Home » Uncategorized » ਸੋਹਾਣਾ ਵਿਖੇ ਕਰਾਏ ਗਏ ਅੰਮ੍ਰਿਤਧਾਰੀ ਕ੍ਰਿਕੇਟਰ ਖਿਡਾਰੀਆਂ ਦੈ ਕ੍ਰਿਕੇਟ ਮੁਕਾਬਲਿਆਂ ‘ਚ ਲੁਧਿਆਣਾ ਰੋਇਲ ਨੇ ਜਿੱਤੀ ਟਰਾਫੀ

ਸੋਹਾਣਾ ਵਿਖੇ ਕਰਾਏ ਗਏ ਅੰਮ੍ਰਿਤਧਾਰੀ ਕ੍ਰਿਕੇਟਰ ਖਿਡਾਰੀਆਂ ਦੈ ਕ੍ਰਿਕੇਟ ਮੁਕਾਬਲਿਆਂ ‘ਚ ਲੁਧਿਆਣਾ ਰੋਇਲ ਨੇ ਜਿੱਤੀ ਟਰਾਫੀ

ਪੰਜਾਬ ਨੂੰ ਨਸ਼ਾ ਮੁਕਤ ਅਤੇ ਸਿਹਤਯਾਬ ਪੰਜਾਬ ਬਣਾਉਣ ਲਈ ਕਰਾਉਣੇ ਚਾਹੀਦੇ ਵੱਡੇ ਪੱਧਰ ‘ਤੇ ਕਬੱਡੀ, ਕ੍ਰਿਕੇਟ, ਵਾਲੀਬਾਲ ਤੇ ਹੋਰ ਮੁਕਾਬਲੇ : ਸਮਾਜ ਸੇਵੀ ਆਗੂ ਜਗਰੂਪ ਸਿੰਘ ਰੂਪਾ ਸੋਹਾਣਾ
ਹਲਕਾ ਵਾਲੇ ਦੇ ਵਿੱਚ ਕਿਸੇ ਪਿੰਡ ਚ ਸ਼ਹਿਰ ਜਾਂ ਕਸ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਕਡਾਰੀਆਂ ਵੱਲੋਂ ਕਰਾਏ ਜਾਣ ਵਾਲੇ ਟੂਰਨਾਮੈਂਟ ਸਾਡੇ ਵੱਲੋਂ ਰਹੂਗੀ ਪੂਰੀ ਸ਼ਮੂਲੀਅਤ : ਕੌਂਸਲਰ ਹਰਜੀਤ ਸਿੰਘ ਭੋਲੂ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਨਵੰਬਰ (ਮੰਗਤ ਸਿੰਘ ਸੈਦਪੁਰ) : ਸ੍ਰੀ ਅਕਾਲ ਤਖਤ ਸਾਹਿਬ ਜੀ ਦੇ 7ਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੀ ਨਿੱਘੀ ਯਾਦ ‘ਚ ਸੋਹਾਣਾ ਵਿਖੇ ਕਰਵਾਏ ਪ੍ਰਤੀਯੋਗੀ ਕ੍ਰਿਕਟ ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਲੁਧਿਆਣਾ ਤੋਂ ਨਾਨਕਸਰ ਦੇਵੀਵਾਲਾ ਤੇ ਸੋਹਣਾ ਦੀਆਂ ਟੀਮਾਂ ਸੈਮੀਫਾਈਨਲ ਤੱਕ ਪਹੁੰਚੀਆਂ। ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਫਾਈਨਲ ਮੁਕਾਬਲੇ ‘ਚ ਲੁਧਿਆਣਾ ਰੋਇਲ ਅਤੇ ਸੋਹਾਣਾ ਦੀ ਟੀਮਾਂ ਵਿੱਚ ਸਖਤ ਮੁਕਾਬਲਾ ਹੋਇਆ। ਫਾਈਨਲ ‘ਚ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਲੁਧਿਆਣਾ ਰੋਇਲ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਹਾਣਾ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਖੇਡ ਪ੍ਰੇਮੀਆਂ ਵੱਲੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਜਜ਼ਬੇ ਦੀ ਖ਼ਾਸ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਉਂਸਪਲ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਇਹ ਕ੍ਰਿਕਟ ਟੂਰਨਾਮੈਂਟ ਵਿਸ਼ੇਸ਼ ਤੌਰ ‘ਤੇ ਕੇਵਲ ਤੇ ਕੇਵਲ ਸਿੱਖ ਅੰਮ੍ਰਿਤਧਾਰੀ ਕ੍ਰਿਕਟ ਖਿਡਾਰੀਆਂ ਦੀਆਂ ਟੀਮਾਂ ਵਿਚਕਾਰ ਕਰਾਇਆ ਗਿਆ। ਉਹਨਾਂ ਨੇ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਜਿਵੇਂ ਸੋਹਾਣਾ ਕ੍ਰਿਕਟ ਲੀਗ ਵਿੱਚ ਸਿੱਖ ਨੌਜਵਾਨਾਂ ਖਿਡਾਰੀਆਂ ਰਹਿਤ ਮਰਿਆਦਾ ਵਿੱਚ ਰਹਿ ਕੇ ਮੁਕਾਬਲਿਆਂ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਦੀ ਪ੍ਰਸ਼ੰਸਾ ਕਰਨੀ ਜਰੂਰੀ ਬਣਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਅੱਗੋਂ ਵੀ ਇਹੀ ਉਮੀਦ ਰਹੇਗੀ ਕਿ ਕ੍ਰਿਕਟ ਕਮੇਟੀ ਸੋਹਾਣਾ ਵੱਲੋਂ ਕਰਾਏ ਗਏ ਅੱਠਵੀਂ ਕ੍ਰਿਕਟ ਲੀਗ ਟੂਰਨਾਮੈਂਟ ਵਿੱਚ ਅੱਗੋਂ ਹੋਰ ਵੀ ਗੁਰਸਿੱਖ ਅੰਮ੍ਰਿਤਧਾਰੀ ਕ੍ਰਿਕਟ ਖਿਡਾਰੀਆਂ ਦੀਆਂ ਟੀਮਾਂ ਨੂੰ ਸ਼ਾਮਿਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਉਹਨਾਂ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ ਵਿੱਚ ਜਿੰਨੀਆਂ ਟਰੋਫੀਆਂ ਦਿੱਤੀਆਂ ਗਈਆਂ ਉਹ ਉੱਘੇ ਸਮਾਜ ਸੇਵੀ ਸ. ਜਗਰੂਪ ਸਿੰਘ ਰੂਪਾ ਵੱਲੋਂ ਸਪਾਂਸਰ ਕੀਤੀਆਂ ਗਈਆਂ ਅਤੇ ਉਹਨਾਂ ਨੇ ਹੋਰ ਵੀ ਆਰਥਿਕ ਪੱਖੋਂ ਵੱਡੇ ਪੱਧਰ ‘ਤੇ ਕ੍ਰਿਕਟ ਟੂਰਨਾਮੈਂਟ ਕਮੇਟੀ ਸੋਹਾਣਾ ਦੀ ਮੱਦਦ ਕੀਤੀ। ਉਹਨਾਂ ਦੱਸਿਆ ਕਿ ਸ. ਜਗਰੂਪ ਸਿੰਘ ਰੂਪਾ ਪਵਿੱਤਰ ਮੰਗਾ ਲਿਆ ਸੋਚ ਦੇ ਮਾਲਕ ਹਨ। ਜਿਨਾਂ ਵੱਲੋਂ ਹਲਕਾ ਮੋਹਾਲੀ ਦੇ ਕਿਸੇ ਵੀ ਪਿੰਡ, ਸ਼ਹਿਰ ਅਤੇ ਕਸਬੇ ਵਿੱਚ ਕਬੱਡੀ ਟੂਰਨਾਮੈਂਟ ਕ੍ਰਿਕਟ ਟੂਰਨਾਮੈਂਟ ਜਾਂ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਦੇ ਪ੍ਰੋਗਰਾਮ ‘ਚ ਜਿਨ੍ਹਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾਵੇਗਾ। ਉਹਨਾਂ ਦੀ ਹਰ ਪੱਖੋਂ ਉਹਨਾਂ ਵੱਲੋਂ ਮਦਦ ਕੀਤੀ ਜਾਵੇਗੀ ਤਾਂ ਕਿ ਸਮਾਜ ਵਿੱਚ ਸਮਾਜਸੇਵੀ ਸੇਵਾਵਾਂ ਨੂੰ ਆਪਣਾ ਮੁਢਲਾ ਫਰਜ ਸਮਝਦੇ ਹੋਏ ਦਿਲੋਂ ਨਿਭਾਇਆ ਜਾ ਸਕੇ। ਅੱਠਵੀਂ ਕ੍ਰਿਕੇਟ ਲੀਗ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਪ੍ਰਬੰਧਕੀ ਕਮੇਟੀ, ਜਿਲ੍ਹੇ ਦੇ ਉੱਘੇ ਸਮਾਜ ਸੇਵੀ ਆਗੂ ਜਗਰੂਪ ਸਿੰਘ ਰੂਪਾ, ਮੇਅਰ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਮਿਊਸੀਪਲ ਕੌਂਸਲਰ ਸ. ਹਰਜੀਤ ਸਿੰਘ ਭੋਲੂ, ਸੀਨੀਅਰ ਅਕਾਲੀ ਆਗੂ ਸ. ਪਰਵਿੰਦਰ ਸਿੰਘ ਸੋਹਾਣਾ, ਸ. ਮਿੰਦਰ ਸਿੰਘ ਖਜਾਨਚੀ ਗੁਰਦੁਆਰਾ ਸਾਹਿਬ ਸਿੱਧ ਬਾਬਾ ਗੋਪਾਲ ਦਾਸ ਜੀ, ਗੋਲਡੀ ਜੀ ਅਤੇ ਕਈ ਹੋਰ ਪਤਵੰਤ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਕਮੇਟੀ ਮੈਂਬਰ ਜਗਜੀਤ ਸਿੰਘ ਜਿੱਤੀ, ਗੁਰਿੰਦਰ ਸਿੰਘ ਸਿੰਪੁ, ਲਖਵਿੰਦਰ ਸਿੰਘ ਲੱਖਾ, ਪਰਾਸ ਸੂਦ, ਬਿੱਲਾ, ਜਸਵੀਰ ਸਿੰਘ ਜੱਸੀ ਅਤੇ ਹੋਰ ਸਾਰੇ ਮੈਂਬਰਾਂ ਨੇ ਵੀ ਪੂਰੀ ਤਨ ਦੇਹੀ ਨਾਲ ਸਹਿਯੋਗ ਦਿੱਤਾ। ਸਾਰੇ ਸਹਿਯੋਗੀਆਂ ਦੇ ਯਤਨਾਂ ਨਾਲ ਅੱਠਵੀਂ ਲੀਗ ਕ੍ਰਿਕੇਟ ਟੂਰਨਾਮੈਂਟ ਬੜੀ ਕਾਮਯਾਬੀ ਨਾਲ ਸੰਪੰਨ ਹੋਇਆ।

Leave a Reply

Your email address will not be published. Required fields are marked *