
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਮਈ (ਮੰਗਤ ਸਿੰਘ ਸੈਦਪੁਰ) : ਖਾਲਸਾ ਰਾਜ ਦੇ ਪਹਿਲੇ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ 13 ਮਈ ਨੂੰ ਸਰਹਿੰਦ ਫਤਿਹ ਦਿਵਸ ‘ਤੇ ਸਵੇਰੇ ਕੱਢੇ ਜਾ ਰਹੇ ਵਿਸ਼ਾਲ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੂਪ ਦੀ ਅਗਵਾਈ ਹੇਠ ਇਹ ਫਤਿਹ ਮਾਰਚ ਰਕਬਾ ਭਵਨ ਤੋਂ ਸੈਂਕੜੇ ਗੱਡੀਆਂ ਦੇ ਕਾਫਲੇ ਸਮੇਤ ਸਵੇਰੇ 10 ਵਜੇ ਅਰੰਭ ਹੋਵੇਗਾ ਜੋ ਦੁਪਹਿਰ 1 ਵਜੇ ਚੱਪੜਚਿੜੀ ਪਹੁੰਚੇਗਾ। ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸੰਜੀਵ ਦੇਵਗਨ, ਜਗਜੀਵਨ ਸਿੰਘ ਗਰੀਬ, ਢਾਡੀ ਬਲਦੇਵ ਸਿੰਘ, ਢਾਡੀ ਜਤਿੰਦਰ ਸਿੰਘ ਰਕਬਾ, ਸੁੱਚਾ ਸਿੰਘ ਤੁਗਲ, ਯੂਥ ਪ੍ਰਧਾਨ ਰਣਵੀਰ ਸਿੰਘ ਹੰਬੜਾਂ, ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ ਕੇ.ਡੀ, ਦਵਿੰਦਰ ਢੇਸੀ, ਜਸਪ੍ਰੀਤ ਸਿੰਘ ਢੇਸੀ, ਅਮਰਪਾਲ ਸਿੰਘ ਬੰਮਰਾ, ਗਗਨਦੀਪ ਬੰਮਰਾ, ਅੰਮ੍ਰਿਤਪਾਲ ਸਿੰਘ ਸ਼ੰਕਰ ਆਦਿ ਹਾਜ਼ਰ ਸਨ।..ਸਰਪ੍ਰਸਤ ਡਾ. ਜਗਤਾਰ ਸਿੰਘ ਧੀਮਾਨ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ, ਦਲਜੀਤ ਸਿੰਘ ਯੂ.ਐੱਸ.ਏ, ਡਾ. ਸੰਜੀਵ ਦੇਵਗਨ, ਕਰਨਲ ਸੁਨੀਲ ਸ਼ਰਮਾ ਮੈਂ ਦੱਸਿਆ ਕਿ ਇਤਿਹਾਸਕ ਪਿੰਡ ਚਪਰ ਚਿੜੀ ਵਿਖੇ ਫਤਿਹ ਮੀਨਾਰ ਦੇ ਹਾਲ ਵਿੱਚ ਢਾਡੀ, ਕਵੀਸ਼ਰ ਅਤੇ ਇਤਿਹਾਸਕਾਰ ਵਿਚਾਰ ਪੇਸ਼ ਕਰਨਗੇ। ਇਹ ਮਾਰਚ ਲੰਗਰ ਛਕਣ ਤੋਂ ਬਾਅਦ 3 ਵਜੇ ਸਰਹਿੰਦ ਵਿਖੇ ਫਤਿਹ ਦਾ ਝੰਡਾ ਲਹਿਰਾਉਣ ਲਈ ਰਵਾਨਾ ਹੋਵੇਗਾ। ਝੰਡਾ ਲਹਿਰਾਉਣ ਦੀ ਰਸਮ ਸ਼ਾਮ 5 ਵਜੇ ਹੋਵੇਗੀ। ਉਪਰੰਤ ਫਤਿਹਗੜ੍ਹ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਅਤੇ ਚੜਦੀ ਕਲ੍ਹਾ ਦੀ ਅਰਦਾਸ ਹੋਵੇਗੀ ਅਤੇ ਸਮਾਪਤੀ ਹੋਵੇਗੀ। ਇਸ ਸਮੇਂ ਬਾਵਾ ਨੇ ਅਪੀਲ ਕੀਤੀ ਕਿ ਹਰ ਕਿਸਾਨ 13 ਮਈ ਨੂੰ ਆਪਣੇ ਘਰ ਦੇ ਬਨੇਰੇ ‘ਤੇ ਦੇਸੀ ਘਿਓ ਦਾ ਦੀਵਾ ਬਾਲੇ ਅਤੇ ਖਾਲਸਾ ਰਾਜ ਦੇ ਪਹਿਲੇ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਸੁਸ਼ੋਭਿਤ ਕਰੇ। ਕਿਉਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਸਦਕਾ ਹੀ ਅੱਜ ਦੇ ਕਿਸਾਨ ਮੁਜਾਹਰਿਆਂ ਤੋਂ ਜਮੀਨਾਂ ਦੇ ਮਾਲਕ ਬਣੇ ਹਨ ਕਿ ਹੱਲ ਵਾਹਕ ਹੀ ਜਮੀਨ ਦਾ ਮਾਲਕ ਹੋਵੇ। ਇਸ ਸਮੇਂ ਫਾਊਂਡੇਸ਼ਨ ਵੱਲੋਂ ਯੂਥ ਨੇਤਾ ਅਮਿਤ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਮਾਰਚ ‘ਚ
ਸਬੰਧੀ ਟੀ-ਸ਼ਰਟਾਂ ਬਣਵਾਕੇ ਸੰਗਤਾਂ ਨੂੰ ਭੇਂਟ ਕੀਤੀਆਂ। ਉਹਨਾਂ ਦੱਸਿਆ ਕਿ ਹਰ ਸਾਲ ਹੀ ਫਤਿਹ ਦੀ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਵਾ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਤਿਹਾਸਿਕ ਪਿੰਡ ਚੱਪਰਚਿੜ ਵਿਖੇ ਪਹੁੰਚਦੀਆਂ ਹਨ ਅਤੇ ਇੱਥੇ ਇੱਕ ਯਾਦਗਾਰੀ ਸਮਾਗਮ ਤੋਂ ਬਾਅਦ ਫਤਿਹਗੜ੍ਹ ਸਾਹਿਬ ਸਰਹੰਦ ਵੱਲ ਸੰਗਤਾਂ ਰਵਾਨਾ ਹੁੰਦੀਆਂ ਹਨ ਅਤੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ।


