Home » Uncategorized » ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ 23 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੀਨਾਂ ਕਾਂਗੜ ‘ਚ ਹੋ ਰਹੇ ਪੰਥਕ ਸਮਾਗਮ ‘ਚ ਵੱਧ ਚੜ੍ਹ ਕੇ ਹੋਣ ਸ਼ਾਮਲ : ਜਥੇਦਾਰ ਬਲਕਾਰ ਸਿੰਘ ਭੁੱਲਰ

ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ 23 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੀਨਾਂ ਕਾਂਗੜ ‘ਚ ਹੋ ਰਹੇ ਪੰਥਕ ਸਮਾਗਮ ‘ਚ ਵੱਧ ਚੜ੍ਹ ਕੇ ਹੋਣ ਸ਼ਾਮਲ : ਜਥੇਦਾਰ ਬਲਕਾਰ ਸਿੰਘ ਭੁੱਲਰ


ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਨਵੰਬਰ (ਮੰਗਤ ਸਿੰਘ ਸੈਦਪੁਰ) :
ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀ. ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਆਖਿਆ ਕਿ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸਹੀਦੀ ਸਮਾਗਮ ਸਮੇਤ ਪੰਥਕ ਮਾਮਲਿਆਂ ਨੂੰ ਸਮਰਪਿਤ ਸਮਾਗਮ ਮਨਾਏ ਜਾਣ ਵਾਲੇ ਗੁਰੂਦੁਆਰਾ ਸਹਿਬ ਦੀਨਾ ਕਾਂਗੜਾ ਵਿਚ 23 ਨਵੰਬਰ 2025 ਨੂੰ ਕਰਵਾਏ ਜਾਣ ਵਾਲੇ ਵਿਸ਼ਾਲ ਪੰਥਕ ਸਮਾਗਮ ਵਿੱਚ ਤੇ ਸੰਗਤਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ। ਉਹਨਾਂ ਕਿਹਾ ਕਿ 9ਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸਹੀਦੀ ਸਮਾਗਮ ਨੂੰ ਸਮਰਪਿਤ ਕਰਵਾਈ ਜਾਣ ਵਾਲੀ ਦੀਨਾਂ ਕਾਂਗੜ ਦੀ ਕਾਨਫਰੰਸ ਨੂੰ ਕਈ ਪੰਥਕ ਦਲਾਂ ਵੱਲੋਂ ਹਮਾਇਤ ਮਿਲ ਰਿਹੀ ਹੈ। ਉਹਨਾਂ ਪੰਥਕ ਦੇ ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਉਹ ਦੀਨਾਂ ਕਾਂਗੜ ਦੀ ਕਾਨਫਰੰਸ ਨੂੰ ਲੈ ਕੇ ਆਪਣੇ ਆਪਣੇ ਇਲਾਕਿਆਂ ਵਿੱਚ ਗੁਰਮਤਿ ਸਾਹਿਬਾਂ ਦੇ ਸਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕਰਨ ਤਾਂ ਜੋ ਵੱਡੀ ਗਿਣਤੀ ਇਨਸਾਨੀਅਤ ਦੇ ਪੱਖ ਵਿੱਚ ਜੋੜ ਕੇ ਲੋਕ ਸਮਾਗਮ ਰਾਹੀਂ ਸਦਭਾਵਨਾ ਦਾ ਸੁਨੇਹਾ ਦੇ ਸਕਣ। ਉਹਨਾਂ ਇਹ ਵੀ ਕਿਹਾ ਕਿ ਪੰਥਕ ਦਲਾਂ ਦੀ ਕਾਨਫਰੰਸ ਸਹਿਬਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਪੰਥਕ ਪਹਚਾਣ ਜਾ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਵੱਧ ਚੜ੍ਹ ਕੇ ਕਰਨੇ ਚਾਹੀਦੇ ਹਨ। ਜਥੇਦਾਰ ਭੁੱਲਰ ਨੇ ਕਿਹਾ ਕਿ ਵੱਖ ਵੱਖ ਮਸਲਿਆਂ ਨੂੰ ਲੈ ਕੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਲਾਸਾਨੀ ਕੁਰਬਾਨੀ ਸਿੱਖ ਕੌਮ ਦੇ ਦੀਵਾਨਾਂ ਵਿਚ ਵੀਰਤਾ ਨਾਲ ਭਰਪੂਰ ਜੀਵਨ ਬਾਰੇ ਵੀ ਗੁਰੂ ਸਿੱਖਿਆਵਾਂ ਦੀ ਕੁਰਬਾਨੀ ਸਿੱਖ ਕੌਮ ਲਈ ਵੀ ਪ੍ਰੇਰਣਾ ਦਾਇਕ ਹੈ। ਜਿਸ ਨੂੰ ਅੱਗੇ ਆਉਣ ਵਾਲੀਆਂ ਪੀੜੀਆਂ ਨੂੰ ਸਿੱਖਿਆ ਲੈਣ ਲਈ ਲੋੜ ਹੈ। ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ 23 ਨਵੰਬਰ ਨੂੰ ਉਹ ਆਪਣੀ ਚਿੱਲਾ ਮੋਹਾਲੀ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਕਾਈ ਵੱਲੋਂ ਵੱਡਾ ਇਕੱਠ ਲੈ ਕੇ ਸੰਗਤਾਂ ਨਾਲ ਸ਼ਾਮਲ ਹੋਣਗੇ। ਇਸ ਮੌਕੇ ਚਰਨਜੀਤ ਸਿੰਘ ਪਡਿਆਲਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜਸਵੀਰ ਕੌਰ ਚੌਂਦਾ, ਜਥੇਦਾਰ ਬਲਬੀਰ ਸਿੰਘ ਸੋਹਾਣਾ, ਜਥੇਦਾਰ ਸੇਵਾ ਸਿੰਘ ਗੀਗੇ ਮਾਜਰਾ, ਕੁਲਬੀਰ ਸਿੰਘ ਖਾਲਸਾ ਆਦਿ ਆਗੂ ਸ਼ਾਮਿਲ ਸਨ।

Leave a Reply

Your email address will not be published. Required fields are marked *