ ਵਿੱਚ ਹੋਰਾਂ ਤੋਂ ਇਲਾਵਾ ਬਲਵੀਰ ਸਿੰਘ ਬੈਰੋਂਪੁਰ, ਬਲਵਿੰਦਰ ਸਿੰਘ ਕਾਲਾ ਝਾੜ, ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਫਰਾਂਸ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਐਡਵੋਕੇਟ ਮੁਹੰਮਦ ਜ਼ਮੀਲ , ਮਹਿਮੂਦ ਅਹਿਮਦ ਥਿੰਦ , ਭਾਈ ਬਲਦੇਵ ਸਿੰਘ ਵਡਾਲਾ, ਸੁਖਜੀਤ ਸਿੰਘ ਖੋਸਾ, ਸੀਨੀਅਰ ਆਗੂ ਗੁਰਜੰਟ ਸਿੰਘ ਸੀਲ ਪਟਿਆਲਾ, ਜਥੇਦਾਰ ਰਛਪਾਲ ਸਿੰਘ ਚੰਡੀਗੜ੍ਹ, ਸੀਨੀ. ਆਗੂ ਇੰਦਰਵੀਰ ਸਿੰਘ ਪਟਿਆਲਾ, ਵਪਾਰੀ ਆਗੂ ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਪਾਲ ਸਿੰਘ ਘੜੂੰਆਂ, ਜੀਤ ਸਿੰਘ ਔਲਖ, ਦਰਸ਼ਨ ਸਿੰਘ ਅਮਰੀਕਾ ਅਕਾਲੀ ਦਲ ਅੰਮ੍ਰਿਤਸਰ, ਸੀਨੀਅਰ ਕਿਸਾਨ ਨੇਤਾ ਸਤਨਾਮ ਸਿੰਘ ਬਹਿਰੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਥੇਦਾਰ ਬਲਵੀਰ ਸਿੰਘ ਸੋਹਾਣਾ, ਲੋਕ ਹਿੱਤ ਮਿਸ਼ਨ ਤੋਂ ਰਵਿੰਦਰ ਸਿੰਘ ਵਜੀਦਪੁਰ, ਕਿਰਤੀ ਕਿਸਾਨ ਯੂਨੀਅਨ ਤੋਂ ਹਰਮੇਸ਼ ਸਿੰਘ ਢੇਸੀ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਪ੍ਰਧਾਨ ਗੁਰਵਿੰਦਰ ਸਿੰਘ ਭੰਗੂ, ਜਗਜੀਤ ਸਿੰਘ ਕਰਾਲਾ ਜ਼ਿਲ੍ਹਾ ਪ੍ਰਧਾਨ ਡਕੌਂਦਾ, ਜਸਪਾਲ ਸਿੰਘ ਲਾਂਡਰਾਂ ਜ਼ਿਲ੍ਹਾ ਪ੍ਰਧਾਨ ਲੱਖੋਵਾਲ, ਕਿਸਾਨ ਆਗੂ ਗੁਰਦੀਪ ਸਿੰਘ ਭੋਗਪੁਰ, ਕਰਨੈਲ ਸਿੰਘ ਪੰਜੋਲੀ, ਭਾਈ ਸਤਨਾਮ ਸਿੰਘ ਖੰਡਾ ਪੰਜ ਪਿਆਰੇ, ਬਾਬਾ ਗੁਰਦੇਵ ਸਿੰਘ ਨਾਨਕਸਰ, ਬੀਬੀ ਪ੍ਰੀਤਮ ਕੌਰ, ਬੀਬੀ ਬਲਜੀਤ ਕੌਰ, ਬੀਬੀ ਜਸਵਿੰਦਰ ਕੌਰ ਸੁਖਮਨੀ ਸੇਵਾ ਸੁਸਾਇਟੀ, ਕਿਸਾਨ ਆਗੂ ਬੰਦੀ ਸਿੰਘ ਬਲਜੀਤ ਸਿੰਘ ਭਾਊ, ਤਜਿੰਦਰ ਪਾਲ ਸਿੰਘ ਹਾਈਜੈਕਰ, ਐਡਵੋਕੇਟ ਗੁਰਸ਼ਰਨ ਸਿੰਘ ਚੰਡੀਗੜ੍ਹ, ਪਵਨਦੀਪ ਸਿੰਘ ਖਾਲਸਾ ਬੱਲੋਂ ਮਾਜਰਾ, ਬਾਬਾ ਬਲਜੀਤ ਸਿੰਘ ਖਾਲਸਾ ਚੰਡੀਗੜ੍ਹ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ, ਬਲਜੀਤ ਸਿੰਘ ਖਾਲਸਾ ਸੰਪਾਦਕ ਵੰਗਾਰ ਮੈਗਜ਼ੀਨ, ਗੁਰਜੀਤ ਸਿੰਘ ਜੀ ਜੋਗੀਪੁਰ, ਰਣਬੀਰ ਸਿੰਘ ਜੀ ਆਸਟਰੇਲੀਆ, ਸੁਖਬੀਰ ਸਿੰਘ ਬਲਬੇੜਾ, ਬੱਬੂ ਪੰਧੇਰ ਜ਼ਿਲ੍ਹਾ ਪ੍ਰਧਾਨ ਸ.ਦਵਿੰਦਰ ਸਿੰਘ ਮੋਹਾਲੀ, (ਭਾਰਤੀ ਕਿਸਾਨ ਯੂਨੀਅਨ ਲੱਖੋਵਾਲ), ਮਨਪ੍ਰੀਤ ਸਿੰਘ ਅਮਲਾਲਾ, ਜਸਪਾਲ ਸਿੰਘ ਲਾਂਡਰਾਂ, ਜਸਵੰਤ ਸਿੰਘ ਮਾਣਕ ਮਾਜਰਾ, ਕੇਹਰ ਸਿੰਘ ਚੁਡਿਆਲਾ, ਦਰਸ਼ਨ ਸਿੰਘ ਬਲਾਕ ਪ੍ਰਧਾਨ ਮੋਹਾਲੀ,ਭਜਨ ਸਿੰਘ ਦੁਰਾਲੀ, ਕੁਲਵੰਤ ਸਿੰਘ ਰੁੜਕੀ, ਸਮੇਤ ਹਜ਼ਾਰਾਂ ਸੰਗਤਾਂ ਹਾਜ਼ਰ ਸਨ।


