Home » Uncategorized » ਸ਼ੇਰੇ ਪੰਜਾਬ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਰੈਲੋਂ ਦਾ ਇੱਕ ਪਿੰਡ ਓਪਨ ਕਬੱਡੀ ਕੱਪ ਦੁਤਾਲ ਦੇ ਗੱਭਰੂਆਂ ਨੇ ਜਿੱਤਿਆ…

ਸ਼ੇਰੇ ਪੰਜਾਬ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਰੈਲੋਂ ਦਾ ਇੱਕ ਪਿੰਡ ਓਪਨ ਕਬੱਡੀ ਕੱਪ ਦੁਤਾਲ ਦੇ ਗੱਭਰੂਆਂ ਨੇ ਜਿੱਤਿਆ…

ਬੱਸੀ ਪਠਾਣਾ 28 ਨਵੰਬਰ : (ਲੀਈਓ ਪੰਜਾਬੀ ਬਿਊਰੋ) ਪਿੰਡ ਰੈਲੋਂ ਵਿਖੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਸਮੂਹ ਗ੍ਰਾਮ ਪੰਚਾਇਤ ਇੱਕ ਰੋਜਾ ਸਰਵ ਸਾਂਝਾ ਕਬੱਡੀ ਕੱਪ ਪ੍ਰਵਾਸੀ ਭਾਰਤੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਤੇਜਾ ਸਿੰਘ ਜੀ ਧੰਨ ਬਾਬਾ ਲਛਮਣ ਦਾਸ ਜੀ ਦੀ ਨਿੱਘੀ ਯਾਦ ਵਿੱਚ ਰੈਲੋ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।
ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਸੁੱਖਾ, ਗੁਰਚਰਨ ਸਿੰਘ, ਹਰਬੰਸ ਸਿੰਘ ਬੱਬਲ ਨੇ ਦੱਸਿਆ ਕਿ ਇੱਕ ਰੋਜਾ ਕਬੱਡੀ ਕੱਪ ਦੌਰਾਨ ਇੱਕ ਪਿੰਡ ਓਪਨ ਦੀਆਂ ਚਾਲੀ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਸਾਰੀਆਂ ਟੀਮਾਂ ਦੇ ਰੁਮਾਂਚਿਤ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਅਖੀਰ ਫਾਈਨਲ ਮੁਕਾਬਲਾ ਦੁਤਾਲ ਅਤੇ  ਆਲਮਗੀਰ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਦਾ ਦਰਸ਼ਕਾਂ ਨੇ ਇੱਕ ਇੱਕ ਕਬੱਡੀ ਦਾ ਖੂਬ ਅਨੰਦ ਮਾਣਿਆ, ਇਸ ਮੌਕੇ ਰੇਡਾਂ ਮੌਕੇ 1000-1000 ਰੁਪਏ ਅਤੇ ਜੱਫਿਆਂ ਤੇ 2000-2000 ਰੁਪਏ ਵੀ ਦਰਸ਼ਕਾਂ ਨੇ ਲਗਾਏ। ਅਖੀਰ ਦੁਤਾਲ ਦੀ ਟੀਮ ਨੇ ਫਾਈਨਲ ਮੁਕਾਬਲਾ ਜਿੱਤ ਲਿਆ। ਦੋਨਾਂ ਟੀਮਾਂ ਨੂੰ ਕ੍ਰਮਵਾਰ 61000 ਅਤੇ 51000 ਰੁਪਏ ਇਨਾਮ ਦਿੱਤਾ ਗਿਆ। ਇਸ ਮੌਕੇ ਬੈਸਟ ਰੇਡਰ ਸ਼ੈਂਟੀ ਘੁਰਾਚੋਂ ਅਤੇ ਬੈਸਟ ਜਾਫੀ ਜੰਜੂਆ ਰੱਤਾ ਥੇਹ ਨੂੰ ਐਲ.ਈ.ਡੀ. ਨਾਲ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੀ ਕੁਮੈਂਟਰੀ ਮਨਦੀਪ ਨੰਦਪੁਰੀ ਨੇ ਲੱਛੇਦਾਰ ਬੋਲਾਂ ਨਾਲ ਕੀਤੀ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਜੀ.ਪੀ. ਸੂਬਾ ਪ੍ਰਧਾਨ ਐਸ.ਸੀ. ਵਿੰਗ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ, ਹਰਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ, ਜਗਰੂਪ ਸਿੰਘ ਯੂ.ਕੇ., ਗੁਰਮੁੱਖ ਸਿੰਘ ਜਰਮਨ, ਰਵਿੰਦਰ ਸਿੰਘ ਇਟਲੀ, ਬਲਜਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਯੂ.ਐਸ.ਏ., ਪਰਮਜੀਤ ਸਿੰਘ ਚੰਡੀਗੜ੍ਹ ਪੁਲਿਸ, ਲਖਵੀਰ ਸਿੰਘ ਬੈਂਕ ਮੈਨੇਜਰ, ਮੋਹਿੰਦਰ ਸੋਹਾਣਾ ਖੇਡ ਪਰਮੋਟਰ, ਹਰਜੀਤ ਸਿੰਘ ਡਾਇਰੈਕਟਰ ਮਿਲਕ ਪਲਾਟ, ਮਾ. ਸਤਪਾਲ ਸਿੰਘ, ਗੁਰਮੁੱਖ ਜਰਨਮਨ, ਪ੍ਰੀਤ ਟਿਵਾਣਾ ਕੁਵੈਤ, ਆਜਾਦ ਯੂ.ਕੇ.,  ਜਸਵੀਰ ਸਿੰਘ ਭਾਦਲਾ, ਰਣਧੀਰ ਸਿੰਘ ਪੰਚ, ਹਰਜੀਤ ਸਿੰਘ ਪੰਚ, ਹਰਜੀਤ ਸਿੰਘ ਸਾਬਕਾ ਪੰਚ ਆਦਿ ਤੋਂ ਇਲਾਵਾ ਹੋਰ ਵੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੇਲੇ ਦੇ ਪੁੱਜੇ ਖਿਡਾਰੀਆਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਸੁੱਖਾ, ਗੁਰਦੀਪ ਸਿੰਘ, ਅਵਤਾਰ ਸਿੰਘ, ਪ੍ਰਭਜਿੰਦਰ ਸਿੰਘ, ਪ੍ਰਮਿੰਦਰ ਸਿੰਘ, ਗੁਰਚਰਨ ਸਿੰਘ, ਸਵਰਨ ਸਿੰਘ, ਹਰਨੇਕ ਸਿੰਘ, ਹਰਬੰਸ ਸਿੰਘ ਬੱਬਲ ਤੋਂ ਇਲਾਵਾ ਸਮੂਹ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀ ਹਾਜਰ ਸਨ।

Leave a Reply

Your email address will not be published. Required fields are marked *