ਚੰਡੀਗੜ੍ਹ 4 ਅਕਤੂਬਰ, (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਦੀ ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਜਥਿਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਆਗਿਆ ਦੇ ਕੇ ਕੋਈ ਅਹਿਸਾਨ ਨਹੀਂ ਕੀਤਾ ਕਿਉਂਕਿ ਖਾਲਸਾ ਪੰਥ ਸਿੱਖ ਕੌਮ ਦਾ ਇਹ ਜਮਹੂਰੀਅਤ ਹੱਕ ਹੈ ਕਿ ਉਹ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਕਿਸੇ ਵੀ ਕੰਟਰੀ ਵਿੱਚ ਬਿਨਾਂ ਕਿਸੇ ਰੋਕ ਟੋਕ ਤੋਂ ਜਾ ਸਕਦੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਇੰਡੀਅਨ ਸਟੇਟ ਦੇ ਪਾਕਿਸਤਾਨ ਨਾਲ ਕਿਹੋ ਜਿਹੇ ਸਬਧ ਹਨ ਇਸ ਬਾਰੇ ਖਾਲਸਾ ਪੰਥ ਸਿੱਖ ਕੌਮ ਨੂੰ ਕੋਈ ਲੈਣ ਦੇਣ ਨਹੀਂ ਪ੍ਰੰਤੂ ਸਿੱਖ ਕੌਮ ਪੰਜਾਬੀ ਆਪਣੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਅਤੇ ਖਾਸ ਕਰਕੇ ਇਤਿਹਾਸਕ ਦਿਹਾੜਿਆਂ ਤੇ ਵਿਦੇਸ਼ਾਂ ਵਿੱਚ ਸਥਿਤ ਇਤਿਹਾਸਕ ਸਿੱਖ ਗੁਰੂਆਂ ਨਾਲ ਸਬੰਧਤ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਣ ਤੋਂ ਰੋਕਣਾ ਬਿਲਕੁਲ ਗੈਰ ਕਾਨੂੰਨੀ ਹੈ ਅਤੇ ਨਫਰਤ ਭਰੀ ਇੱਕ ਨੀਤੀ ਸਪਸ਼ਟ ਕਰਨੀ ਹੈ। ਉਹਨਾਂ ਕਿਹਾ ਕਿ ਪੂਰਾ ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਖਾਲਸਾ ਰਾਜ ਦੀ ਧਰਤੀ ਉੱਤੇ ਵਸਿਆ ਹੋਇਆ ਹੈ ਬਹੁਤ ਸਾਰੇ ਇਹੋ ਜਿਹੇ ਇਤਿਹਾਸਕ ਅਸਥਾਨ ਸਿੱਖ ਕੌਮ ਨਾਲ ਸਬੰਧਿਤ ਹਨ ਜਿਨਾਂ ਦਾ ਖਾਲਸਾ ਪੰਥ ਅਤੇ ਸਿੱਖ ਕੌਮ ਨਾਲ ਵੱਡੇ ਪੱਧਰ ਤੇ ਇਤਿਹਾਸਿਕ ਸਬੰਧ ਹੈ। ਜਿਨ੍ਾਂ ਦੇ ਦਰਸ਼ਨਾਂ ਲਈ ਜਾਣਾ ਖਾਲਸਾ ਪੰਥ ਅਤੇ ਹਰ ਪੰਜਾਬੀ ਆਪਣਾ ਜਮਹੂਰੀਅਤ ਹੱਕ ਸਮਝਦਾ ਹੈ। ਉਹਨਾਂ ਕਿਹਾ ਕਿ ਇੰਡੀਅਨ ਸਟੇਟ ਦੀ ਹਿੰਦੂ ਬਹੁ ਗਿਣਤੀ ਤੇ ਲੀਡਰ ਖਾਸ ਕਰਕੇ ਬੀਜੇਪੀ ਨਾਲ ਸੰਬੰਧਿਤ ਕੱਟੜ ਆਗੂ ਪਾਕਿਸਤਾਨ ਨਾਲ ਹਰ ਵੇਲੇ ਟਕਰਾ ਵਾਲੀਆਂ ਗੱਲਾਂ ਅਤੇ ਨੀਤੀਆਂ ਨੂੰ ਪਹਿਲ ਦਿੰਦੇ ਹਨ ਪਰੰਤੂ ਸਿੱਖ ਕੌਮ ਹਮੇਸ਼ਾ ਇਹੀ ਚਾਹੁੰਦੀ ਹੈ ਕਿ ਦੋਵੇਂ ਦੇਸ਼ਾਂ ਵਿੱਚ ਧਰਮਾਂ ਨੂੰ ਲੈ ਕੇ ਕੋਈ ਲੜਾਈ ਝਗੜਾ ਨਾ ਹੋਵੇ ਕਿਉਂਕਿ ਜਦੋਂ ਵੀ ਦੋਹਾਂ ਦੇਸ਼ਾਂ ਵਿੱਚ ਕਿਸੇ ਕਿਸਮ ਦੀ ਤਤਕਾਰ ਨੂੰ ਲੈ ਕੇ ਲੜਾਈ ਸ਼ੁਰੂ ਹੁੰਦੀ ਹੈ ਤਾਂ ਉਸਦੇ ਵਿੱਚ ਸਭ ਤੋਂ ਵੱਧ ਨੁਕਸਾਨ ਲੈਂਦੇ ਅਤੇ ਚੜਦੇ ਪੰਜਾਬ ਦਾ ਹੁੰਦਾ ਹੈ ਉਹ ਬੇਸ਼ਕ ਆਰਥਿਕ ਹੋਵੇ ਮਾਲੀ ਹੋਵੇ ਜਾਂ ਜਾਨੀ ਹੋਵੇ। ਦੋਵੇਂ ਦੇਸ਼ ਆਪਣੇ ਸਵਾਰਥਾਂ ਲਈ ਪੰਜਾਬੀਆਂ ਦੀਆਂ ਜਾਨਾਂ ਲੈ ਕੇ ਆਪਣੇ ਸਵਾਰਥ ਪੂਰੇ ਕਰਦੇ ਹਨ। ਉਹਨਾਂ ਕਿਹਾ ਕਿ ਭਾਵੇਂ ਸੰਦੂਰ ਆਪਰੇਸ਼ਨ ਹੋਵੇ ਜਾਂ ਕੋਈ ਹੋਰ ਸਿੱਖ ਕੌਮ ਨੂੰ ਦੋਵੇਂ ਕੰਟਰੀ ਆਪਣੇ ਹੱਕ ਵਿੱਚ ਕਰਨ ਲਈ ਇਹੀ ਭਾਸ਼ਣ ਦਿੰਦੇ ਹਨ ਕਿ ਪਾਕਿਸਤਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਖਤਮ ਕਰਨ ਲਈ ਬੰਬ ਸੁੱਟੇ ਗਏ ਅਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਆਰਮੀ ਵੱਲੋਂ ਸਿਰੇ ਨਨਕਾਣਾ ਸਾਹਿਬ ਨੂੰ ਆਪਣਾ ਨਿਸ਼ਾਨਾ ਬਣਾਉਣ ਲਈ ਬੰਬਾਰੀ ਜਾਂ ਬੰਬ ਸੁੱਟੇ ਗਏ। ਇਥੋਂ ਤੱਕ ਕਿ ਇੰਡੀਅਨ ਸਟੇਟ ਦੀ ਆਰਮੀ ਨੇ ਇਹ ਵੀ ਕਹਿ ਦਿੱਤਾ ਸੀ ਕਿ ਪਾਕਿਸਤਾਨ ਵੱਲੋਂ ਸੰਧੂਰ ਆਪਰੇਸ਼ਨ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਸੁੱਟੇ ਪੰਮਾ ਨੂੰ ਬਹੁਤ ਮੁਸ਼ਕਿਲ ਨਾਲ ਇੰਡੀਅਨ ਆਰਮੀ ਨੇ ਰੋਕਿਆ ਹੈ। ਇਹ ਸਭ ਡਰਾਮੇ ਕੇਵਲ ਤੇ ਕੇਵਲ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਕੀਤੇ ਜਾਂਦੇ ਹਨ ਜਦੋਂ ਕਿ ਪਾਕਿਸਤਾਨ ਵੱਲੋਂ ਇਹ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਉਹ ਕਦੇ ਵੀ ਸਿੱਖ ਕੌਮ ਦੇ ਇਤਿਹਾਸ ਅਸਥਾਨਾਂ ਉੱਤੇ ਵਾਰ ਨਹੀਂ ਕਰਨਗੇ। ਸਿਆਸਤ ਦੀ ਇਸ ਗੰਦੀ ਖੇਡ ਦਾ ਮੈਦਾਨ ਕੇਵਲ ਤੇ ਕੇਵਲ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਬਣਾਇਆ ਜਾ ਚੁੱਕਾ ਹੈ ਇਸ ਲਈ ਪੰਜਾਬ ਦੇ ਪੰਜਾਬੀ ਲੋਕਾਂ ਬੇਸ਼ੱਕ ਉਹ ਹਿੰਦੂ ਮੁਸਲਿਮ ਜਾਂ ਸਿੱਖ ਹੋਣ ਉਹਨਾਂ ਨੂੰ ਆਪਣੀ ਏਕਤਾ ਵਿਖਾਉਂਦੇ ਹੋਏ ਇੱਕਜੁੱਟ ਹੋ ਕੇ ਹਿੰਦੂ ਬਹੁ ਗਿਣਤੀ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਇਥੋਂ ਤੱਕ ਕਿ ਉਹਨਾਂ ਨੂੰ ਇਹ ਵੀ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਇੱਕ ਆਜ਼ਾਦ ਦੇਸ਼ ਸੀ ਜਿਸ ਨੂੰ ਅੱਧਾ ਪਾਕਿਸਤਾਨ ਨੇ ਗੁਲਾਮ ਬਣਾਇਆ ਹੋਇਆ ਹੈ ਅਤੇ ਅੱਧਾ ਸਟੇਟ ਨੇ ਗੁਲਾਮ ਬਣਾਇਆ ਹੋਇਆ ਹੈ ਉਸ ਨੂੰ ਇੱਕ ਆਜ਼ਾਦ ਖਿਤਾ ਬਣਾ ਕੇ ਬਾਉਂਡਰੀ ਬਾਲ ਬਣਾ ਦੇਣੀ ਚਾਹੀਦੀ ਹੈ ਕਿਉਂਕਿ ਜਿਸ ਕੌਮ ਨੇ ਰਾਜ ਕੀਤਾ ਹੋਵੇ ਉਹ ਕਦੇ ਗੁਲਾਮ ਨਹੀਂ ਰਹਿ ਸਕਦੀ ਅੱਜ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਸਿੱਖ ਕੌਮ ਲੈਂਦਾ ਪੰਜਾਬ ਅਤੇ ਚੜਦਾ ਪੰਜਾਬ ਇਕੱਤਰ ਹੋ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੰਬਲਾ ਜਰੂਰ ਮਾਰੇਗਾ ਇਸ ਵਿੱਚ ਕਿੱਥੋਂ ਤੱਕ ਸਫਲ ਹੋਣਗੇ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਲੈਦੇ ਅਤੇ ਚੜਦੇ ਪੰਜਾਬ ਵਿੱਚ ਖਾਲਸਾ ਪੰਥ ਦੇ ਸਥਾਪਿਤ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ ਤੇ ਜਾਣ ਲਈ ਇੰਡੀਅਨ ਹਿੰਦੂਓ ਗਿਣਤੀ ਦੀਆਂ ਸਰਕਾਰਾਂ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਖਾਲਸਾ ਪੰਥ ਨੂੰ ਰੋਕਣ ਲਈ ਜੋ ਕਾਰਵਾਈਆਂ ਕਰ ਰਹੀਆਂ ਹਨ ਉਹਨਾਂ ਨੂੰ ਗੈਰ ਕਾਨੂੰਨੀ ਕਰਾਰ ਦੇਣਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਜਰੂਰੀ ਬਣਦਾ ਹੈ। ਜਥੇਦਾਰ ਬਲਕਾਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਦੇਸ਼ਾਂ ਦੀਆਂ ਸਿੱਖ ਸੰਗਤਾਂ ਆਪਸ ਵਿੱਚ ਮਿਲ ਕੇ ਇੱਕ ਮਤਾ ਪਾਸ ਕਰਨ ਕੇ ਸਿੱਖ ਕੌਮ ਕਦੇ ਗੁਲਾਮ ਨਹੀਂ ਰਹੀ ਅਤੇ ਨਾ ਹੀ ਰਹੇਗੀ ਇਸ ਲਈ ਜਿਹੜੇ ਵੀ ਇਤਿਹਾਸਕ ਅਸਥਾਨ ਹਨ ਉਹਨਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਰੋਕਣਾ ਸਟੇਟ ਅਤੇ ਪਾਕਿਸਤਾਨ ਦੀ ਸਰਕਾਰ ਦਾ ਕੋਈ ਹੱਕ ਨਹੀਂ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਸਮਝਿਆ ਜਾਣਾ ਸਪਸ਼ਟ ਹੈ ਕਿ ਇਹਨੇ ਸਟੇਟ ਖਾਲਸਾ ਪੰਥ ਸਿੱਖ ਕੌਮ ਨੂੰ ਇੱਕ ਗੁਲਾਮਾਂ ਦੀ ਤਰਹਾਂ ਵਰਤਣਾ ਚਾਹੁੰਦੀ ਹੈ ਅਤੇ ਵਰਤ ਰਹੀ ਹੈ ਪਰੰਤੂ ਪਾਕਿਸਤਾਨ ਦੀਆਂ ਦੇਸ਼ ਸਰਕਾਰ ਨੂੰ ਵੀ ਇਹ ਸਮਝਣਾ ਪਵੇਗਾ ਕਿ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਇਤਿਹਾਸਕ ਖਾਲਸਾ ਪੰਥ ਨਾਲ ਸੰਬੰਧਿਤ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਤੋਂ ਕਦੇ ਵੀ ਰੋਕਣਾ ਨਹੀਂ ਬਣਦਾ। ਉਹਨਾਂ ਕਿਹਾ ਕਿ ਇੰਡੀਅਨ ਸਟੇਟ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿੱਚ ਖਾਸ ਕਰਕੇ ਧਰਮ ਨੂੰ ਲੈ ਕੇ ਜਿਹੜੀਆਂ ਨਫਰਤ ਭਰੀਆਂ ਲੜਾਈਆਂ ਲੜੀਆਂ ਜਾ ਰਹੀਆਂ ਹਨ ਉਹਨਾਂ ਦਾ ਸਭ ਤੋਂ ਵੱਧ ਸਿੱਖ ਕੌਮ ਨੂੰ ਸ਼ਿਕਾਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਲੈਂਦੇ ਅਤੇ ਪੰਜਾਬ ਚ ਵਸਦੇ ਸਿੱਖਾਂ ਨੂੰ ਜਾਨੀ ਮਾਲੀ ਨੁਕਸਾਨ ਵੱਡੇ ਪੱਧਰ ਤੇ ਝਲਣਾ ਪੈ ਰਿਹਾ ਹੈ।
Home
»
Uncategorized
»
ਇੰਡੀਅਨ ਸਟੇਟ ਵੱਲੋਂ ਸਿੱਖ ਧਰਮ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ‘ਤੇ ਪਾਕਿਸਤਾਨ ਜਾਣ ਦੀ ਆਗਿਆ ਦੇਣਾ ਅਹਿਸਾਨ ਨਹੀਂ ਸਗੋਂ ਖਾਲਸਾ ਪੰਥ ਦਾ ਜਮਹੂਰੀਅਤ ਹੱਕ : ਜਥੇਦਾਰ ਬਲਕਾਰ ਸਿੰਘ ਭੁੱਲਰ


