Home » Uncategorized » ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਮੇਅਰ ਸੀਨੀ. ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣਾਂ ਤੋਂ ਪਹਿਲਾਂ ‘ਆਪ’ ਦੀਆਂ ਦੋ ਮਹਿਲਾਵਾਂ ਕੌਂਸਲਰ ਹੋਈਆਂ ਬੀਜੇਪੀ ‘ਚ ਸ਼ਾਮਿਲ…

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਮੇਅਰ ਸੀਨੀ. ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣਾਂ ਤੋਂ ਪਹਿਲਾਂ ‘ਆਪ’ ਦੀਆਂ ਦੋ ਮਹਿਲਾਵਾਂ ਕੌਂਸਲਰ ਹੋਈਆਂ ਬੀਜੇਪੀ ‘ਚ ਸ਼ਾਮਿਲ…

ਬੀਜੇਪੀ ਦੇ ਕੌਂਸਲਰਾਂ ਦੀ ਗਿਣਤੀ ਹੋਈ 18, ਆਪ ਦੇ ਕੌਂਸਲਰਾਂ ਦੀ ਗਿਣਤੀ ਹੁਣ 11 ਅਤੇ ਕਾਂਗਰਸ ਕੋਲ ਹਨ 6 ਕੌਂਸਲਰ

ਚੰਡੀਗੜ੍ਹ 24 ਦਸੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਨਗਰ ਨਿਗਮ ਲਈ ਮੇਅਰ, ਸੀਨੀ. ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਣ ਤੋਂ  ਪਹਿਲਾਂ ਆਮ ਆਦਮੀ ਪਾਰਟੀ ਦੀਆਂ ਦੋ ਮਹਿਲਾਵਾਂ ਕੌਂਸਲਰ ਸੁਮਨ ਦੇਵੀ ਅਤੇ ਪੁਨਮ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਈਆਂ ਹਨ। ਹੁਣ ਇਹ ਸਪਸ਼ਟ ਜਪਦਾ ਹੈ ਕਿ ਚੰਡੀਗੜ੍ਹ ਵਿੱਚ ਜਨਵਰੀ ਮਹੀਨੇ ਹੋਣ ਵਾਲੀਆਂ ਮੇਅਰ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਅਸਲ ‘ਚ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵਿੱਚ ਆਪਣੀ ਮੇਅਰ ਦੀ ਕੁਰਸੀ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ ਹੈ। ਜਿਸ ਕਰਕੇ ਇਹਨਾਂ ਦੋਵੇਂ ਕੌਂਸਲਰਾਂ ਨੂੰ ਬੀਜੇਪੀ ਨੇ ਆਪਣੇ ਵਿੱਚ ਸ਼ਾਮਿਲ ਕੀਤਾ ਹੈ। ਬੀਜੇਪੀ ਦੀ ਮੈਂਬਰਾਂ ਦੀ ਗਿਣਤੀ ਵੀ ਵੱਧ ਗਈ ਹੈ ਪ੍ਰੰਤੂ ‘ਆਪ’ ਲਈ ਇਹ ਬਹੁਤ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ। ਕਿਉਂਕਿ ਮੇਅਰ ਦੀ ਚੋਣ ਲਈ ਇੱਕ ਇੱਕ ਕੌਂਸਲਰ ਦੀ ਵੋਟ ਬਹੁਤ ਅਹਿਮੀਅਤ ਰੱਖਦੀ ਹੈ। ਖਾਸ ਗੱਲ ਇਹ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਇਸ ਸਮੇਂ ਭਾਜਪਾ ਦੀ ਇੱਕ ਮਹਿਲਾ ਮੇਅਰ ਹੈ। ਆਮ ਆਦਮੀ ਪਾਰਟੀ ਕੋਲ ਪਹਿਲਾਂ 13 ਕੌਂਸਲਰ ਸਨ। ਪਰ ਹੁਣ ਦੋ ਮੈਂਬਰ ਪਾਰਟੀ ਛੱਡ ਚੁੱਕੇ ਹਨ ਅਤੇ ਹੁਣ ਕੌਂਸਲਰ 11 ਬਾਕੀ ਰਹਿ ਗਏ ਹਨ। ਇਸ ਤੋਂ ਇਲਾਵਾ, ਕਾਂਗਰਸ ਕੋਲ 6 ਕੌਂਸਲਰ ਹਨ ਅਤੇ ਇੱਕ ਸੰਸਦ ਮੈਂਬਰ ਦੀ ਵੋਟ ਹੈ। ਭਾਜਪਾ ਕੋਲ ਪਹਿਲਾਂ 16 ਕੌਂਸਲਰ ਸਨ, ਅਤੇ ਹੁਣ ਦੋ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਸੰਸਦ ਮੈਂਬਰ ਸਣੇ 19 ਮੈਂਬਰਾਂ ਦਾ ਬਹੁਮਤ ਹੈ। ਚੰਡੀਗੜ੍ਹ ਨਗਰ ਨਿਗਮ ‘ਚ ਕੌਂਸਲਰਾਂ ਕੁੱਲ ਗਿਣਤੀ 35 ਹੈ। ਮੀਡੀਆ ਰਿਪੋਰਟਾਂ ਅਨੁਸਾਰ ਆਮ ਆਦਮੀ ਪਾਰਟੀ ਇੱਕ ਗੰਭੀਰ ਪ੍ਰੀਖਿਆ ਦਾ ਸਾਹਮਣਾ ਕਰ ਰਹੀ ਹੈ। ਹੁਣ, ਉਹ ਗੱਠਜੋੜ ਬਣਾ ਕੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਗੱਠਜੋੜ ਹੋਵੇਗਾ ਜਾਂ ਨਹੀਂ ਫਿਲਹਾਲ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਵਰਨਣਯੋਗ ਹੈ ਕਿ ਪਿਛਲੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗੱਠਜੋੜ ਬਣਾਇਆ ਸੀ। ਹਾਲਾਂਕਿ, ਉਹ ਮੇਅਰ ਦੀ ਚੋਣ ਜਿੱਤਣ ਵਿੱਚ ਅਸਫਲ ਰਹੇ। ਪਰ ਜੇਕਰ ਦੋਵੇਂ ਪਾਰਟੀਆਂ ਹੁਣ ਗੱਠਜੋੜ ਨਹੀਂ ਬਣਾਉਂਦੀਆਂ ਤਾਂ ਭਾਜਪਾ ਦਾ ਰਾਜਨੀਤਿਕ ਰਸਤਾ ਆਸਾਨ ਹੋ ਜਾਵੇਗਾ। ਚੰਡੀਗੜ੍ਹ ਵਿੱਚ ਮੇਅਰ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਦੀਆਂ ਜਨਵਰੀ ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿੱਚ ਹੋਰ ਕੀ-ਕੀ ਉਥਲ ਹੋਵੇਗੀ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *