
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਮਈ (ਮੰਗਤ ਸਿੰਘ ਸੈਦਪੁਰ) : ਇਤਿਹਾਸਿਕ ਪਿੰਡ ਚੱਪੜਚਿੜੀ ਦੀ ਸੜਕ ਨੂੰ ਬਣਾਏ ਜਾਣ ਦਾ ਕੰਮ ਆਉਣ ਵਾਲੇ 15 ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ ਜੋ ਕਿ 3 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ ਨੇ ਕਹੀ। ਸ. ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਵਿਰੋਧੀ ਬਿਨ੍ਹਾਂ ਕਿਸੇ ਗੱਲ ਤੋਂ ਸੜਕਾਂ ‘ਤੇ ਡਰਾਮੇਬਾਜ਼ੀ ਕਰ ਰਹੇ ਹਨ ਅਤੇ ਸਰਕਾਰੀ ਮਿੱਟੀ ਦਾ ਹੀ ਉਹ ਬੀਤੇ ਦਿਨੀ ਉਦਘਾਟਨ ਕਰ ਗਏ,ਜਿਸ ਵੀ ਸੜਕ ਦੇ ਬਣਨ ਜਾ ਰਹੇ ਕੰਮ ਦੀ ਭਿਣਕ ਇਹਨਾਂ ਨੂੰ ਪੈਂਦੀ ਹੈ। ਉਸ ਦਾ ਹੀ ਉਹ ਤੁਰੰਤ ਉਦਘਾਟਨ ਕਰਨ ਲਈ ਪੁੱਜ ਜਾਂਦੇ ਹਨ। ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਪਿੰਡ ਦੇ ਸਰਪੰਚ ਮਨਜੀਤ ਕੌਰ ਅਤੇ ਮੁਹਤਰਮ ਵਿਅਕਤੀ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਸੜਕ ਨੂੰ ਬਣਾਏ ਜਾਣ ਦੀ ਮੰਗ ਕੀਤੀ ਸੀ ਅਤੇ ਇਸ ਸੜਕ ਨੂੰ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਉਂਕਿ ਕੱਲ ਨਗਰ ਕੀਰਤਨ ਇਸ ਇਤਿਹਾਸਿਕ ਪਿੰਡ ਚੱਪੜਚਿੜੀ ਦੀ ਸੜਕ ਕੋਲੋਂ ਨਿਕਲਣਾ ਹੈ। ਜਿਸ ਦੇ ਲਈ ਅੱਜ ਆਰਜੀ ਤੌਰ ਤੇ ਸੜਕ ਨੂੰ ਠੀਕ ਕੀਤਾ ਜਾ ਰਿਹਾ ਹੈ। ਤਾਂ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਜਦਕਿ ਇਸ ਦਾ ਪੱਕੇ ਤੌਰ ਤੇ ਕੰਮ ਆਉਣ ਵਾਲੇ 15 ਦਿਨਾਂ ਵਿੱਚ ਹਰ ਹੀਲੇ ਸ਼ੁਰੂ ਹੋ ਜਾਵੇਗਾ। ਇਸ ਮੌਕੇ ਮੌਜੂਦ ਆਮ ਆਦਮੀ ਪਾਰਟੀ ਦੇ ਨੇਤਾ ਅਵਤਾਰ ਸਿੰਘ ਮੌਲੀ ਨੇ ਕਿਹਾ ਕਿ ਇਸ ਦੇ ਲਈ ਵਿਧਾਇਕ ਕੁਲਵੰਤ ਸਿੰਘ ਦੇ ਅਸੀਂ ਹਮੇਸ਼ਾ ਰਿਣੀ ਰਹਾਂਗੇ। ਜਿਨ੍ਹਾਂ ਨੇ ਇਸ ਇਤਿਹਾਸਿਕ ਪਿੰਡ ਦੀ ਸੜਕ ਨਾਲ ਸੰਬੰਧਿਤ 3 ਕਰੋੜ 70 ਲੱਖ ਰੁਪਏ ਦਾ ਪ੍ਰੋਜੈਕਟ ਪਾਸ ਕਰਵਾਇਆ। ਇਸ ਤੋਂ ਇਲਾਵਾ ਕੁਰੜੀ ਪਿੰਡ ਦੀ ਸੜਕ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਰਿਹਾ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਝੂਠ ਦੇ ਪ੍ਰਚਾਰ ਤੋਂ ਬਚਣ। ਉਹਨਾਂ ਕਿਹਾ ਕਿ ਹੁਣ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ। ਜਦ ਕਿ ਹੋਰਨਾਂ ਪਾਰਟੀ ਦੇ ਨੇਤਾਵਾਂ ਵੱਲੋਂ ਸੜਕਾਂ ‘ਤੇ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਇਲਾਕੇ ਦੇ ਲੋਕ ਪਹਿਲਾਂ ਦੇ ਮੁਕਾਬਲੇ ਹੁਣ ਵਧੇਰੇ ਜਾਗਰੂਕ ਹਨ ਅਤੇ ਉਹ ਅਜਿਹੇ ਝੂਠੇ ਲੋਕਾਂ ਨੂੰ ਮੂੰਹ ਨਹੀਂ ਲਗਾ ਰਹੇ। ਅਜਿਹੇ ਨੇਤਾਵਾਂ ਦੇ ਕੋਲ ਸਿਰਫ ਡਰਾਮੇਬਾਜ਼ੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਹੈ। ਇਸ ਮੌਕੇ ਸੀਨੀਅਰ ਆਗੂ ਅਕਵਿੰਦਰ ਸਿੰਘ ਗੋਸਲ, ਸਾਬਕਾ ਕੌਂਸਲਰ ਰਜਿੰਦਰ ਪ੍ਰਸਾਦ ਸ਼ਰਮਾ, ਡਾਕਟਰ ਕੁਲਦੀਪ ਸਿੰਘ ਬਾਕਰਪੁਰ, ਬਲਜੀਤ ਸਿੰਘ ਹੈਪੀ ਮਨਜੀਤ ਕੌਰ ਸਰਪੰਚ- ਚੱਪੜਚਿੜੀ ਖ਼ੁਰਦ, ਮਨਪ੍ਰੀਤ ਸਿੰਘ ਨੰਬਰਦਾਰ, ਭੁਪਿੰਦਰ ਕੌਰ, ਗੁਰਪ੍ਰੀਤ ਸਿੰਘ ਪੰਚ ਬਲਿਆਲੀ, ਸਾਬਕਾ ਕੌਂਸਲਰ ਰਾਜਿੰਦਰ ਪ੍ਰਸਾਦ ਸ਼ਰਮਾ, ਤਰਲੋਚਨ ਸਿੰਘ ਤੋਚੀ ਸਰਪੰਚ ਕੇੱਲੋਂ, ਕਮਲਦੀਪ ਕੌਰ ਪੰਚ ਚੱਪੜਚਿੜੀ ਖ਼ੁਰਦ, ਸ. ਜ਼ੋਰਾ ਸਿੰਘ ਭੁੱਲਰ ਸਾਬਕਾ ਸਰਪੰਚ, ਰਣਧੀਰ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਚੱਪੜਚਿੜੀ ਖ਼ੁਰਦ, ਬਹਾਦਰ ਸਿੰਘ ਚੱਪੜਚਿੜੀ ਖ਼ੁਰਦ ਆਦਿ ਹਾਜ਼ਰ ਸਨ


