ਦਿੱਲੀ ਚ ਹਿੰਦੂਆਂ ਨੂੰ ਸਿੱਖਾਂ ਖਿਲਾਫ ਭੜਕਾਉਣ ਤੋਂ ਬਾਅਦ ਇੰਡੀਅਨ ਸਟੇਟ ‘ਚ ਹੋਈ ਹਿੰਸਾ ਦੌਰਾਨ 30,000 ਤੋਂ ਵੱਧ ਮਾਰੇ ਗਏ ਸਨ ਸਿੱਖ

ਚੰਡੀਗੜ੍ਹ/ਨਵੀਂ ਦਿੱਲੀ 29 ਅਕਤੂਬਰ, (ਮੰਗਤ ਸਿੰਘ ਸੈਦਪੁਰ) : ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਨੇ ਸਿੱਖ ਕੌਮ ਦੇ ਦੋਖੀ ਅਮਿਤਾਬ ਬੱਚਨ ਦੇ ਪੈਰ ਛੂਹ ਕੇ “1984 ਦੇ ਸਿੱਖ ਨਸਲਕੁਸ਼ੀ ਦੇ ਹਰ ਪੀੜਤ, ਹਰ ਵਿਧਵਾ ਅਤੇ ਹਰ ਅਨਾਥ ਦਾ ਅਪਮਾਨ ਕੀਤਾ ਹੈ। ਖਾਲਿਸਤਾਨੀ ਖਾੜਕੂ ਸੰਗਠਨ ‘ਸਿੱਖਸ ਫਾਰ ਜਸਟਿਸ’ ਨੇ ਦਿਲਜੀਤ ਨੂੰ ਸਿੱਧੀ ਧਮਕੀ ਜਾਰੀ ਕਰਦਿਆਂ ਗੁਰਪਤਵੰਤ ਸਿੰਘ ਪੰਨੂ ਨੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੋਸਾਂਝ ਦੇ ਮਿਊਜ਼ਿਕ ਕੰਸਰਟ ਨੂੰ ਬੰਦ ਕਰਵਾ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਐਸਐਫਜੇ ਨੇ ਸਿਰਫ਼ ਧਮਕੀ ਹੀ ਨਹੀਂ ਦਿੱਤੀ ਹੈ। ਸਗੋਂ ਦੁਨੀਆ ਭਰ ਵਿੱਚ ਆਪਣੇ ਸਮਰਥਕਾਂ ਨੂੰ ਇਸ ਕੰਸਰਟ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਹੈ। ਸੰਗਠਨ ਨੇ ਦੁਨੀਆ ਭਰ ਦੇ ਸਿੱਖ ਸਮੂਹਾਂ ਅਤੇ ਕਲਾਕਾਰਾਂ ਨੂੰ ਦਿਲਜੀਤ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦੀ ਬੇਨਤੀ ਕੀਤੀ ਹੈ। ਐਸ ਐਫਜੇ ਨੇ ਇਹ ਵੀ ਐਲਾਨ ਕੀਤਾ ਹੈ ਕਿ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਜਿੱਥੇ ਇਹ ਪ੍ਰੋਗਰਾਮ ਹੋਵੇਗਾ, ਉਸਦੇ ਬਾਹਰ ਇੱਕ ਵਿਰੋਧ ਰੈਲੀ ਵੀ ਕੱਢੀ ਜਾਵੇਗੀ। ਐਸ ਐਫ ਜੇ ਬੁਲਾਰੇ ਨੇ ਕਿਹਾ ਕਿ ਇਹ ਬੰਦ ਦਾ ਸੱਦਾ ਸਿਰਫ਼ ਇੱਕ ਪ੍ਰਤੀਕਾਤਮਕ ਵਿਰੋਧ ਨਹੀਂ ਹੈ, ਸਗੋਂ ਕਲਾਕਾਰਾਂ ਲਈ ਇੱਕ ਸੰਦੇਸ਼ ਵੀ ਹੈ ਕਿ ਉਹ ਸਿੱਖ ਭਾਈਚਾਰੇ ਦੇ ਜ਼ਖ਼ਮਾਂ ਪ੍ਰਤੀ ਸੰਵੇਦਨਸ਼ੀਲ ਰਹਿਣ।ਦਿਲਜੀਤ ਨੇ ਸਿੱਖ ਕੌਮ ਦੇ ਦੋਖੀ ਅਮਿਤਾਬ ਬੱਚਨ ਦੇ ਪੈਰ ਛੂਹ ਕੇ “1984 ਦੇ ਸਿੱਖ ਨਸਲਕੁਸ਼ੀ ਦੇ ਹਰ ਪੀੜਤ, ਹਰ ਵਿਧਵਾ ਅਤੇ ਹਰ ਅਨਾਥ ਦਾ ਅਪਮਾਨ ਕੀਤਾ ਹੈ। ਸੰਗਠਨ ਨੇ ਅਮਿਤਾਬ ਬੱਚਨ ‘ਤੇ ਗੰਭੀਰ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ 31 ਅਕਤੂਬਰ, 1984 ਨੂੰ (ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ) ਜਨਤਕ ਤੌਰ ‘ਤੇ “ਖੂਨ ਦਾ ਬਦਲਾ ਖੂਨ” ਵਰਗੇ ਨਸਲਕੁਸ਼ੀ ਵਾਲੇ ਨਾਅਰੇ ਲਗਾ ਕੇ ਹਿੰਦੁਸਤਾਨੀ ਭੀੜ ਨੂੰ ਸਿੱਖਾਂ ਖਿਲਾਫ਼ “ਉਕਸਾਇਆ” ਸੀ। ਐਸਐਫਜੇ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਹੋਈ ਹਿੰਸਾ ਵਿੱਚ ਭਾਰਤ ਭਰ ਵਿੱਚ 30,000 ਤੋਂ ਵੱਧ ਸਿੱਖ ਮਾਰੇ ਗਏ ਸਨ। ਐਸ ਐਫ ਜੇ ਨੇ ਇਸ ਗੱਲ ‘ਤੇ ਵੀ ਇਤਰਾਜ਼ ਜਤਾਇਆ ਹੈ ਕਿ ਦਿਲਜੀਤ ਦਾ ਕੰਸਰਟ 1 ਨਵੰਬਰ ਨੂੰ ਹੈ। ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ “ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ” ਐਲਾਨਿਆ ਹੋਇਆ ਹੈ। ਪੰਨੂ ਦਾ ਕਹਿਣਾ ਹੈ ਕਿ ਦਿਲਜੀਤ ਇਸ ਦਿਨ ਕੰਸਰਟ ਕਰਕੇ ‘ਯਾਦਗਾਰੀ ਦਿਵਸ ਦਾ ਮਜ਼ਾਕ’ ਬਣਾ ਰਹੇ ਹਨ।


