Home » Uncategorized » ਜੰਮੂ ਕਸ਼ਮੀਰ ਦੇ ਨੌਗਾਮਾ ਪੁਲਿਸ ਥਾਣੇ ‘ਚ ਹੋਏ ਬੰਬ ਧਮਾਕਾ 9 ਮੌਤਾਂ ਮ੍ਰਿਤਕਾਂ ‘ਚ ਜਿਆਦਾਤਰ ਪੁਲਿਸ ਕਰਮਚਾਰੀ ਅਤੇ ਫੋਰੈਂਸਿਕ ਸਾਇੰਸ ਟੀਮ ਦੇ ਅਧਿਕਾਰੀ ਸ਼ਾਮਿਲ ਨਾਇਬ ਤਹਿਸੀਲਦਾਰ ਸਮੇਤ ਦੋ ਹੋਰ ਅਧਿਕਾਰੀ ਵੀ ਗਏ ਮਾਰੇ

ਜੰਮੂ ਕਸ਼ਮੀਰ ਦੇ ਨੌਗਾਮਾ ਪੁਲਿਸ ਥਾਣੇ ‘ਚ ਹੋਏ ਬੰਬ ਧਮਾਕਾ 9 ਮੌਤਾਂ ਮ੍ਰਿਤਕਾਂ ‘ਚ ਜਿਆਦਾਤਰ ਪੁਲਿਸ ਕਰਮਚਾਰੀ ਅਤੇ ਫੋਰੈਂਸਿਕ ਸਾਇੰਸ ਟੀਮ ਦੇ ਅਧਿਕਾਰੀ ਸ਼ਾਮਿਲ ਨਾਇਬ ਤਹਿਸੀਲਦਾਰ ਸਮੇਤ ਦੋ ਹੋਰ ਅਧਿਕਾਰੀ ਵੀ ਗਏ ਮਾਰੇ

ਨੌਗਾਵਾਂ ਪੁਲਿਸ ਥਾਣੇ ‘ਚ ਲਾਲ ਕਿਲ੍ਹਾ ਦਿੱਲੀ ਧਮਾਕੇ ਨਾਲ ਜੁੜੇ ਦਹਿਸ਼ਤੀ ਮੌਡਿਊਲ ਨਾਲ ਸੰਬੰਧਿਤ ਰੱਖੇ ਗਏ ਸਨ ਵਿਸਫੋਟਕ

