Home » Uncategorized » ਚੰਡੀਗੜ੍ਹ ਪੁਲਿਸ ਨੇ ਲੰਮੇ ਸਮੇਂ ਤੋਂ ਭਗੌੜੇ ਚੱਲ ਰਹੇ 12 ਮੁਲਜ਼ਮਾਂ ਤੋਂ ਇਲਾਵਾ ਦੋ ਗੈਰ-ਜ਼ਮਾਨਤੀ ਵਾਰੰਟ ਵਾਲੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ…

ਚੰਡੀਗੜ੍ਹ ਪੁਲਿਸ ਨੇ ਲੰਮੇ ਸਮੇਂ ਤੋਂ ਭਗੌੜੇ ਚੱਲ ਰਹੇ 12 ਮੁਲਜ਼ਮਾਂ ਤੋਂ ਇਲਾਵਾ ਦੋ ਗੈਰ-ਜ਼ਮਾਨਤੀ ਵਾਰੰਟ ਵਾਲੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ…

ਚੰਡੀਗੜ੍ਹ 10 ਮਈ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਪੁਲਿਸ ਨੇ ਗਿਰਫ਼ਤਾਰੀਆਂ ਦੀ ਲੜੀ ਵਿਚ ਗੈਰ-ਜ਼ਮਾਨਤੀ ਵਾਰੰਟ ਵਾਲੇ ਨਿਤੀਸ਼ ਉਰਫ਼ ਨੋਨੂ ਅਤੇ ਰੋਹਿਤ ਵਾਸੀਆਨ ਫੇਜ਼-1 ਰਾਮ ਦਰਬਾਰ (ਚੰਡੀਗੜ੍ਹ) ਨੂੰ ਗਿਰਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਚੰਡੀਗੜ੍ਹ ਦੀ ਡੱਡੂਮਾਜਰਾ ਕਲੋਨੀ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਚੰਡੀਗੜ੍ਹ ਪੁਲਿਸ ਦੇ ਪੀ.ਓ. ਅਤੇ ਸੰਮਨ ਸਟਾਫ ਦੀ ਟੀਮ ਨੇ ਅਪਰਾਧਿਕ ਮਾਮਲਿਆਂ ਵਿਚ ਕੁੱਲ 14 ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਹੈ। ਜਿਨ੍ਹਾਂ ਵਿਚੋਂ ਲੰਮੇ ਸਮੇਂ ਤੋਂ ਭਗੌੜੇ ਚੱਲ ਰਹੇ 12 ਮੁਲਜ਼ਮਾਂ ਤੋਂ ਇਲਾਵਾ ਦੋ ਗੈਰ-ਜ਼ਮਾਨਤੀ ਵਾਰੰਟ ਵਾਲੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਵਿਰੁੱਧ ਥਾਣਾ ਮਨੀਮਾਜਰਾ ਵਿਖੇ ਆਈ. ਪੀ. ਸੀ. ਦੀ ਧਾਰਾ 147, 148, 149, 323, 325, 452, 506 ਅਤੇ 427 ਤਹਿਤ ਕੇਸ ਦਰਜ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਨੇ ਅਸ਼ੋਕ ਕੁਮਾਰ ਨੂੰ 10 ਅਗਸਤ 2022 ਨੂੰ ਭਗੌੜਾ ਘੋਸ਼ਿਤ ਕੀਤਾ ਸੀ। ਪੁਲਿਸ ਵਲੋਂ ਉਸਨੂੰ ਅਦਾਲਤ ਅੱਗੇ ਪੇਸ਼ ਕੀਤੇ ਜਾਣ ਉਪਰੰਤ ਅਦਾਲਤ ਨੇ ਉਕਤ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਚੈੱਕ ਬਾਉਂਸ ਵਾਲੇ ਮਾਮਲਿਆਂ ਵਿਚ ਅਸ਼ਵਿਨੀ ਕੁਮਾਰ ਵਾਸੀ ਵਾਰਡ ਨੰਬਰ 12 ਪਿੰਡ ਲਾਲੜੂ (ਮੁਹਾਲੀ), ਪਰਮੇਸ਼ ਕੁਮਾਰ ਯਾਦਵ ਵਾਸੀ ਨਵਾਂ ਗਰਾਓਂ (ਮੁਹਾਲੀ), ਸੁਰਿੰਦਰ ਕੁਮਾਰ ਸੇਠੀ ਵਾਸੀ ਸੈਕਟਰ 29-ਬੀ ਚੰਡੀਗੜ੍ਹ, ਕੇਵਲ ਕ੍ਰਿਸ਼ਨ ਤੇ ਉਸ ਦੀ ਪਤਨੀ ਗੌਰਾ ਦੇਵੀ ਵਾਸੀ ਸ਼ੀਤਲ ਨਗਰ ਬਹਿਲੋਲਪੁਰ (ਮੁਹਾਲੀ), ਰਾਜੇਸ਼ ਕੁਮਾਰ ਵਾਸੀ ਫੇਜ਼-1 ਰਾਮ ਦਰਬਾਰ (ਚੰਡੀਗੜ੍ਹ), ਸੁਬਿਤ ਕੁਮਾਰ ਵਾਸੀ ਆਦਰਸ਼ ਨਗਰ ਨਵਾਂ ਗਰਾਓਂ (ਮੁਹਾਲੀ) ਅਰਵਿੰਦ ਕੁਮਾਰ ਵਾਸੀ ਬੁੜੈਲ ਸੈਕਟਰ-45 (ਚੰਡੀਗੜ੍ਹ), ਕਮਲਜੀਤ ਕੌਰ ਵਾਸੀ ਪਿੰਡ ਮੁੱਲਾਂਪੁਰ (ਮੁਹਾਲੀ), ਸਪਨਾ ਵਾਸੀ ਹਾਊਸਿੰਗ ਬੋਰਡ ਕਲੋਨੀ ਧਨਾਸ (ਚੰਡੀਗੜ੍ਹ) ਅਤੇ ਹਰਿੰਦਰ ਕੌਰ ਵਾਸੀ ਸੈਕਟਰ-29ਬੀ (ਚੰਡੀਗੜ੍ਹ) ਨੂੰ ਗਿਰਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਇਹਨਾਂ ਮੁਲਜਮਾਂ ਕੋਲੋਂ ਜਾਂਚ ਪੜਤਾਲ ਦੌਰਾਨ ਹੋਰ ਕੀ ਖੁਲਾਸੇ ਹੋਣਗੇ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਇਹਨਾਂ ਮੁਲਜਮਾਂ ਕੋਲੋਂ ਜਾਂਚ ਪੜਤਾਲ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *