Home » Uncategorized » ਸੋਹਾਣਾ ਕਬੱਡੀ ਕੱਪ ‘ਚ ਤਾਬੜਤੋੜ ਗੋਲੀਬਾਰੀ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਹਾਈਕੋਰਟ ਨੇ ਡੀਆਈਜੀ ਨੂੰ ਕੀਤਾ ਤਲਬ…

ਸੋਹਾਣਾ ਕਬੱਡੀ ਕੱਪ ‘ਚ ਤਾਬੜਤੋੜ ਗੋਲੀਬਾਰੀ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਹਾਈਕੋਰਟ ਨੇ ਡੀਆਈਜੀ ਨੂੰ ਕੀਤਾ ਤਲਬ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਦਸੰਬਰ (ਮੰਗਤ ਸਿੰਘ ਸੈਦਪੁਰ) : ਸੋਹਾਣਾ ਕਬੱਡੀ ਕੱਪ ਦੌਰਾਨ ਹੋਏ ਕਬੱਡੀ ਕੋਚ ਰਾਣਾ ਬਲਾਚੌਰੀਆ ਦੇ ਕਤਲ ਨੂੰ ਲੈ ਕੇ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਤਿੱਖੀ ਝਾੜ ਪਾਉਂਦਿਆਂ ਕਿਹਾ ਕਿ ਪੁਲਿਸ ਦੀ ਹਾਜ਼ਰੀ ‘ਚ ਕਤਲ ਹੋ ਗਿਆ। ਇਸ ਦੇ ਬਾਵਜੂਦ ਸ਼ੂਟਰ ਗ੍ਰਿਫਤਾਰ ਨਹੀਂ ਕੀਤੇ ਜਾ ਸਕੇ। ਹਾਈਕੋਰਟ ਨੇ ਡੀਜੀਪੀ ਗੌਰਵ ਯਾਦ ਨੂੰ ਮਾਮਲੇ ‘ਚ ਅਗਲੀ ਸੁਣਵਾਈ 15 ਜਨਵਰੀ ਲਈ ਤਲਬ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਂਚ ਅਧਿਕਾਰੀ ਐਸਪੀ ਸੌਰਵ ਜਿੰਦਲ ਨੇ ਦਾਖਲ ਹਲਫਨਾਮਾ ਦਾਖਲ ਕੀਤਾ। ਖਾਸ ਗੱਲ ਇਹ ਹੈ ਕਿ ਇਹ ਬਹੁਤ ਗੰਭੀਰ ਮਸਲਾ ਹੈ ਕਿ ਹਜ਼ਾਰਾਂ ਲੋਕਾਂ ਵਿੱਚ ਦੀ ਹਾਜ਼ਰੀ ਵਿੱਚ ਦੋ ਸ਼ੂਟਰਾਂ ਨੇ ਕੋਚ ਰਾਣਾ ਬਲਾਚੌਰੀਆ ਨੂੰ ਕਤਲ ਕਰਕੇ ਭੱਜ ਗਏ। ਪੁਲਿਸ ਵੱਲੋਂ ਕੀਤੀਆਂ ਗਈਆਂ ਸਾਰੀਆਂ ਕਾਰਵਾਈਆਂ ‘ਤੇ ਵੱਡੇ ਉੱਠ ਰਹੇ ਸਵਾਲ ਹਨ।. ਵਰਨਨ ਯੋਗ ਹੈ ਕਿ ਮੋਹਾਲੀ ਦੇ ਸੁਹਾਣਾ ਚ ਕਰਵਾਏ ਜਾ ਰਹੇ ਕਬੱਡੀ ਕੱਪ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਜਦੋਂ ਉਹਨਾਂ ਨੂੰ ਜਖਮੀ ਹਾਲਤ ਵਿੱਚ ਨਹੀ ਹਸਪਤਾਲ ਚ ਦਾਖਲ ਕਰਾਇਆ ਉਥੇ ਉਹਨਾਂ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ ਸੀ। ਸਾਰੀ ਜਾਣਕਾਰੀ ਮੌਕੇ ਤੇ ਇਕੱਤਰ ਕੀਤੀ ਗਈ ਸੀ ਕਿ ਜਦੋਂ ਹਮਲਾਵਰਾਂ ਵੱਲੋਂ ਗੋਲੀਬਾਰੀ ਦੀ ਇਹ ਘਟਨਾ ਪੰਜਾਬ ਗਾਇਕ ਮਨਕੀਰਤ ਔਲਖ ਦੇ ਕਬੱਡੀ ਕੱਪ ‘ਚ ਪਹੁੰਚਣ ਤੋਂ ਪਹਿਲਾਂ ਕੀਤੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕਿਸੇ ਕਬੱਡੀ ਖਿਡਾਰੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇਸ ਦੌਰਾਨ ਮੁਲਜ਼ਮਾਂ ਵੱਲੋਂ 5-6 ਦੇ ਲਗਭਗ ਗੋਲੀਆਂ ਫਾਇਰ ਕੀਤੇ ਗਏ, ਜਿਸ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਗੋਲੀ ਵੱਜੀ। ਰਿਪੋਰਟਾਂ ਅਨੁਸਾਰ, ਇਹ ਘਟਨਾ ਸੈਕਟਰ 82 ਦੇ ਮੈਦਾਨ ਵਿੱਚ ਵਾਪਰੀ, ਜਿੱਥੇ ਇੱਕ ਕਬੱਡੀ ਮੈਚ ਚੱਲ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਪਹਿਲਾਂ ਇਹ ਪਟਾਕਿਆਂ ਦੀ ਆਵਾਜ਼ ਵਾਂਗ ਜਾਪਿਆ, ਪਰ ਉਪਰੰਤ ਲਗਾਤਾਰ ਛੇ ਰਾਉਂਡ ਫਾਇਰਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਕਬੱਡੀ ਖਿਡਾਰੀ ਮੈਦਾਨ ਵਿੱਚ ਖੇਡ ਰਹੇ ਸਨ ਅਤੇ ਦਰਸ਼ਕ ਮੈਚ ਦਾ ਆਨੰਦ ਮਾਣ ਰਹੇ ਸਨ। ਇਸ ਦੌਰਾਨ ਹੀ ਹਮਲਾਵਰ ਸੈਲਫੀ ਲੈਣ ਦੇ ਬਹਾਨੇ ਪ੍ਰਮੋਟਰ ਰਾਣਾ ਬਲਾਚੌਰੀ ਕੋਲ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਉਸ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਇਹ ਚਾਰ ਰੋਜ਼ਾ ਕਬੱਡੀ ਕੱਪ ਕਬੱਡੀ ਕੱਪ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੇਦਵਾਨ ਸਪੋਰਟਸ ਕਲੱਬ, ਸੋਹਾਣਾ ਵੱਲੋਂ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ‘ਚ ਬਲੈਰੋ ਸਵਾਰਾਂ ਵੱਲੋਂ ਇਸ ਅੰਨ੍ਹੇਵਾਹ ਫਾਈਰਿੰਗ ਨਾਲ ਹੜਕੰਪ ਮੱਚ ਗਿਆ। ਗੋਲੀਬਾਰੀ ਉਪਰੰਤ, ਮੁਲਜ਼ਮ ਫਾਈਰਿੰਗ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਣ ‘ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਨੂੰ ਚੈਕ ਕੀਤਾ ਜਾ ਰਿਹਾ ਹੈ। ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਸਿਰਫ਼ ਖਿਡਾਰੀ ਨੂੰ ਹੀ ਗੋਲੀ ਲੱਗੀ ਸੀ। ਜਦੋਂ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਅਪਰਾਧੀਆਂ ਨੇ 2-3 ਗੋਲੀਆਂ ਚਲਾਈਆਂ। ਦੁਸ਼ਮਣੀ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਗੈਂਗਸਟਰਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਜਦੋਂ ਇਸ ਮਾਮਲੇ ਨੂੰ ਲੈ ਕੇ ਮਾਣਯੋਗ ਹਾਈ ਕੋਰਟ ਨੇ ਡੀਆਈਜੀ ਨੂੰ ਤਲਬ ਕੀਤਾ ਤਾਂ ਇਸ ਸਬੰਧੀ ਹੋਰ ਵੀ ਡੁੰਗਾਈ ਨਾਲ ਜਾਂਚ ਹੋਣ ਦੀ ਸੰਭਾਵਨਾ ਜਾਪਦੀ ਹੈ।

Leave a Reply

Your email address will not be published. Required fields are marked *