ਚੰਡੀਗੜ੍ਹ 15 ਨਵੰਬਰ (ਮੰਗਤ ਸਿੰਘ ਸੈਦਪੁਰ) : ਲਾਲ ਕਿਲ੍ਹਾ ਦਿੱਲੀ ਨੇੜੇ ਹੋਏ ਬੰਬ ਬਲਾਸਟ ਤੋਂ ਬਾਅਦ ਜੰਮੂ ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਧਮਾਕਾ ਇੰਨਾ ਭਿਆਨਕ ਹੋਇਆ ਕਿ ਇਸ ਨੇ ਪੂਰੇ ਸਟੇਸ਼ਨ ਕੈਂਪਸ ਨੂੰ ਹਫੜਾ-ਦਫੜੀ ਵਿੱਚ ਬਦਲ ਦਿੱਤਾ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਅਤੇ ਫੋਰੈਂਸਿਕ ਸਾਇੰਸ ਟੀਮ ਦੇ ਅਧਿਕਾਰੀ ਸਨ ਜੋ ਵਿਸਫੋਟਕਾਂ ਦੀ ਜਾਂਚ ਕਰ ਰਹੇ ਸਨ। ਇਹਨਾਂ ਧਮਾਕਿਆਂ ਪਿੱਛੇ ਸਿਆਸੀ ਸਾਜਿਸ਼ ਕ ਹੈ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਧਮਾਕੇ ਵਿੱਚ ਸ੍ਰੀਨਗਰ ਪ੍ਰਸ਼ਾਸਨ ਦੇ ਇੱਕ ਨਾਇਬ ਤਹਿਸੀਲਦਾਰ ਸਮੇਤ ਦੋ ਅਧਿਕਾਰੀ ਵੀ ਮਾਰੇ ਗਏ। ਵਰਨਣਯੋਗ ਹੈ ਕਿ ਨੌਗਾਮ ਦੇ ਇਸੇ ਪੁਲਿਸ ਥਾਣੇ ਵਿਚ ਲਾਲ ਕਿਲ੍ਹਾ ਧਮਾਕੇ ਨਾਲ ਜੁੜੇ ਦਹਿਸ਼ਤੀ ਮੌਡਿਊਲ ਤੋਂ ਬਰਾਮਦ ਵਿਸਫੋਟਕ ਰੱਖੇ ਗਏ ਸਨ। ਜੰਮੂ ਕਸ਼ਮੀਰ ਪੁਲਿਸ ਨੇ ਇਹ ਵਿਸਫੋਟਕ ਹਰਿਆਣਾ ਦੇ ਫ਼ਰੀਦਾਬਾਦ ਸ਼ਹਿਰ ਤੋਂ ਬਰਾਮਦ ਕੀਤੇ ਸਨ। ਸੂਤਰਾਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ ਦੇ ਕਰਮਚਾਰੀ ਪੁਲਿਸ ਥਾਣੇ ਅੰਦਰ ਮੌਜੂਦ ਸਨ। ਧਮਾਕਾ ਉਸ ਸਮੇਂ ਹੋਇਆ ਜਦੋਂ ਫੋਰੈਂਸਿਕ ਟੀਮ ਅਤੇ ਪੁਲਿਸ ਫਰੀਦਾਬਾਦ ਤੋਂ ਲਿਆਂਦੀ ਗਈ ਵਿਸਫੋਟਕ ਸਮੱਗਰੀ ਦੀ ਜਾਂਚ ਕਰ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਨੇ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ। ਜ਼ਖਮੀਆਂ ਨੂੰ ਭਾਰਤੀ ਫੌਜ ਦੇ 92 ਬੇਸ ਹਸਪਤਾਲ ਅਤੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਲਿਜਾਇਆ ਗਿਆ। ਸੀਨੀਅਰ ਪੁਲਿਸ ਅਧਿਕਾਰੀ ਨੌਗਾਮ ਪਹੁੰਚ ਗਏ ਹਨ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਕੰਪਲੈਕਸ ਦੇ ਨੇੜੇ ਧਮਾਕੇ ਵਾਲੀ ਥਾਂ ਦੀ ਜਾਂਚ ਕਰਨ ਲਈ ਸੁਰੱਖਿਆ ਬਲ, ਖੋਜੀ ਕੁੱਤਿਆਂ ਦੇ ਨਾਲ ਪਹੁੰਚ ਗਏ ਹਨ। ਸੁਰੱਖਿਆ ਕਰਮਚਾਰੀ ਮੌਕੇ ‘ਤੇ ਮੌਜੂਦ ਹਨ। ਸ਼ੁੱਕਰਵਾਰ ਦੇਰ ਰਾਤ ਜਦੋਂ ਧਮਾਕਾ ਹੋਇਆ ਤਾਂ ਪੁਲਿਸ ਥਾਣੇ ਅਤੇ ਆਸ ਪਾਸ ਦੇ ਕਈ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਖਾਸ ਗੱਲ ਇਹ ਹੈ ਕਿ ਪਿਛਲੇ ਮਹੀਨੇ ਜੰਮੂ-ਕਸ਼ਮੀਰ ਪੁਲਿਸ ਨੇ ਜੈਸ਼-ਏ-ਮੁਹੰਮਦ ਦੇ ਸੁਰੱਖਿਆ ਕਰਮਚਾਰੀਆਂ ਨੂੰ ਧਮਕੀਆਂ ਦੇਣ ਵਾਲੇ ਪੋਸਟਰਾਂ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਹ ਪੋਸਟਰ ਸ੍ਰੀਨਗਰ ਦੇ ਬਨਪੋਰਾ ਨੌਗਾਮ ਵਿੱਚ ਕਈ ਥਾਵਾਂ ‘ਤੇ ਨਜ਼ਰ ਆਏ ਸਨ। ਇਸ ਤੋਂ ਬਾਅਦ ਨੌਗਾਮ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਅਤੇ ਵੱਖ-ਵੱਖ ਰਾਜਾਂ ਨਾਲ ਜੁੜੇ ਇੱਕ ਅਤਿਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ। ਸੂਤਰਾਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ ਦੇ ਕਰਮਚਾਰੀ ਪੁਲਿਸ ਥਾਣੇ ਅੰਦਰ ਮੌਜੂਦ ਸਨ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਸ਼ੁੱਕਰਵਾਰ ਰਾਤ ਨੂੰ ਜ਼ਬਤ ਕੀਤੇ ਗਏ ਵਿਸਫੋਟਕਾਂ (ਅਮੋਨੀਅਮ ਨਾਈਟ੍ਰੇਟ) ਦੇ ਇੱਕ ਵੱਡੇ ਭੰਡਾਰ ਵਿੱਚ ਧਮਾਕਾ ਹੋਣ ਕਾਰਨ 9 ਲੋਕ ਮਾਰੇ ਗਏ ਅਤੇ 27 ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਘੱਟੋ-ਘੱਟ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।

Leave a Reply

Your email address will not be published. Required fields are marked *