Home » Uncategorized » ਸੰਤ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਲਾਨਾ ਯਾਦ ‘ਚ ਹੋਇਆ ਗੁਰਮਤਿ ਸਮਾਗਮ, ਜਥੇਦਾਰ ਭਾਈ ਰਣਜੀਤ ਸਿੰਘ ਨੇ ਲਵਾਈ ਹਾਜ਼ਰ

ਸੰਤ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਲਾਨਾ ਯਾਦ ‘ਚ ਹੋਇਆ ਗੁਰਮਤਿ ਸਮਾਗਮ, ਜਥੇਦਾਰ ਭਾਈ ਰਣਜੀਤ ਸਿੰਘ ਨੇ ਲਵਾਈ ਹਾਜ਼ਰ


ਚੰਡੀਗੜ੍ਹ 20 ਅਕਤੂਬਰ (ਮੰਗਤ ਸਿੰਘ ਸੈਦਪੁਰ) :
ਗੁਰਦੁਆਰਾ ਬਾਬਾ ਬੀਰ ਸਿੰਘ ਜੀ ਟਾਹਲੀ ਸਾਹਿਬ ਪਿੰਡ ਗਿੱਦੜ ਪਿੰਡੀ ਲੋਹੀਆਂ ਸੁਲਤਾਨਪੁਰ ਲੋਧੀ ਜਿੱਥੇ ਬਾਬਾ ਬੀਰ ਸਿੰਘ ਜੀ (ਨੌਰੰਗਾਬਾਦ ਵਾਲੇ) ਕੁਝ ਸਮਾਂ ਬਿਤਾ ਕੇ ਗਏ ਸਨ। ਉਸ ਅਸਥਾਨ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰੇਕ ਸਾਲ ਉਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ। ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਹਾਜ਼ਰੀ ਲਗਵਾਉਂਦਿਆਂ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀਆਂ ਪੰਥ ਪ੍ਰਤੀ ਸੇਵਾਵਾਂ ਵਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਸਿੰਘ ਸਾਹਿਬ ਨੇ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਜਿਨਾਂ ਨੂੰ ਪੰਥ ਅਖਵਾਉਣ ਵਾਲੀ ਖਾਲਸਾ ਫੌਜ ਨੇ ਤੋਪ ਦੇ ਗੋਲੇ ਨਾਲ ਸ਼ਹੀਦ ਕਰ ਦਿੱਤਾ ਸੀ। ਉਹਨਾਂ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਇਹ ਨਾ ਇ ਪਰਉਪਕਾਰੀ ਮਹਾਂਪੁਰਖ ਜਿਨਾਂ ਨੂੰ ਵੱਡੇ ਪੱਧਰ ਤੇ ਸੰਗਤਾਂ ਹਰੇਕ ਸਾਲ ਯਾਦ ਕਰਦੀਆਂ ਹਨ ਅਤੇ ਉਹਨਾਂ ਦੀ ਯਾਦ ਵਿੱਚ 360 ਅਖੰਡ ਪਾਠ ਸਾਹਿਬ ਪੂਰੇ ਸਾਲ ਵਿੱਚ ਕਰਵਾਏ ਜਾਂਦੇ ਹਨ। ਪੰਥ ਨੂੰ ਮਹਾਨ ਯੋਗਦਾਨ ਦੇਣ ਕਾਰਨ ਇਹਨਾਂ ਦਾ ਬਹੁਤ ਹੀ ਉੱਚਾ ਅਤੇ ਸੁੱਚਾ ਇਤਿਹਾਸ ਹੈ। ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਖਾਲਸਾ ਰਾਜ ਨੂੰ ਕਾਇਮ ਕਰਨਾ ਅਤੇ ਉਸ ਨੂੰ ਕਾਇਮ ਰੱਖਣਾ ਇਹ ਬਾਬਾ ਫੂਲਾ ਸਿੰਘ ਜੀ,ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਅਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਵਰਗਿਆਂ ਮਹਾਂਪੁਰਖਾਂ ਦੀਆਂ ਮਿਹਰਬਾਨੀਆਂ ਸਨ ਪਰ ਜਿਵੇਂ ਭੁਤਰਿਆ ਊਠ ਹੁੰਦਾ ਇਸੇ ਤਰ੍ਹਾਂ ਭੂਤਰੀ ਹੋਈ ਖਾਲਸਾ ਫੌਜ ਨੇ ਨਾਸ ਮਾਰਕੇ ਰੱਖ ਦਿੱਤਾ ਅਤੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਨੂੰ ਤੋਪ ਦੇ ਗੋਲੇ ਨਾਲ ਹਰੀਕੇ ਪੱਤਣ ਵਿਖੇ ਸ਼ਹੀਦ ਕਰ ਦਿੱਤਾ।
ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਜੀਵਨ ਸਵਾਰੋ ਅਤੇ ਜੀਵਨ ਵਿੱਚ ਤਬਦੀਲੀ ਲੈ ਕੇ ਆਓ। ਕੌਮ ਦੇ ਕਾਰਜ ਨਾਲ ਵਫਾ ਕਰਕੇ ਦਸਮ ਪਾਤਸ਼ਾਹ ਜੀ ਦੀ ਪਵਿੱਤਰ ਸੋਚ ਨੂੰ ਅਪਣਾ ਕੇ ਸਿਧਾਂਤਾਂ ਨੂੰ ਜਿਉਂਦਾ ਰੱਖਣ ਲਈ ਆਪਣਾ ਯੋਗਦਾਨ ਪਾਓ। ਪ੍ਰਬੰਧਕ ਕਮੇਟੀ ਵਿੱਚ ਤਬਦੀਲੀ ਲੈ ਕੇ ਆਈਏ ਤਾਂ ਜੋ ਸਾਡੇ ਗਰੀਬ ਬੱਚਿਆਂ ਨੂੰ ਸਿਹਤ ਅਤੇ ਸਿੱਖਿਆ,ਯਾਤਰੂਆਂ ਨੂੰ ਸਹੂਲਤਾਂ ਮਿਲ ਸਕਣ। ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਨੂੰ ਸ਼ਹੀਦ ਕਰਨ ਵਾਲੇ ਸਿੱਖੀ ਦੇ ਭੇਸ ਵਿੱਚ ਜੋ ਲੁਟੇਰੇ ਸਨ ਅਤੇ ਆਪਣੇ ਆਪ ਨੂੰ ਖਾਲਸਾ ਪੰਥ ਅਖਵਾਉਂਦੇ ਸਨ,ਉਹਨਾਂ ਦੇ ਵਾਰਿਸ ਅੱਜ ਵੀ ਸਾਡੇ ਪੱਲੇ ਪਏ ਹੋਏ ਹਨ ਜਿਨਾਂ ਨੂੰ ਮਗਰੋਂ ਲਾਹੁਣ ਦੀ ਬਹੁਤ ਜਿਆਦਾ ਜਰੂਰਤ ਹੈ।

Leave a Reply

Your email address will not be published. Required fields are marked *