ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਗਾਇਕੀ ਵਜੋਂ ਜਾਣੇ ਜਾਂਦੇ ਲੋਕ ਗਾਇਕ, ਅਦਾਕਾਰ ਅਤੇ ਲੇਖਕ ਹਰਿੰਦਰ ਹਰ ਮਨੌਲੀ ਦਾਦੀ ਮਾਤਾ ਗੁਜਰ ਕੌਰ ਅਤੇ ਸਹਿਬਜ਼ਾਦਿਆਂ ਧੀਆਂ ਲਾਸ਼ਾਂ ਨਹੀਂ ਕੁਰਬਾਨੀਆਂ ਨੂੰ ਸਮਰਪਿਤ “ਵਾਰ-ਏ-ਸ਼ਹਾਦਤ” ਨਾਲ ਸ਼ਰਧਾਂਜਲੀ ਭੇਂਟ ਕੀਤੀ ਹੈ। ਗਾਇਕ ਹਰਿੰਦਰ ਹਰ ਵੱਲੋਂ ਲਿਖੀ “ਵਾਰ-ਏ-ਸਹਾਦਤ” ਵਾਰ ਨੂੰ ਸੋਨੀਆਜ਼ ਕਰੀਏਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਅਤੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਡੀ ਕੇ ਨੇ ਸੰਗੀਤਬੱਧ ਕੀਤਾ ਹੈ। ਪ੍ਰੋਡਿਊਸਰ ਮੈਡਮ ਸੋਨੀਅਜ਼ ਤੇ ਹਰਿੰਦਰ ਹਰ ਨੇ ਦੱਸਿਆ ਕਿ ਇਹ ਉਪਰਾਲਾ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦਿਆਂ ਹੋਇਆਂ , ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਅਤੇਂ ਅਨੇਕਾ ਸਿੰਘਾਂ ਸਿੰਘਣੀਆਂ ਦੀ ਲਾਸਾਨੀ ਕੁਰਬਾਨੀਆਂ ਨੂੰ ਸਿਜਦਾ ਕਰਨ ਲਈ ਕੀਤਾ ਗਿਆ ਹੈ। ਇਸ ਮੌਕੇ ਨਰਿੰਦਰ ਨਸਰੀਨ ਉੱਘੀ ਲੇਖਿਕਾ, ਸਾਬਕਾ ਕੌਂਸਲਰ ਠੀਕ ਹ ਨੀ ਬਹੁਤ ਵਧੀਆ ਗੁਰਨਾਮ ਬਿੰਦਰਾ ਸਿੰਘ ਸੇਵਕ, ਸਿਮਰਜੀਤ ਕੌਰ ਗਰੇਵਾਲ ਅਤੇ ਮਿਊਜ਼ਿਕ ਡਾਇਰੈਕਟਰ ਡੀ ਕੇ ਹਾਜ਼ਰ ਸਨ।



