
ਚੰਡੀਗੜ੍ਹ/ਪਟਨਾ ਸਾਹਿਬ 30 ਅਕਤੂਬਰ (ਮੰਗਤ ਸਿੰਘ ਸੈਦਪੁਰ) : ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣ ਦੌਰਾਨ ਖਾਸ ਕਰਕੇ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਪ੍ਰਤੀ ਵਿਸ਼ੇਸ਼ ਤੌਰ ਤੇ ਬੋਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਪੁਰਾਣੇ, ਵਿਵਾਦਤ ਬਿਆਨ ਦਾ ਮੁੱਦਾ ਉਠਾਇਆ। ਪ੍ਰਧਾਨ ਮੰਤਰੀ ਮੋਦੀ ਨੇ ਰੈਲੀ ਵਿੱਚ ਮੌਜੂਦ ਲੋਕਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਉਹ ਬਿਆਨ ਯਾਦ ਦਿਵਾਇਆ, ਜਿਸ ਵਿੱਚ ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ “ਬਿਹਾਰ ਦੇ ਲੋਕਾਂ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਣਾ ਚਾਹੀਦਾ। ਨਰੇੰਦਰ ਮੋਦੀ ਨੇ ਕਿਹਾ ਕਿ ਜਿਸ ਵੇਲੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ (ਚੰਨੀ) ਇਹ ਬਿਆਨ ਦੇ ਰਹੇ ਸਨ, ਉਦੋਂ ਮੰਚ ‘ਤੇ ਮੌਜੂਦ ਇੱਕ ਸੀਨੀਅਰ ਕਾਂਗਰਸ ਸਾਂਸਦ ਨੇ ਉਸ ਬਿਆਨ ਦੇ ਸਮਰਥਨ ਵਿੱਚ ਤਾੜੀਆਂ ਵਜਾਈਆਂ ਸਨ। ਮੋਦੀ ਨੇ ਇਸ ਮੁੱਦੇ ਨੂੰ ਕਾਂਗਰਸ ਦੇ ਹੋਰ ਸਹਿਯੋਗੀਆਂ ਤੱਕ ਵੀ ਖਿੱਚਿਆ। ਉਨ੍ਹਾਂ ਨੇ ਦੋਸ਼ ਲਾਇਆ, “ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਦੇ ਰਹੇ ਹਨ।” ਮੋਦੀ ਨੇ ਕਿਹਾ ਕਿ ਤੇਲੰਗਾਨਾ ਅਤੇ ਕਰਨਾਟਕ ਵਿੱਚ ਵੀ ਕਾਂਗਰਸ ਆਗੂਆਂ ਨੇ ਬਿਹਾਰੀਆਂ ਦਾ ਅਪਮਾਨ ਕੀਤਾ ਹੈ। ਉੱਥੇ ਹੀ ਤਾਮਿਲਨਾਡੂ ਵਿੱਚ ਕਾਂਗਰਸ ਦੀ ਸਹਿਯੋਗੀ ਡੀਐਮਕੇ ਦੇ ਆਗੂਆਂ ਨੇ ਉਨ੍ਹਾਂ ਨੂੰ ਭੇਦਭਾਵ) ਦਾ ਸ਼ਿਕਾਰ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੋਦੀ ਵੱਲੋਂ ਸਾਧੇ ਨਿਸ਼ਾਨੇ ਦੇ ਜਵਾਬ ਵਿੱਚ ਕੀ ਪ੍ਰਤਿਕਿਰਿਆ ਸਾਹਮਣੇ ਆਵੇਗੀ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਜਿਸ ਵੇਲੇ ਮੋਦੀ ਪੰਜਾਬ ਵਿੱਚ ਆਇਆ ਸੀ। ਉਦੋਂ ਉਸ ਨੂੰ ਤੁਰੰਤ ਵਾਪਸ ਜਾਣਾ ਪਿਆ ਸੀ ਕਿਉਂਕਿ ਰੈਲੀ ਵਾਲੇ ਪੰਡਾਲ ਦੇ ਵਿੱਚ ਬੀਜੇਪੀ ਦੇ ਅਹੁਦੇਦਾਰ ਵਰਕਰ ਅਤੇ ਮੈਂਬਰ ਬਹੁਤ ਘੱਟ ਪਹੁੰਚੇ ਸਨ ਅਤੇ ਲਗਭਗ ਸਾਰੀਆਂ ਕੁਰਸੀਆਂ ਖਾਲੀ ਹੋਣ ਦੀ ਜਾਣਕਾਰੀ ਜਦੋਂ ਨਰਿੰਦਰ ਮੋਦੀ ਨੂੰ ਮਿਲੀ ਤਾਂ ਉਸ ਨ ਤੁਰੰਤ ਵਾਪਸ ਜਾਣਾ ਪਿਆ ਅਤੇ ਮੋਦੀ ਨੇ ਉਦੋਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਸ ਦੇ ਸੁਰੱਖਿਆ ਪ੍ਰਬੰਧ ਪੂਰੇ ਨਾ ਕਰਨ ਦੇ ਦੋਸ਼ ਲਾਏ ਸਨ ਅਤੇ ਉਸ ਨੇ ਤੁਰੰਤ ਦਿੱਲੀ ਵਾਪਸ ਜਾਣ ਦਾ ਫੈਸਲਾ ਲਿਆ। ਖਾਸ ਗੱਲ ਇਹ ਹੈ ਕਿ ਇਸ ਰੈਲੀ ਦੌਰਾਨ ਬੀਜੇਪੀ ਦੇ ਗਿਣਤੀ ਇਤਨੀ ਘੱਟ ਸੀ ਕੇ ਮੋਦੀ ਦਾ ਵਿਰੋਧ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਦੇ ਇਕੱਤਰ ਹੋਏ ਕਿਸਾਨਾਂ ਦੀ ਗਿਣਤੀ ਕਿਤੇ ਵੱਧ ਸੀ। ਇਸ ਸਬੰਧੀ ਕਾਫੀ ਲੰਮਾ ਸਮਾਂ ਰੌਲਾ ਰੱਪਾ ਚੱਲਦਾ ਰਿਹਾ ਪ੍ਰੰਤੂ ਬਾਅਦ ਵਿੱਚ ਇਹ ਰੌਲਾ ਰੱਪਾ ਆਪਣੇ ਆਪ ਹੀ ਬੰਦ ਹੋ ਗਿਆ ਸੀ ਹੁਣ ਜਦੋਂ ਚੋਣਾਂ ਵੇਲੇ ਪਟਨਾ ਵਿਖੇ ਮੋਦੀ ਪ੍ਰਚਾਰ ਲਈ ਆਇਆ ਤਾਂ ਉਸਨੇ ਮੁੜ ਇਹ ਮੁੱਦਾ ਉਠਾਇਆ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੇਵਲ ਤੇ ਕੇਵਲ ਸਿੱਧੇ ਤੌਰ ਤੇ ਇਹ ਕਹਿਣਾ ਸੀ ਕਿ ਜੇਕਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਿਹਾਰ ਵਿੱਚ ਕਾਂਗਰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਇਆ ਤਾਂ ਉਸ ਨੂੰ ਬਿਹਾਰ ਦੇ ਲੋਕ ਪਸੰਦ ਨਹੀਂ ਕਰਨਗੇ।


