
ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਸਤੰਬਰ (ਮੰਗਤ ਸਿੰਘ ਸੈਦਪੁਰ) : ਪਤੀ ਅਤੇ ਉਸ ਦੀ ਮਾਤਾ ਵੱਲੋਂ ਮੰਗੇ ਜਾ ਰਹੇ 90 ਲੱਖ ਰੁਪਏ ਨਾ ਦੇਣ ‘ਤੇ ਤਸ਼ੱਦਦ ਦਾ ਸ਼ਿਕਾਰ ਹੋਈ ਪੀੜਤ ਔਰਤ ਮਨਦੀਪ ਕੌਰ ਪੁੱਤਰੀ ਹਰਦੀਪ ਸਿੰਘ ਨੇ ਥਾਣਾ ਸਿਟਿੰਗ ਖਰੜ ਜ਼ਿਲ੍ਹਾ ਮੋਹਾਲੀ ਦੇ ਕਾਲੇ ਕਾਰਨਾਮਿਆਂ ਦੇ ਚਿੱਠਿਆ ਦਾ ਐਸੀਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਫੇਜ-7 ਦੀਆਂ ਟਰੈਫਿਕ ਲਾਈਟਾਂ ਨੇੜੇ ਲੱਗੇ ਮੋਰਚੇ ‘ਤੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸੇ ਕਰਦਿਆਂ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਕਮਲਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਕਮਲਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ। ਅਸੀਂ ਦੋਨੋਂ ਕਰੀਬ ਦੋ ਮਹੀਨੇ ਤੱਕ ਅੱਛੇ ਰਿਸ਼ਤੇ ‘ਚ ਰਹੇ। ਪਰ ਮੇਰੇ ਸਹੁਰੇ ਪਰਿਵਾਰ ਨੇ ਸਾਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਅਸੀਂ ਕਿਰਾਏ ਦੇ ਮਕਾਨ ‘ਤੇ ਰਹਿਣ ਲੱਗੇ। ਮੈਨੂੰ ਪਤਾ ਲੱਗਾ ਕਿ ਮੇਰੀ ਨਣਦ ਵਿਦੇਸ਼ ਗਈ ਹੋਈ ਹੈ। ਪਰ ਬਾਅਦ ਇਸ ਗੱਲ ਦੀ ਅਸਲੀਅਤ ਪਤਾ ਲੱਗੀ ਕਿ ਉਹ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਉਸ ਨੂੰ ਛੁਡਵਾਉਣ ਲਈ 90 ਲੱਖ ਰੁਪਏ ਦਾ ਇੰਤਜਾਮ ਕਰ ਜਾਂ ਨਸ਼ਾ ਵੇਚਣਾ ਸ਼ੁਰੂ ਕਰ। ਮੇਰੇ ਇਨਕਾਰ ਕਰਨ ਤੇ ਮੇਰੀ ਕੁੱਟਮਾਰ ਕੀਤੀ ਗਈ। ਮੈਂ ਥਾਣਾ ਸਿਟੀ ਖਰੜ ਜਾਕੇ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਐਫਆਈਆਰ ਨੰਬਰ 334/6.9.2025/ਥਾਣਾ ਸਿਟੀ ਖਰੜ ਦਰਜ ਕੀਤੀ। ਇਸ ਮਾਮਲੇ ਬਾਰੇ ਜਦੋਂ ਮੈਂ ਥਾਣਾ ਸਿਟੀ ਖਰੜ ਦੇ ਪੜਤਾਲੀ ਅਫਸਰ ਦਲਜੀਤ ਸਿੰਘ ਏਐਸਆਈ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੈਨੂੰ ਸਾਰਾ-ਸਾਰਾ ਦਿਨ ਥਾਣੇ ਵਿੱਚ ਬਿਠਾਕੇ ਤੰਗ ਪਰੇਸ਼ਾਨ ਕੀਤਾ। ਮੈਨੂੰ ਗੰਦੀਆਂ ਗਾਲਾਂ ਕੱਢੀਆਂ ਤੇ ਡਰਾਇਆ ਧਮਕਾਇਆ। ਮੈਂ ਮਾਨਯੋਗ ਐਸਐਸਪੀ ਮੋਹਾਲੀ ਅਤੇ ਮਾਨਯੋਗ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਕੋਲ ਵੀ ਸ਼ਿਕਾਇਤ ਕੀਤੀ। ਪਰ ਕੋਈ ਕਾਰਵਾਈ ਨਹੀਂ ਹੋਈ। ਮਨਦੀਪ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੜਤਾਲੀ ਅਫਸਰ ਦਲਜੀਤ ਸਿੰਘ ਦੀ ਗਾਲਾਂ ਕੱਢਣ ਵਾਲੀ ਆਡੀਓ ਵੀ ਸੁਣਾਈ ਤੇ ਆਪਣੇ ਸਬੂਤ ਵੀ ਦਿਖਾਏ। ਮਹਿਲਾ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ। ਇਸ ਸਬੰਧੀ ਜਦੋਂ ਸਿਟੀ ਥਾਣਾ ਖਰੜ ਦੇ ਏਐਸਆਈ ਦਲਜੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ। ਇਸ ਕਰਕੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ। ਜਦੋਂ ਪੀੜਿਤ ਮਹਿਲਾ ਮਨਦੀਪ ਕੌਰ ਦੇ ਪਤੀ ਕੰਵਲਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ।ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ। ਇਸ ਕਰਕੇ ਇਸ ਮਾਮਲੇ ਸਬੰਧੀ ਕੋਈ ਗੱਲਬਾਤ ਨਹੀਂ ਹੋਈ।
ਇਸ ਮੌਕੇ ਰਿਜਰਵੇਸ਼ਨ ਚੋਰ ਫੜੋ ਮੋਰਚਾ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਮੋਹਾਲੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਡੇ ਕੋਲ ਆਏ ਹਨ। ਅਸੀਂ ਐਸਐਸਪੀ ਮੋਹਾਲੀ ਨੂੰ ਅਪੀਲ ਕਰਦੇ ਹਾਂ ਕਿ ਤਿੰਨ ਦਿਨਾਂ ਵਿੱਚ ਜੇਕਰ ਮਨਦੀਪ ਕੌਰ ਦੇ ਕੇਸ ਦੀ ਸੁਣਵਾਈ ਨਾ ਹੋਈ ਤੇ ਏਐਸਆਈ ਦਲਜੀਤ ਸਿੰਘ ਨੂੰ ਬਰਖਾਸਤ ਨਾ ਕੀਤਾ ਤਾਂ 19 ਸਤੰਬਰ ਦਿਨ ਸ਼ੁਕਰਵਾਰ ਨੂੰ ਐਸਐਸਪੀ ਮੋਹਾਲੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿੱਚ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੀਆਂ। ਇਸ ਤੋਂ ਇਲਾਵਾ ਹੋਰ ਵੀ ਮੋਹਾਲੀ ਪੁਲਿਸ ਦੇ ਪੀੜਤ ਪਰਿਵਾਰਾਂ ਨੂੰ ਅਪੀਲ ਕਰਦਾ ਹਾਂ ਕਿ 19 ਸਤੰਬਰ ਨੂੰ ਆਪਣੇ ਦਸਤਾਵੇਜ ਅਤੇ ਸਬੂਤਾਂ ਸਮੇਤ ਇਸ ਘਰਾਓ ਵਿੱਚ ਸ਼ਾਮਿਲ ਹੋਵੋ।
ਇਸ ਮੌਕੇ ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਹਰਵਿੰਦਰ ਸਿੰਘ ਕੋਹਲੀ, ਅਵਤਾਰ ਸਿੰਘ, ਮਹਿਕ ਸ਼ਰਮਾ, ਬੂਟਾ ਸਿੰਘ, ਚਰਨਜੀਤ ਸਿੰਘ, ਹਰਮਨਜੀਤ ਕੌਰ, ਜਸਬੀਰ ਕੌਰ, ਕਰਮਜੀਤ ਸਿੰਘ, ਬਲਜੀਤ ਸਿੰਘ, ਪੂਨਮ ਰਾਣੀ ਆਦਿ ਸ਼ਾਮਿਲ ਸਨ।।


