Home » Uncategorized » ਕੌਮੀ ਇਨਸਾਫ ਮੋਰਚੇ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਹੱਕੀ ਮੰਗਾਂ ਨਾ ਮੰਨਣ ‘ਤੇ 26 ਜਨਵਰੀ ਗਣਤੰਤਰ ਦਿਵਸ ਨੂੰ ਵਰਲਡ, ਪੰਜਾਬ ਅਤੇ ਪੂਰੇ ਭਾਰਤ ‘ਚ ਕਾਲੇ ਦਿਵਸ ਵਜੋਂ ਮਨਾਉਣ ਦਾ ਦਿੱਤਾ ਪ੍ਰੋਗਰਾਮ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਕੌਮੀ ਇਨਸਾਫ ਮੋਰਚੇ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਹੱਕੀ ਮੰਗਾਂ ਨਾ ਮੰਨਣ ‘ਤੇ 26 ਜਨਵਰੀ ਗਣਤੰਤਰ ਦਿਵਸ ਨੂੰ ਵਰਲਡ, ਪੰਜਾਬ ਅਤੇ ਪੂਰੇ ਭਾਰਤ ‘ਚ ਕਾਲੇ ਦਿਵਸ ਵਜੋਂ ਮਨਾਉਣ ਦਾ ਦਿੱਤਾ ਪ੍ਰੋਗਰਾਮ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਚੰਡੀਗੜ੍ਹ 6 ਜਨਵਰੀ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚਾ ਦੇ ਆਗੂ ਸਾਹਿਬਾਨ ਅਤੇ ਕੌਮੀ ਇਨਸਾਫ ਮੋਰਚੇ ਚ ਸ਼ਾਮਿਲ ਤਮਾਮ ਕਿਸਾਨ ਮਜ਼ਦੂਰ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਿਛਲੇ ਦਿਨੀ ਕੌਮੀ ਇਨਸਾਫ ਮੋਰਚਾ ਦੀ ਇੱਕ ਬਹੁਤ ਹੀ ਭਰਵੀਂ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕੌਮੀ ਇਨਸਾਫ ਮੋਰਚੇ ਤੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪੂਰੀ ਚਰਚਾ ਕਰਨ ਤੋਂ ਬਾਅਦ ਹੇਠ ਲਿਖੇ ਫੈਸਲੇ ਲਏ ਗਏ ਸੀ।  ਉਹਨਾਂ ਦੱਸਿਆ ਕਿ 12 ਦਸੰਬਰ ਨੂੰ ਲੋਹੜੀ ਤੋਂ ਇੱਕ ਦਿਨ ਪਹਿਲਾਂ, ਸਾਰੇ ਪੰਜਾਬ ਦੇ 49 ਦੇ 49 ਟੋਲ ਪਲਾਜ਼ਿਆਂ ਨੂੰ ਫਰੀ ਕੀਤਾ ਜਾਣਾ ਹੈ। ਇਸ ਵਾਸਤੇ ਹਰ ਜ਼ਿਲ੍ਹੇ ਵਿੱਚ ਦੋ ਜਨਵਰੀ ਨੂੰ ਸਾਰੀਆਂ ਹੀ ਜਥੇਬੰਦੀਆਂ ਅਤੇ ਮੋਰਚਿਆਂ ਦੀ ਸਾਂਝੀ ਮੀਟਿੰਗ ਕਰਨੀ ਜਰੂਰੀ ਹੈ। ਦੋ ਹਫਤਿਆਂ ਦੀ ਤਿਆਰੀ ਤੋਂ ਬਾਅਦ 26 ਜਨਵਰੀ ਜੋ ਕਿ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦਾ ਦਿਨ ਹੈ ਜਿਸ ਨੂੰ ਰਿਪਬਲਿਕ ਡੇਅ ਅਤੇ ਗਣਤੰਤਰ ਦਿਵਸ ਵੀ ਕਿਹਾ ਜਾਂਦਾ ਹੈ ਨੂੰ ਆਪਾਂ ਨੇ ਪੰਜਾਬ ਵਿੱਚ ਅਤੇ ਪੂਰੇ ਭਾਰਤ ਵਿੱਚ ਅਤੇ ਪੂਰੀ ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਅਤੇ ਸਿੱਖ ਰਹਿੰਦੇ ਹਨ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਣਾ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਕਾਲਾ ਦਿਵਸ ਕਿਵੇਂ ਮਨਾਇਆ ਜਾਣਾ ਹੈ ? ਉਸ ਦਿਨ ਆਪੋ ਆਪਣੇ ਘਰਾਂ ਉੱਪਰ ਅਤੇ ਆਪੋ ਆਪਣੇ ਕਾਰੋਬਾਰਾਂ ਵਾਲੀਆਂ ਥਾਵਾਂ ਤੇ ਕਾਲੇ ਝੰਡੇ ਲਾਓ, ਕਾਲੀਆਂ ਦਸਤਾਰਾਂ, ਕਾਲੇ ਝੰਡੇ ਅਤੇ ਕਾਲੇ ਪਟਕੇ ਪਾ ਕੇ ਜਿੱਥੇ ਵੀ ਬਲਾਕ, ਤਹਿਸੀਲ ਜਾਂ ਜ਼ਿਲ੍ਹਾ ਜਾਂ ਪਿੰਡ ਜਾਂ ਕਸਬੇ ਚ ਸੰਭਵ ਹੋਵੇ ਉੱਥੇ ਹੀ ਕਾਲੇ ਝੰਡਿਆਂ ਦੇ ਨਾਲ ਸ਼ਾਂਤਮਈ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਅਰੇ ਲਾਉਂਦਾ ਹੋਇਆ ਕੱਢਿਆ ਜਾਵੇ। 26 ਜਨਵਰੀ ਨੂੰ ਕਾਲੇ ਦਿਨ ਤੇ ਮਨਾਉਣ ਲਈ ਵੀ ਸਾਰੇ ਹੀ ਪੰਜਾਬ ਦੇ ਜਿਲਿਆਂ ਵਿੱਚ ਕਿਸਾਨਾਂ ਪੰਥਕ ਜਥੇਬੰਦੀਆਂ ਅਤੇ ਮੋਰਚਿਆਂ ਦੀਆਂ ਸਾਂਝੀਆਂ ਮੀਟਿੰਗਾਂ ਕਰ ਲੈਣੀਆਂ ਚਾਹੀਦੀਆਂ ਹਨ।  ਫਰਵਰੀ 2026 ਦੇ ਮਹੀਨੇ ਦੇ ਸ਼ੁਰੂ ਵਿੱਚ ਕੌਮੀ ਇਨਸਾਫ ਮੋਰਚਾ ਮੋਹਾਲੀ ਤੋਂ ਗਵਰਨਰ ਹਾਊਸ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਉਪਰੋਕਤ ਦੋ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ 2 ਜਨਵਰੀ 2026 ਤੋਂ ਲੈ ਕੇ 7 ਜਨਵਰੀ 2026 ਤੱਕ ਹਰੇਕ ਜਿਲੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਤੇ ਯੂਨੀਅਨਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਕਰ ਲੈਣੀਆਂ ਚਾਹੀਦੀਆਂ ਹਨ। ਇਹਨਾਂ ਮੀਟਿੰਗਾਂ ਦੇ ਏਜੰਡਾ ਅਨੁਸਾਰ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਜਨਤਾ ਦੀ ਸ਼ਮੂਲੀਅਤ ਵਧਾਉਣ ਬਾਰੇ ਅਤੇ ਉੱਥੇ ਦੇ ਖਰਚਿਆਂ ਲਈ ਆਰਥਿਕ ਸਹਿਯੋਗ ਦੇਣ ਬਾਰੇ। 12 ਜਨਵਰੀ ਨੂੰ ਨੇੜੇ ਦੇ ਟੋਲ ਪਲਾਜ਼ੇ ਨੂੰ ਖੋਲਣ ਦੇ ਸੰਬੰਧ ਵਿੱਚ ਢੋਲ ਪਲਾਜ਼ੇ ਦੀ ਪਹਿਚਾਣ ਕਰਨ ਅਤੇ ਉਥੇ ਠੀਕ 11 ਵਜੇ ਤੋਂ 4 ਵਜੇ ਤੱਕ ਫਰੀ ਕਰਨ ਦੇ ਸਬੰਧ ਵਿੱਚ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ  ਡਿਊਟੀ ਲਾ ਕੇ ਉਸਨੂੰ ਕਾਮਯਾਬ ਕਰਨ ਬਾਰੇ। 3. 26 ਜਨਵਰੀ ਨੂੰ ਕਾਲਾ ਦਿਵਸ ਮਨਾਉਣ ਦੇ ਸਬੰਧ ਵਿੱਚ ਇਲਾਕੇ ਦੇ ਬਲਾਕ, ਤਹਿਸੀਲ ਅਤੇ ਹੋਰ ਕਸਬਿਆਂ ਤੇ ਜਿਲ੍ਹਾ ਹੈਡ ਕੁਆਰਟਰਾਂ ਦੀ ਪਹਿਚਾਣ ਕਰਕੇ ਠੋਸ ਰੂਪ ਵਿੱਚ ਉਪਰੋਕਤ ਸਮਝ ਮੁਤਾਬਕ ਕਾਲਾ ਦਿਵਸ ਮਨਾਉਣ ਲਈ ਜਥੇਬੰਦੀਆਂ, ਯੂਨੀਅਨਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦੀਆਂ ਡਿਊਟੀਆਂ ਲਾ ਕੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਫੈਸਲੇ ਲੈਣੇ। 4. ਫਰਵਰੀ ਦੇ ਮਹੀਨੇ ਵਿੱਚ ਚੰਡੀਗੜ੍ਹ ਵਿਖੇ ਰਾਜਪਾਲ ਦੇ ਭਵਨ ਵੱਲ ਰੋਸ ਮਾਰਚ ਕੱਢਣ ਜੋਫੈਸਲਾ  ਕੀਤਾ ਗਿਆ ਉਸ ਬਾਰੇ ਵੀ ਜ਼ਿਲ੍ਹਾ ਮੀਟਿੰਗਾਂ ਵਿੱਚ ਮੁਢਲੀ ਚਰਚਾ ਕਰ ਲੈਣੀ ਚਾਹੀਦੀ ਹੈ।
ਇਹਨਾਂ ਮੀਟਿੰਗਾਂ ਨੂੰ ਕਰਨ ਲਈ ਹੇਠ ਲਿਖੀਆਂ ਜਥੇਬੰਦੀਆਂ ਅਤੇ ਆਗੂਆਂ ਦੀਆਂ ਜਿੰਮੇਵਾਰੀਆਂ ਲਗਾਈਆਂ ਜਾਂਦੀਆਂ ਹਨ। ਹਰ ਜਿਲੇ ਵਿੱਚ ਜਿਸ ਜਥੇਬੰਦੀਆਂ ਦੀਆਂ ਜ਼ਿੰਮੇਵਾਰੀਆਂ ਲੱਗੀਆਂ ਹਨ ਉਹਨਾਂ ਨੂੰ ਸਹੀ ਢੰਗ ਨਾਲ ਜਿੰਮੇਵਾਰੀ ਸਮਝ ਕੇ ਆਪਣੀਆਂ ਜਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਤਾਂ ਕਿ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਤੱਕ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਿੱਖ ਕੌਮ ਦੀਆਂ ਮੰਗਾਂ ਨੂੰ ਨਾ ਮੰਨਣਾ ਅਤੇ ਬਿਤਕਰੇ ਭਰਿਆ ਵਿਵਹਾਰ ਕਰਨਾ ਦਾ ਸੁਨੇਹਾ ਪਹੁੰਚ ਸਕੇ।

Leave a Reply

Your email address will not be published. Required fields are marked *