ਕੇਂਦਰ ਸਰਕਾਰ ਇੱਕ ਪੈਰ ਪਿੱਛੇ ਕਰਦੀ ਉਹ ਤੋਂ ਦੋ ਕਦਮ ਹੋਰ ਅੱਗੇ ਆ ਕੇ ਹਮਲਾਵਰ ਬਣਦੀ, ਪਿਛਲੇ ਵਾਰ ‘ਚ ਇਕੱਲੀ ਸੈਨੇਟ ਦੀਆਂ ਚੋਣਾਂ ਕਰਾਉਣ ਤੋਂ ਮਨ੍ਹਾ ਕੀਤਾ, ਹੁਣ ਸੈਨੇਟ ਭੰਗ ਕਰਨ ‘ਤੇ ਲਿਆ ਫੈਸਲਾ ਅਤੇ ਅਗਲੀ ਵਾਰ ਇਹ ਤੋਂ ਵੀ ਜਾਣਗੇ ਹੋਰ ਅੱਗੇ, ਪੰਜਾਬ ਯੂਨੀਵਰਸਿਟੀ ਦੀ ਆਜ਼ਾਦੀ ਲਈ ਲੜਾਈ ਜਦੋਂ ਲੋਕ ਲੜਨ ਨੂੰ ਤਿਆਰ ਨੇ ਤਾਂ ਮੋਰਚੇ ਨੂੰ ਸਿਆਣਪ ਵਰਤ ਕੇ ਲੜਾਈ ਲੜਨ ਲਈ ਰਹਿਣਾ ਚਾਹੀਦਾ ਤਿਆਰ (ਡੱਬੀ)

ਪੰਜਾਬ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਐਡਵੋਕੇਟ ਅਮਨਦੀਪ ਕੌਰ ‘ਲਲਕਾਰ’ ਨਾਲ ਵਿਸ਼ੇਸ਼ ਇੰਟਰਵਿਊ
ਪ੍ਰਿੰਟ ਮੀਡੀਆ ਅਤੇ ਇਲੈਕਟਰੋਨਿਕਸ ਮੀਡੀਆ ਦੀ ਪਾਵਰ ਐਡੀ ਵੱਡੀ ਹੈ ਕਿ ਅੱਜ ਦੇ ਸਮੇਂ ‘ਚ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਕੰਪਲੈਕਸ ਚ ਲੱਗਿਆ ਮੋਰਚਾ ਇਡਾ ਵੱਡਾ ਹੋ ਗਿਆ ਸੀ ਕਿ ਮਜਬੂਰੀ ਬਸ ਸਿਆਸੀ ਲੀਡਰਾਂ ਨੂੰ ਪਹੁੰਚ ਕੇ ਵਿਦਿਆਰਥੀਆਂ ਦੇ ਹੱਕ ਵਿੱਚ ਬਿਆਨ ਦੇਣੇ ਪਏ, ਜਿਹੜੀ ਉਹਨਾਂ ਦੀ ਮਜਬੂਰੀ ਬਣ ਚੁੱਕੀ ਹੈ। ਉੰਝ ਉਹਨਾਂ ਨੂੰ ਪੰਜਾਬ ਦੀ ਵਿਰਾਸਤੀ ਸਿੱਖਿਆ ਅਦਾਰਾ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਹੀ ਰੱਖਣ ਲਈ ਸਾਫ ਸੰਭਾਲ ਪ੍ਰਤੀ ਕੋਈ ਫਿਕਰ ਨਹੀਂ ਜਾਪਦਾ। ਪੰਜਾਬੀ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਐਡਵੋਕੇਟ ਅਮਨਦੀਪ ਕੌਰ ਲਲਕਾਰ ਨੇ ਇੱਕ ਵਿਸ਼ੇਸ਼ ਇੰਟਰਵਿਊ ‘ਚ ਕਿਹਾ ਕਿ ਅੱਜ ਮੋਰਚੇ ਨੂੰ ਉਹਨਾਂ ਦੀ ਲੋੜ ਨਹੀਂ, ਸਗੋਂ ਉਹਨਾਂ ਨੂੰ ਮੋਰਚੇ ਦੀ ਲੋੜ ਹੈ। ਉਹਨਾਂ ਕਿਹਾ ਕਿ ਜਦੋਂ ਵਿਦਿਆਰਥੀਆਂ ਨੂੰ ਪੰਜਾਬ ਦੇ ਹੱਥੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਖੋਹ ਹੁੰਦੀ ਨਜ਼ਰ ਆਈ ਤਾਂ ਸਮੂਹ ਵਿਦਿਆਰਥੀ ਨੇ ਇੱਕਜੁੱਟ ਹੋ ਕੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਹੀ ਰਹਿਣ ਦਿੱਤਾ ਜਾਵੇ ਬੈਨਰ ਹੇਠ ਵਿਸ਼ਾਲ ਮੋਰਚਾ ਅਰੰਭਿਆ ਜੋ ਅੱਜ ਪੂਰੀ ਮਜਬੂਤੀ ਪਕੜ ਚੁੱਕਾ ਹੈ ਪਤ ਸੰਘਰਸ਼ ਬਹੁਤ ਤਿੱਖੇ ਰੂਪ ਵਿੱਚ ਅੱਗੇ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੀ ਹੋਣ ਲਈ ਸੰਘਰਸ਼ ਆਰੰਭ ਕੀਤਾ ਸੀ ਤਾਂ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਤਰਨਤਾਰਨ ਦੇ ਵਿੱਚ ਹੋ ਜੀ 22 ਚੋਣ ਜਿੱਤਣ ਲਈ ਕੋਸ਼ਿਸ਼ ਕਰਦਾ ਰਿਹਾ ਪ੍ਰੰਤੂ ਪੰਜਾਬ ਦੀ ਵਿਰਾਸਤੀ ਪੰਜਾਬ ਯੂਨੀਵਰਸਿਟੀ ਵਿਦਿਅਕ ਅਦਾਰੇ ਨੂੰ ਸਾਂਭਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਸਿਰਫ ਪ੍ਰੈਸ ਬਿਆਨ ਰਾਹੀਂ ਕਹਿ ਦਿੱਤਾ ਕਿ ਅਸੀਂ ਯੂਨੀਵਰਸਿਟੀ ਬਚਾਵਾਂਗੇ ਅਤੇ ਕੋਰਟ ਵਿੱਚ ਜਾ ਕੇ ਕੇਸ ਕਰਾਂਗੇ। ਐਡਵੋਕੇਟ ਅਮਨਦੀਪ ਕੌਰ ਲਲਕਾਰ ਨੇ ਕਿਹਾ ਕਿ ਅਸੀਂ ਵਕੀਲ ਹਾਂ ਕੋਰਟ ‘ਚ ਕੇਸ ਅਸੀਂ ਸਾਂਭ ਲਾਂਗੇ. ਤੁਸੀਂ ਮੁੱਖ ਮੰਤਰੀ ਹੋ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਹੈ। ਵਿਧਾਨ ਸਭਾ ਦਾ ਤੁਸੀਂ ਆਪਦਾ ਸੈਸ਼ਨ ਸੱਦੋ ਅਤੇ ਉੱਥੇ ਜਾਕੇ ਬਿੱਲ ਪਾਸ ਕਰੋ ਕਿ ਅਸੀਂ ਇਹ ਨੂੰ ਆਪਦੀ ਪੰਜਾਬ ਯੂਨੀਵਰਸਿਟੀ ਬਣਾਵਾਂਗੇ। ਅਸੀਂ ਇਹ ਨੂੰ ਸਾਰਾ ਫੰਡ ਜਾਰੀ ਕਰਾਂਗੇ। ਉਹਨਾਂ ਕਿਹਾ ਕਿ ਜਦੋਂ ਸਿੱਖਿਆ ਨੂੰ ਲੈ ਕੇ ਸੀਰੀਅਸ ਹੀ ਨਹੀਂ ਹੈਗੇ ਫਿਰ ਹੋਰ ਕਰਨਾ ਵੀ ਕੀ ਇਹਨਾਂ ਨੇ। ਸਿੱਖਿਆ ਨੂੰ ਲੈ ਕੇ ਤੁਸੀਂ ਇਹ ਗੱਲ ਕਹੀ ਸੀ 10 ਨਵੰਬਰ ਨੂੰ ਜਦੋਂ ਸਵੇਰ ਦੀਆਂ ਰੋਕਾਂ ਸੀ, ਮਤਲਬ ਲੋਕਾਂ ਨੂੰ ਜੇ ਚਾਰ ਬੰਦੇ ਵੀ ਇਕੱਠੇ ਹੁੰਦੇ ਸੀ ਪੁਲਿਸ ਗੱਡੀ ਭਰ ਕੇ ਆਉਂਦੀ ਸੀ ਤੇ ਚੁੱਕ ਕੇ ਚੰਡੀਗੜ ਲੈ ਜਾਂਦੀ ਸੀ। ਕੀ ਇੱਥੇ ਇਕੱਲੀਆਂ ਮਤਲਬ ਜਿਹੜੀ ਸਰਕਾਰ ਹੁੰਦੀ ਆ ਜਾਂ ਪੋਲੀਟੀਕਲ ਪਾਰਟੀਆਂ ਹੁੰਦੀ ਜਿਹੜੀ ਜਿੰਮੇਵਾਰੀ ਹੁੰਦੀ ਉਹਨੇ ਪੋਲੀਟੀਕਲ ਲੜਾਈ ਵੀ ਲੜਨੀ ਹੁੰਦੀ ਹੈ, ਕੀ ਲੱਗਦਾ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮੂਹਰੇ ਹੋ ਕੇ ਇਸ ਲੜਾਈ ਨੂੰ ਅਗਵਾਈ ਕਰਕੇ ਲੜਨਾ ਚਾਹੀਦਾ ਸੀ। ਜਿੱਥੇ ਕਿ ਲਗਾਤਾਰ ਬਾਰਡਰਾਂ ਤੇ ਵੀ ਸਾਨੂੰ ਲੋਕਾਂ ਰੋਕਿਆ ਗਿਆ। ਸਾਨੂੰ ਸਾਡੀ ਰਾਜਧਾਨੀ ਵੜਨ ਤੋਂ ਰੋਕਿਆ ਗਿਆ। ਉੱਥੇ ਪੰਜਾਬ ਸਰਕਾਰ ਦਾ ਸਭ ਤੋਂ ਘਟੀਆ ਰੋਲ ਰਿਹਾ। ਜੇ ਤੁਸੀਂ ਆ ਕੇ ਤੁਹਾਡੇ ਲੀਡਰ ਆ ਕੇ ਇੱਥੇ ਬਿਆਨ ਦਿੰਦੇ ਨੇ, ਜੇ ਤੁਸੀਂ ਖੜ ਕੇ ਇਹ ਬਿਆਨ ਦੇ ਰਹੇ ਹੋ ਕਿ ਅਸੀਂ ਤੁਹਾਡੀ ਲੜਾਈ ਦੇ ਵਿੱਚ ਤੁਹਾਡੇ ਨਾਲ ਹਾ ਤਾਂ ਨਾਲ ਸ਼ੋਅ ਵੀ ਕਰੋ ਨਾ, ਜਦੋਂ ਇਹ ਗੱਲ ਆਉਂਦੀ ਕਿ ਤੁਸੀਂ ਇੱਕ ਪਾਸੇ ਬਿਆਨ ਦੇ ਰਹੇ ਹੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਲਈ ਤੇ ਦੂਜੇ ਪਾਸੇ ਤੁਹਾਡੇ ਕਿਰਦਾਰ ਜਮਾਂ ਉਹਤੋਂ ਉਲਟ। ਐਡਵੋਕੇਟ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਦਸ ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਖਰੜ ਦਾ ਫਲਾਈ ਓਵਰ ਬੰਦ ਕਰਤਾ, ਤੁਸੀਂ ਛੇ ਫੇਜ ਦੇ ਕੋਲੇ ਲਾਈਟਾਂ ਕੋਲ ਪੰਜਾਬ ਭਰ ਤੋਂ ਰਹੇ ਲੋਕਾਂ ਨੂੰ ਪੁਲਿਸ ਰਾਹੀਂ ਰੋਕਿਆ ਗਿਆ, ਉਹ ਤੋਂ ਬਿਨਾਂ ਅੰਬ ਸਾਹਿਬ ਵਾਲੇ ਪਾਸੇ ਜਿੰਨੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਨੂੰ ਰੋਕ ਦਿੱਤਾ ਸੀ। ਉੱਥੇ ਸਾਰੇ ਪਾਸੇ ਤੋਂ ਇਧਰ ਸਾਰੰਗਪੁਰਾ ਵਾਲੇ ਪਾਸੇ ਬੈਰੀਕੇਟਿੰਗ ਕਰਤੀ। ਜਦੋਂ ਸਾਰੇ ਪਾਸੇ ਤੁਸੀਂ ਆਪ ਦੀ ਪੰਜਾਬ ਦੀ ਪੁਲਿਸ ਲਾ ਕੇ ਉਹਨਾਂ ਨੂੰ ਇੰਸਟਰਕਸ਼ਨ ਦੇ ਦਿੱਤੀਆਂ ਤੇ ਪੰਜਾਬ ਭਰ ਤੋਂ ਆ ਰਹੇ ਨੌਜਵਾਨਾਂ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਪੰਜਾਬ ਯੂਨੀਵਰਸਿਟੀ ਨੂੰ ਗੁਲਾਮ ਹੋਣ ਤੋਂ ਬਚਾਉਣ ਲਈ ਆ ਰਹੇ ਹਨ ਦਰਦੀ ਲੋਕਾਂ ਨੂੰ ਰੋਕੋ ਤੇ ਇੱਥੇ ਅੰਦਰ ਨਹੀਂ ਆਉਣ ਦੇਣਾ ਤਾਂ ਚੰਡੀਗੜ੍ਹ ਪੁਲਿਸ ਨੇ ਉਹੀ ਕੁਝ ਕੀਤਾ ਤਾਂ ਤੁਸੀਂ ਕਿਹੜੇ ਪਾਸੇ ਤੋਂ ਨਾਲ ਹੋ। ਉਹਨਾਂ ਕਿਹਾ ਕਿ ਤੁਸੀਂ ਸਿਰਫ ਬਿਆਨਬਾਜ਼ੀ ਕਰਕੇ ਮੀਡੀਆ ਦੇ ਵਿੱਚ ਲੋਕਾਂ ਨੂੰ ਚੁੱਪ ਕਰਾਉਣਾ ਹੋਰ ਕੁਛ ਨਹੀਂ ਹੈ। ਅੱਜ ਤੁਹਾਡੇ ਲਈ ਇਹ ਸਵਾਲ ਬਣ ਚੁੱਕਿਆ ਤਾਂ ਤੁਹਾਨੂੰ ਇਸ ਮਸਲੇ ਦੇ ਉੱਤੇ ਬੋਲਣਾ ਪੈ ਰਿਹਾ। ਨਹੀਂ ਤੁਹਾਡੀ ਕੋਈ ਮਨਸ਼ਾ ਨਹੀਂ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਕੰਟਰੋਲ ਦੇ ਵਿੱਚ ਲੈਣਾ ਦੀ। ਉਹਨਾਂ ਕਿਹਾ ਕਿ ਜੇਕਰ ਇੰਜਾ ਯੂਨੀਵਰਸਿਟੀ ਨੂੰ ਪੰਜਾਬ ਦੀ ਯੂਨੀਵਰਸਿਟੀ ਕੋਈ ਬਣਾ ਸਕਦਾ ਉਹ ਇੱਥੋਂ ਦੇ ਲੋਕ ਬਣਾ ਸਕਦੇ। ਸਰਕਾਰਾਂ ਸਾਰੀਆਂ ਨਿਕੰਮੀਆਂ ਨੇ ਸਭ ਨੇ ਸਿਰਫ ਲੋਕਾਂ ਨੂੰ ਵਰਤਿਆ ਤੇ ਉਹ ਸਿਰਫ ਆਣ ਵਾਲੀਆਂ ਦੀਆਂ 2027 ਦੀਆਂ ਚੋਣਾਂ ਦੇ ਲਈ ਆਪਦੀਆਂ ਤਿਆਰੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਕੱਲ ਨੂੰ ਪਿੰਡਾਂ ‘ਚ ਜਾਣਗੇ ਲੋਕ ਇਹਦਾ ਸਵਾਲ ਪੁੱਛਣਗੇ। ਉਹ ਹੜ ਵਾਲੇ ਮੁੱਦੇ ਨੂੰ ਹਜੇ ਪਿੱਛੇ ਛੱਡ ਕੇ ਉੱਥੇ ਲੋਕਾਂ ਲਈ ਕੁਝ ਨਹੀਂ ਕੀਤਾ। ਦਿੱਲੀ ਦੇ ਲੋਕਾਂ ਵੱਲੋਂ ਹਰਾਏ ਗਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੁਪਰੀਮ ਕੇਜਰੀਵਾਲ ਅਤੇ ਉਸ ਦੇ ਜੁੰਡਲੀ ਦੂਜੇ ਸੂਬਿਆਂ ਚ ਆ ਕੇ ਬਿਆਨ ਦੇ ਰਿਹਾ ਕਹਿੰਦਾ ਪ੍ਰਤੀ ਏਕੜ ਇੱਕ ਮਹੀਨੇ ਦੇ ਅੰਦਰ ਅੰਦਰ ਭਗਵੰਤ ਮਾਨ ਸਰਕਾਰ ਨੇ ਸਾਰਿਆਂ ਨੂੰ ਪੰਜਾਬ ਮੁਆਵਜਾ ਦੇ ਦਿੱਤਾ। ਉਨਾ ਹੈਰਾਨ ਹੁੰਦੇ ਆ ਕਿਹਾ ਕਿ ਮੈਨੂੰ ਦੱਸੋ ਇਹ ਕੀ ਹੋ ਰਿਹਾ। ਇਹ ਸਰਕਾਰ ਸਿਰਫ ਇੱਥੋਂ ਤੱਕ ਮਸ਼ਹੂਰੀਆ ਕਰਨ ਜੋਗੀ ਹੈ। ਕਹਿੰਦੇ ਲਗਭਗ 12000 ਪਿੰਡਾਂ ਦੇ ਵਿੱਚੋਂ ਪੰਜਾਬ ‘ਚ ਕਹਿੰਦੇ 3000 ਪਿੰਡਾਂ ਦੇ ਵਿੱਚ ਅਸੀਂ ਵਰਲਡ ਕਲਾਸ ਖੇਡ ਗਰਾਊਂਡ ਬਣਾ ਦਿੱਤੇ।ਮੇਰੇ ਤਾਂ ਆਸ ਪਾਸ ਜਿੰਨੇ ਕਈ ਦਰਜਨ ਪਿੰਡ ਹਨ ਉਹਨਾਂ ਵਿੱਚ ਇੱਕ ਦੇ ਵਿੱਚ ਵੀ ਵਰਲਡ ਕਲਾਸ ਖੇਡ ਗਰਾਊਂਡ ਨਹੀਂ ਹੈ। ਐਡਵੋਕੇਟ ਅਮਨਦੀਪ ਕੌਰ ਲਲਕਾਰ ਦਾ ਕਹਿਣਾ ਹੈ ਕਿ ਖੇਡ ਗਰਾਊਂਡ ਵਰਲਡ ਕਲਾਸ ਛੱਡੋ ਨੋਰਮਲ ਖੇਡ ਗਰਾਊਂਡ ਵੀ ਨਹੀਂ ਹਨ। ਸਕੂਲਾਂ ਦੇ ਖੇਡ ਗਰਾਊਂਡਾਂ ਦੇ ਵਿੱਚ ਵਿਦਿਆਰਥੀ ਖੇਡ ਰਹੇ ਨੇ ਜੇ ਇਹ ਸਾਰਾ ਕੁਝ ਹੁੰਦਾ ਤਾਂ ਅੱਜ ਸਾਡੇ ਨੈਸ਼ਨਲ ਮੈਡਲਿਸਟ ਜਿਹੜੇ ਪਲੇਅਰ ਨੇ ਉਹਨਾਂ ਨੂੰ ਇੱਥੇ ਢਾਬਿਆਂ ‘ਤੇ ਕੰਮ ਨਾ ਕਰਨਾ ਪੈਂਦਾ। ਉਹਨਾਂ 10 ਨਵੰਬਰ ਨੂੰ ਹੋਏ ਵੱਡੇ ਇਕੱਠ ਵਿੱਚ ਮੁੱਖ ਮੰਤਰੀ ਦੇ ਨਾ ਆਉਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਮੈਨੂੰ ਲੱਗਦਾ ਦੋ ਚੀਜ਼ਾਂ ਹਨ ਇੱਕ ਤਾਂ ਸੱਚ ਮੁੱਚ ਉਹ ਸਿਰਫ ਤੇ ਸਿਰਫ ਅੱਜ ਖਾਨਾ ਪੂਰਤੀ ਕਰ ਰਹੇ ਨੇ ਤੇ ਖਾਨਾ ਪੂਰਤੀ ਕਰਨ ਲਈ ਉਹਨਾਂ ਦੇ 92 ਬੰਦੇ ਛੱਡੇ ਹੋਏ ।ਉਹ ਕਰ ਸਕਦੇ ਨੇ ਚੰਗੀ ਤਰ੍ਹਾਂ ਨਾਲ ਖਾਨਾਪੂਰਤੀ। ਦੂਸਰੀ ਗੱਲ ਉਹ ਇੱਥੇ ਆਉਣਗੇ ਉਹਨਾਂ ਨੂੰ ਸਵਾਲ ਬਹੁਤ ਠੋਸ ਪੁੱਛੇ ਜਾਣਗੇ ਤੇ ਜਿਹੜੇ ਸਵਾਲਾਂ ਦਾ ਉਹਨਾਂ ਕੋਲ ਜਵਾਬ ਨਹੀਂ ਹੋਊਗਾ ਵੀ ਇਸ ਕਰਕੇ ਇਹ ਵੀ ਚੀਜ਼ ਤੋਂ ਡਰਦੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਰੋਸ ਪ੍ਰਦਰਸ਼ਨ ਵਿੱਚ ਨਹੀਂ ਆਏ। ਤੀਜਾ ਉਹਨਾਂ ਲਈ ਸਵਾਲ ਜਿਹੜਾ ਵੱਡਾ ਹੈ ਉਹ ਇੱਥੇ ਆ ਕੇ ਸਿਰਫ ਇਨਾ ਕਹਿਣਾ ਸੀ ਅਸੀਂ ਲੋਕਾਂ ਚ ਮੂੰਹ ਦਿਖਾਉਣ ਜੋਗੇ ਹੋਈਏ ਕਿ ਅਸੀਂ ਕੁਝ ਕਰ ਰਹੇ ਹਾਂ। ਸਿਰਫ ਦਿਖਾਉਣਾ, ਸਿਰਫ ਮਸ਼ਹੂਰੀਆਂ ਦੇ ਵਿੱਚ ਬਿਆਨਬਾਜ਼ੀਆਂ ਕਰਨਾ, ਉਹਨਾਂ ਲਈ ਮਸਲੇ ਦੀ ਗੰਭੀਰਤਾ ਸਮਝ ਕੇ ਇਹਦੇ ਉੱਤੇ ਕੁਝ ਕਰਨਾ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ, ਨਹੀਂ ਤਾਂ ਉਹਨਾਂ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਲਿਆ ਹੁੰਦਾ। ਅਸੀਂ ਨਹੀਂ ਕਹਿੰਦੇ ਉਹ ਮੋਰਚੇ ਦੇ ਵਿੱਚ ਆਉਣ।ਅਸੀਂ ਕੁਝ ਚਾਹੁੰਦੇ ਹਾਂ ਕਿ ਉਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣ। ਜਿਹਦੇ ਲਈ ਉਹਨਾਂ ਨੂੰ ਚੁਣ ਕੇ ਲੋਕਾਂ ਨੇ ਭੇਜਿਆ। ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਹੋ ਤਾਂ ਪਹੁੰਚੋ ਵਿਧਾਨ ਸਭਾ ਦੇ ਵਿੱਚ। ਉੱਥੇ 92 ਹਨ ਤੁਹਾਡੇ ਉਹਨਾਂ ਕੋਲੋਂ ਵੋਟਾਂ ਪਵਾਓ ਤੇ ਬਿੱਲ ਪੇਸ਼ ਕਰੋ ਕਿ ਯੂਨੀਵਰਸਿਟੀ ਨੂੰ ਅਸੀਂ ਪੰਜਾਬ ਦੀ ਯੂਨੀਵਰਸਿਟੀ ਬਣਾਵਾਂਗੇ ਅਗਲੀਆਂ ਲੜਾਈਆਂ ਫੇਰ ਦੇਖਾਂਗੇ। ਫੇਰ ਲੜਾਈਆਂ ਕਿਵੇਂ ਲੜੀਆਂ ਜਾਣਗੀਆਂ। ਪਰ ਘੱਟੋ ਘੱਟ ਤੁਸੀਂ ਉਹ ਤਾਂ ਕਰੋ ਜੋ ਕੋਈ ਵੀ ਨਹੀਂ ਕਰ ਸਕਿਆ। ਅੱਜ ਤੱਕ ਇਹ ਕਲੀਅਰ ਹੈ ਬਿਲਕੁਲ ਕਿ ਪੰਜਾਬ ਸਰਕਾਰ ਲਈ ਪੰਜਾਬ ‘ਚ ਹੋ ਰਹੀਆਂ ਵਾਈ ਇਲੈਕਸ਼ਨ ਪਿਆਰੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਜਿਹੜੇ ਮੰਤਰੀ ਪਹੁੰਚ ਰਹੇ ਹਨ ਜਦੋਂ ਵਿਦਿਆਰਥੀ ਚੋਣਾਂ ਹੋਈਆਂ ਸੀ ਤਿੰਨ ਸਾਲ ਪਹਿਲਾਂ, ਉਸ ਵੇਲੇ ਇਹਨਾਂ ਦੇ ਬਹੁਤੇ ਮੰਤਰੀ ਜਿਹੜੇ ਦੋ ਤਿੰਨ ਦਰਜਨ ਮੰਤਰੀਆਂ ਦੀ ਡਿਊਟੀਆਂ ਲਾਈਆਂ ਗਈਆਂ ਸੀ। ਪਿੰਡਾਂ ਦੇ ਵਿੱਚੋਂ ਲਿਸਟਾਂ ਦਿੱਤੀਆਂ ਗਈਆਂ ਕਿ ਆਹ-ਆਹ ਵਿਦਿਆਰਥੀ ਹਨ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ। ਉਹਨਾਂ ਪਿੰਡਾਂ ਦੇ ਜਿਹੜੇ ਪ੍ਰਧਾਨ ਲਾਏ ਹੋਏ ਸਨ। ਸਰਪੰਚ ਨੇ ਉਹਨਾਂ ਤੋਂ ਫੋਨ ਕਰਾਏ ਕਿ ਤੁਸੀਂ ਯੂਨੀਵਰਸਿਟੀ ਪੜ੍ਹਦੇ ਹੋ ਤੁਸੀਂ ਸਾਡੇ ਬੰਦਿਆਂ ਨੂੰ ਵੋਟ ਪਾ ਕੇ ਆਉਣੀਆਂ ।ਜਦੋਂ ਤੁਸੀਂ ਚੋਣਾਂ ਦੀ ਗੱਲ ਆਉਂਦੀ ਹੈ ਜਦੋਂ ਆਪਦੀ ਚੌਧਰ ਦਿਖਾਉਣ ਦੀ ਗੱਲ ਕਰਨੀ ਹੋ। ਜਦੋਂ ਇਸ ਯੂਨੀਵਰਸਿਟੀ ਨੂੰ ਐਮਪੀ ਐਮਐਲਏ ਦਾ ਅਖਾੜਾ ਬਣਾਉਣਾ ਹੁੰਦਾ ਉਦੋਂ ਇੱਥੇ ਕਰੋੜਾਂ ਰੁਪਈਆ ਫੂਕ ਕੇ ਲੋਕਾਂ ਵਿਦਿਆਰਥੀਆਂ ਦੇ ਵਿੱਚ ਚੰਗੀ ਰਾਜਨੀਤੀ ਦੀ ਥਾਂ ‘ਤੇ ਇੱਕ ਘਟੀਆ ਪੋਲਿਟਿਕਸ ਲੈ ਕੇ ਜਾਣੀ ਹੁੰਦੀ ਉਦੋਂ ਤੁਸੀਂ ਬਹੁਤ ਐਕਟੀਵਾ ਹੋ ਜਾਂਦੇ ਹੋ ਅਤੇ ਉਦੋਂ ਬਹੁਤ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ। ਪਰ ਜਦੋਂ ਯੂਨੀਵਰਸਿਟੀ ਬਚਾਉਣ ਦੀ ਗੱਲ ਆਉਂਦੀ ਹੈ ਯੂਨੀਵਰਸਿਟੀ ਦੇ ਉੱਤੇ ਦਾਆਵੇਦਾਰੀ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਚੁੱਪ ਕਰਕੇ ਕਿਸੇ ਹੋਰ ਪਾਸੇ ਕਿਸੇ ਹੋਰ ਮੋਰਚੇ ਦੇ ਉੱਤੇ ਬੈਠੇ ਜਾਂਦੇ। ਬਸ ਸਿਰਫ ਇੱਕ ਪ੍ਰੈਸ ਬਿਆਨ ਤੁਹਾਡੇ ਲਈ ਕਾਫੀ ਹੈ। ਹੁਣ ਜਿਹੜਾ ਮੋਰਚਾ ਦੌਰਾਨ ਇਹ ਤੋਂ ਬਾਅਦ 10 ਨਵੰਬਰ ਨੂੰ ਉਹਨਾਂ ਜੋ ਕੁਝ ਕੀਤਾ ਇਹ ਮੋਰਚਾ ਦੂਜਾ ਜਿਹੜਾ ਪੰਜਾਬ ਸਰਕਾਰ ਵੱਲ ਨੂੰ ਵੀ ਲੱਗਣਾ ਚਾਹੀਦਾ।ਉਹਨਾਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ 10 ਨਵੰਬਰ ਨੂੰ ਹੋਏ ਇਕੱਠ ਨੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਭਰਮ ਭੁਲੇਖਾ ਦੂਰ ਕਰ ਦਿੱਤਾ ਹੈ। ਕਿਉਂਕਿ ਪੰਜਾਬ ਦੇ ਲੋਕ ਹੁਣ ਉੱਠ ਖੜੇ ਹੋਏ ਹਨ ਅਤੇ ਸੰਘਰਸ਼ ਪੂਰੀ ਤਰ੍ਹਾਂ ਤਿੱਖਾ ਹੋ ਚੁੱਕਾ ਹੈ। ਹੁਣ ਜੇਕਰ ਯੂਨੀਵਰਸਿਟੀ ਨੂੰ ਬਚਾ ਸਕਦੇ ਹਨ ਤਾਂ ਪੰਜਾਬ ਦੇ ਲੋਕ ਹੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾ ਸਕਦੇ ਹਨ। ਬਿਲਕੁਲ ਹੁਣ ਕੇਂਦਰ ਸਰਕਾਰ ਦੇ ਲਈ ਵੈਸੇ ਤਾਂ ਅੱਜ ਨਹੀਂ ਜਿੱਦਣ ਤੋਂ ਐਲਾਨ ਹੋਇਆ, ਜਦੋਂ ਤੋਂ ਇੱਥੇ ਇਕੱਠ ਵਧਣਾ ਸ਼ੁਰੂ ਹੋਇਆ ਸੀ ਉਦੋਂ ਤੋਂ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਜਿਹੜੇ ਹਿਸਾਬ ਦਾ ਇਕੱਠ ਹੋ ਰਿਹਾ ਸੀ, ਜਿਹੜੇ ਹਿਸਾਬ ਦੀ ਲੋਕਾਂ ਚ ਗੱਲ ਜਾ ਰਹੀ ਸੀ, ਉਸ ਵੇਖਦਿਆਂ ਕੀ ਐਕਸ਼ਨ ਲੈ ਲੈਂਦੇ ਹਨ। ਪਹਿਲਾਂ ਇਹਨਾਂ ਨੇ ਕਿਹਾ ਇੱਕ ਰੋਡ ਨੋਟੀਫਿਕੇਸ਼ਨ ਰੱਦ ਕਰ ਦਿੱਤਾ। ਦੂਜਾ ਲਿਆਂਦਾ ਫਿਰ ਇਹਨਾਂ ਨੇ ਕੀ ਕਿਹਾ ਨਹੀਂ ਅਸੀਂ ਸੈਨਟ ਚੋਣ ਦੇ ਵਿੱਚ ਜਿਹੜਾ ਬਦਲਾਅ ਕਰਨਾ ਸੀ ਕਰਾਂਗੇ ਹੀ ਨਹੀਂ, ਉਹ ਵੀ ਕਰਤਾ। ਹੁਣ ਤੀਜਾ 10 ਦਸੰਬਰ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਯੂਨੀਵਰਸਿਟੀ ਅਨਾਊਂਸ ਕਰ ਦਿੰਦੀ ਵੀ ਅਸੀਂ ਚੋਣਾਂ ਦਾ ਸ਼ਡਿਊਲ ਤਿਆਰ ਕਰ ਲਿਆ ਅਤੇ ਅਸੀਂ ਤਾਂ ਕੇਂਦਰ ਕੋਲ ਭੇਜਤਾ। ਉਹਨਾਂ ਕਿਹਾ ਕਿ ਗੱਲ ਕਿੱਤਰ ਤੋਂ ਜਾ ਰਹੀ ਹੈ। ਹਰ ਗੱਲ ‘ਚ ਉਹ ਸਾਨੂੰ ਟੋਹ-ਟੋਹ ਕੇ ਦੇਖਣਾ ਚਾਹੁੰਦੇ ਨੇ ਵੀ ਕਿੰਨੀ ਕੁ ਥਾਂ ਤੇ ਉਹ ਕਦੋਂ ਕੁ ਜਾ ਕੇ ਇਹ ਮੋਰਚਾ ਖਤਮ ਕਰ ਦੇਣਗੇ। ਉਹਨਾਂ ਕਿਹਾ ਪਰ ਮੇਰੀ ਇਹ ਬੇਨਤੀ ਹੈ ਪੰਜਾਬ ਦੇ ਸਮੁੱਚੇ ਲੋਕਾਂ ਧਾਰਮਿਕ ਸਮਾਜਿਕ ਮੁਲਾਜ਼ਮ ਜਥੇਬੰਦੀਆਂ ਅਤੇ ਸਿਆਸੀ ਜਥੇਬੰਦੀਆਂ ਤੋਂ ਇਲਾਵਾ ਮੋਰਚੇ ਵਾਲਿਆਂ ਨੂੰ ਵੀ ਮੇਰੀ ਇਹ ਬੇਨਤੀ ਹ ਉਹਨਾਂ ਸਾਰੇ ਲੋਕਾਂ ਨੂੰ ਵੀ ਸਾਡੀ ਲੜਾਈ ਇਕੱਲੀਆਂ ਸੈਨੇਟ ਦੀਆਂ ਚੋਣਾਂ ਐਲਾਨ ਹੋਣ ਦੇ ਨਾਲ ਖਤਮ ਨਹੀਂ ਹੁੰਦੀ ਸਗੋਂ ਇਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਅੱਜ ਤੋਂ ਚਾਰ-ਪੰਜ ਸਾਲ ਪਹਿਲਾਂ ਅਸੀਂ ਸੈਨੇਟ ਦੀਆਂ ਚੋਣਾਂ ਕਰਵਾ ਲਈਆਂ ਸੀ। ਪਰ ਫਿਰ ਉੱਥੇ ਹੀ ਆ ਕੇ ਖੜੇ ਹੋ ਗਏ। ਸਗੋਂ ਉਹਨਾਂ ਨੇ ਉਹ ਤੋਂ ਅਗਲਾ ਹਮਲਾ ਜਦੋਂ ਵੀ ਕੇਂਦਰ ਸਰਕਾਰ ਇੱਕ ਪੈਰ ਪਿੱਛੇ ਕਰਦੀਆਂ ਨੇ ਉਹ ਤੋਂ ਦੋ ਕਦਮ ਹੋਰ ਅੱਗੇ ਆ ਕੇ ਹਮਲਾਵਰ ਹੋ ਕੇ ਆਉਂਦੀ ਹੈ। ਪਿਛਲੀ ਵਾਰ ਉਹਨਾਂ ਨੇ ਇਕੱਲੀ ਸੈਨੇਟ ਦੀਆਂ ਚੋਣਾਂ ਕਰਾਉਣ ਤੋਂ ਮਨ੍ਹਾ ਕੀਤਾ ਸੀ। ਹੁਣ ਉਹਨਾਂ ਨੇ ਸੈਨੇਟ ਭੰਗ ਕਰਨ ‘ਤੇ ਫੈਸਲਾ ਲਿਆ ਅਤੇ ਅਗਲੀ ਵਾਰ ਇਹ ਤੋਂ ਵੀ ਅੱਗੇ ਜਾਣਗੇ। ਇਸ ਕਰਕੇ ਲੜਾਈ ਜਦੋਂ ਲੋਕ ਲੜਨ ਨੂੰ ਤਿਆਰ ਨੇ, ਜਦੋਂ ਆਪਾਂ ਲੜਨ ਨੂੰ ਤਿਆਰ ਹਾਂ। ਜਦੋਂ ਇਕੱਠਾ ਹੋਇਆ ਤਾਂ ਮੋਰਚੇ ਨੂੰ ਸਿਆਣਪ ਵਰਤਣੀ ਚਾਹੀਦੀ ਹੈ ਕਿ ਉਹ ਇਕੱਠੇ ਹੋਕੇ ਇਸ ਮੰਗ ਨੂੰ ਵੀ ਉਭਾਰਨ ਕਿ ਯੂਨੀਵਰਸਿਟੀ ਪੰਜਾਬ ਦੀ ਹੈ। ਉਸ ਵੇਲੇ ਸਾਡਨਾਲ ਦੇ ਇੱਕ ਦੋਸਤ ਨੇ ਨਾਅਰਾ ਦਿੱਤਾ ਸੀ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ। ਜਿਹੜਾ 10 ਨਵੰਬਰ ਨੂੰ ਸਾਰੇ ਲੋਕਾਂ ਦੇ ਮੂੰਹ ‘ਤੇ ਹੈ ਤਾਂ ਉਹਨੂੰ ਲਾਗੂ ਕਰਾਉਣ ਦੇ ਲਈ ਆਪਾਂ ਇਕੱਠੇ ਹੋ ਕੇ ਇਥੋਂ ਹੀ ਇੱਕ ਇਹ ਵੀ ਨਾਅਰਾ ਨਾਲ ਜੋੜੀਏ ਇਕੱਲੀਆਂ ਚੋਣਾਂ ਦੇ ਐਲਾਨ ਤੱਕ ਇਸ ਗੱਲ ਨੂੰ ਸੀਮਤ ਨਾ ਰੱਖੀਏ। -ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ। ਮੋਬਾ. : 70877-76975


