
ਚੰਡੀਗੜ੍ਹ 17 ਨਵੰਬਰ (ਮੰਗਤ ਸਿੰਘ ਸੈਦਪੁਰ) : ਪਹਿਲੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਿੱਖ ਜਥੇ ਨਾਲ ਧਾਰਮਿਕ ਯਾਤਰਾ ਲਈ ਪਾਕਿਸਤਾਨ ਗਈ ਕਪੂਰਥਲਾ ਦੀ ਔਰਤ ਸਰਬਜੀਤ ਕੌਰ ਜੱਥੇ ਨਾਲ ਵਾਪਸ ਨਾ ਆਉਣ ਅਤੇ ਉਸ ਨੇ ਉੱਥੇ ਧਰਮ ਬਦਲ ਕੇ ਨਿਕਾਹ ਕਰਨ ਦਾ ਮਾਮਲਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਵਿਵਾਦ ਦਾ ਕਾਰਨ ਬਣ ਚੁੱਕਾ ਹੈ।.. ਖਾਸ ਗੱਲ ਇਹ ਹੈ ਕਿ ਐਸਜੀਪੀਸੀ ਨੇ ਇਸ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਜਵਾਬ ਵਿੱਚ ਸਰਕਾਰ ਨੇ ਵੀ ਐਸਜੀਪੀਸੀ ਨੂੰ ਮਿਹਣਾ ਮਾਰਿਆ, ਕਿ ਜੇ ਉਨ੍ਹਾਂ ਵੱਲੋਂ ਕੁਝ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਫਿਰ ਕਹਿੰਦੇ ਹੋ ਕਿ ਧਾਰਮਿਕ ਮਾਮਲਿਆਂ ‘ਚ ਦਖ਼ਲਅੰਦਾਜ਼ੀ ਹੋ ਰਹੀ। ਪਰ ਇਸ ਘਟਨਾ ਨੇ ਜਥਿਆਂ ਦੇ ਦੂਜੇ ਦੇਸ਼ਾਂ ਵਿੱਚ ਯਾਤਰਾ ਦੌਰਾਨ ਸੁਰੱਖਿਆ ਨੂੰ ਲੈ ਕੇ ਇੱਕ ਨਵੀਂ ਬਹਿਸ ਖੜ੍ਹੀ ਕਰ ਦਿੱਤੀ ਹੈ, ਨਾਲ ਹੀ ਇਹ ਸਵਾਲ ਵੀ ਕੀ ਧਾਰਮਿਕ ਯਾਤਰਾਵਾਂ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ? ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ, ਸੁਲਤਾਨਪੁਰ ਲੋਧੀ ਤੋਂ ਐਸਜੀਪੀਸੀ ਮੈਂਬਰ ਗੁਰਪ੍ਰੀਤ ਕੌਰ ਰੂਹੀ ਨੇ ਪਾਕਿ ਜਾਣ ਲਈ ਸਰਬਜੀਤ ਕੌਰ ਦੇ ਨਾਮ ਦੀ ਪੇਸ਼ਕਸ਼ ਕੀਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਰੂਹੀ ਨੇ ਕਿਹਾ ਕਿ ਉਨ੍ਹਾਂ ਤਾਂ ਨਿਯਮਾਂ ਤਹਿਤ ਹੀ ਉਸਦੇ ਪਿੰਡ ਵਿੱਚ ਰਹਿਣ ਦੀ ਪੁਸ਼ਟੀ ਕਰਨ ਤੋਂ ਬਾਅਦ ਫਾਈਲ ਅੱਗੇ ਐਸਜੀਪੀਸੀ ਨੂੰ ਭੇਜੀ ਸੀ, ਪਰ ਉੱਥੋਂ ਉਹ ਫਾਈਲ ਕਦੇ ਵੀ ਵਾਪਸ ਨਹੀਂ ਆਈ।ਜਦੋਂ ਮੀਡੀਆ ਰਾਹੀਂ ਇਹ ਮਾਮਲਾ ਸਾਹਮਣੇ ਆਇਆ, ਤਾਂ ਸਰਕਾਰ ਅਤੇ ਐਸਜੀਪੀਸੀ ਦੋਹਾਂ ‘ਤੇ ਸਵਾਲ ਉਠੇ। ਐਸਜੀਪੀਸੀ ਨੇ ਇਸ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਜਵਾਬ ਵਿੱਚ ਸਰਕਾਰ ਨੇ ਵੀ ਐਸਜੀਪੀਸੀ ਨੂੰ ਮਿਹਣਾ ਮਾਰਿਆ, ਕਿ ਜੇ ਉਨ੍ਹਾਂ ਵੱਲੋਂ ਕੁਝ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਫਿਰ ਕਹਿੰਦੇ ਹੋ ਕਿ, ਧਾਰਮਿਕ ਮਾਮਲਿਆਂ ‘ਚ ਦਖ਼ਲਅੰਦਾਜ਼ੀ ਹੋ ਰਹੀ। ਇਸ ਵਿਚਾਲੇ ਐਸਜੀਪੀਸੀ ਨੇ ਆਪਣੀ ਸਫ਼ਾਈ ਵਿੱਚ ਇੱਕ ਹੋਰ ਤਰਕ ਪੇਸ਼ ਕੀਤਾ ਕਿ, ਸਰਬਜੀਤ ਕੌਰ ਦੇ ਇਕੱਲੀ ਹੋਣ ਕਾਰਨ ਉਹ ਤਾਂ ਪਹਿਲਾਂ ਹੀ ਉਸਦੀ ਅਰਜ਼ੀ ਨੂੰ ਖਾਰਿਜ ਕਰ ਚੁੱਕੇ ਸੀ…ਪਰ ਪੰਚਾਇਤ ਦੀ ਸਿਫ਼ਾਰਿਸ਼ ‘ਤੇ ਉਸਨੂੰ ਜਥੇ ਨਾਲ ਜਾਣ ਦੀ ਪ੍ਰਵਾਨਗੀ ਦਿੱਤੀ ਗਈ। ਜਿਸਦਾ ਪਿੰਡ ਅਮੈਨੀਪੁਰ ਦੇ ਸਰਪੰਚ ਨੇ ਜਵਾਬ ਦਿੰਦਿਆਂ ਕਿਹਾ ਕਿ, ਉਸਨੇ ਸਰਬਜੀਤ ਕੌਰ ਦੇ ਕੋਈ ਕਾਗਜ਼ ਵੈਰੀਫਾਈ ਨਹੀਂ ਕੀਤੇ। ਫਿਲਹਾਲ ਨੂਰ ਹੁਸੈਨ ਜੋਂ ਅਟਾਰੀ-ਵਾਹਘਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਤੱਕ ਸਰਬਜੀਤ ਕੌਰ ਸੀ, ਉਸ ਨੂੰ ਬੇਸ਼ਕ ਪਾਕਿਸਤਾਨ ਵਿੱਚ ਇੱਕ ਨਵੀਂ ਪਛਾਣ ਮਿਲ ਚੁੱਕੀ ਹੈ।
Home
»
Uncategorized
»
ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਿੱਖ ਜਥੇ ਨਾਲ ਪਾਕਿਸਤਾਨ ਪੁੱਜੀ ਔਰਤ ਸਰਬਜੀਤ ਦਾ ਵਾਪਸ ਨਾ ਆਉਣ ਦਾ ਮਾਮਲਾ ਐਸਜੀਪੀਸੀ ਅਤੇ ਪੰਜਾਬ ਸਰਕਾਰ ‘ਚ ਬਣਿਆ ਵਿਵਾਦ…


