Home » Uncategorized » ਕੁਰਪਸ਼ਨ ਕੰਟਰੋਲ ਆਰਗੇਨਾਈਜੇਸ਼ਨ ਪੰਜਾਬ ਦੇ ਵਾਇਸ ਪ੍ਰਧਾਨ ਅਵਤਾਰ ਸਿੰਘ ਅਤੇ ਐਜੂਕੇਸ਼ਨ ਸੈੱਲ ਦੇ ਸਕੱਤਰ ਮਾ.ਸੰਜੀਵ ਧਰਮਾਣੀ ਨੇ ਬਿਰਧ ਆਸ਼ਰਮ ਵਿਖੇ ਰਹਿੰਦੇ ਬਜ਼ੁਰਗਾਂ ਨਾਲ ਮਨਾਇਆ ਜਨਮ ਦਿਨ

ਕੁਰਪਸ਼ਨ ਕੰਟਰੋਲ ਆਰਗੇਨਾਈਜੇਸ਼ਨ ਪੰਜਾਬ ਦੇ ਵਾਇਸ ਪ੍ਰਧਾਨ ਅਵਤਾਰ ਸਿੰਘ ਅਤੇ ਐਜੂਕੇਸ਼ਨ ਸੈੱਲ ਦੇ ਸਕੱਤਰ ਮਾ.ਸੰਜੀਵ ਧਰਮਾਣੀ ਨੇ ਬਿਰਧ ਆਸ਼ਰਮ ਵਿਖੇ ਰਹਿੰਦੇ ਬਜ਼ੁਰਗਾਂ ਨਾਲ ਮਨਾਇਆ ਜਨਮ ਦਿਨ

ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਤਰਾਂ ਦੇ ਫਲਦਾਰ  ਬੂਟੇ ਵੀ ਲਗਾਏ ਗਏ

ਸ਼੍ਰੀ ਅਨੰਦਪੁਰ ਸਾਹਿਬ, 5 ਮਈ, (ਦਵਿੰਦਰਪਾਲ ਸਿੰਘ ): ਕੁਰਪਸ਼ਨ ਕੰਟਰੋਲ ਆਰਗੇਨਾਈਜੇਸ਼ਨ ਪੰਜਾਬ ਦੇ ਵਾਇਸ ਪ੍ਰਧਾਨ ਤੇ ਅਲਾਇੰਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਦੇ ਕੈਸ਼ੀਅਰ ਸ੍ਰ. ਅਵਤਾਰ ਸਿੰਘ ਅਤੇ ਕੁਰਪਸ਼ਨ ਕੰਟਰੋਲ ਆਰਗੇਨਾਈਜੇਸ਼ਨ ਪੰਜਾਬ ਦੇ ਐਜੂਕੇਸ਼ਨ ਸੈੱਲ ਦੇ ਸਕੱਤਰ ਤੇ ਅਲਾਇੰਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਮਾ.ਸੰਜੀਵ ਧਰਮਾਣੀ ਵਲੋਂ ਆਪਣਾ ਜਨਮ ਦਿਨ ਸਥਾਨਕ ਸੰਤ ਬਾਬਾ ਹਰਭਜਨ ਸਿੰਘ ਬਿਰਧ ਆਸ਼ਰਮ ਵਿਖੇ ਰਹਿੰਦੇ ਬਜ਼ੁਰਗਾਂ ਨਾਲ ਮਨਾਇਆ ਗਿਆ।ਇਸ ਮੌਕੇ ਜਿਥੇ ਉਨ੍ਹਾਂ ਨੇ ਆਸ਼ਰਮ ਦੇ ਬੇਸਹਾਰਾ ਬਜੁਰਗਾਂ ਨਾਲ ਖੁੱਲੵਕੇ ਗੱਲਬਾਤ ਕੀਤੀ ਉਥੇ ਹੀ ਉਨ੍ਹਾਂ ਦੇ ਦੁੱਖ ਦਰਦ ਵੰਡਾਉਣ ਦੀ ਕੋਸ਼ਿਸ਼ ਵੀ ਕੀਤੀ। ਉਪਰੰਤ ਆਸ਼ਰਮ ਦੇ ਸਮੂੰਹ ਬੇਸਹਾਰਾ ਬਜ਼ੁਰਗਾਂ ਨੂੰ ਫਲ, ਬਿਸਕੁਟ, ਸਮੋਸੇ, ਮਠਿਆਈਆਂ ਵੀ ਵੰਡੀਆਂ ਗਈਆਂ। ਇਸ ਤੋਂ ਪਹਿਲਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਹਰਦਿਆਲ ਸਿੰਘ ਪੰਨੂੰ ਪ੍ਰਧਾਨ ਪੰਜਾਬ ਨੇ ਇੱਕਤਰ ਹੋਏ ਮੈਂਬਰਾਂ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਬੇਸਹਾਰਿਆਂ ਅਤੇ ਅਨਾਥ ਲੋਕਾਂ ਦੇ ਦੁੱਖ ਦਰਦ ਵੰਡਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਪੰਜਾਬ ਰਾਜ ਨੂੰ ਕੁਰਪਸ਼ਨ ਅਤੇ ਨਸ਼ਾ ਮੁਕਤ ਕਰਨ ਲਈ ਸੰਗਠਨ ਦੀਆਂ ਇਕਾਈਆਂ ਹਰ ਜਿਲ੍ਹੇ, ਤਹਿਸੀਲ, ਬਲਾਕ, ਸ਼ਹਿਰ ਅਤੇ ਪਿੰਡ ਪੱਧਰ ਤੇ ਖੋਲਕੇ ਜਾਗਰੂਕਤਾ ਕੈਂਪ ਅਤੇ ਸਕੂਲਾਂ ਕਾਲਜਾਂ ਵਿਚ ਵਿਸ਼ੇਸ਼ ਸੈਮੀਨਾਰ ਕਰਨ ਤੇ ਜੋਰ ਦਿਤਾ। ਇਸ ਮੌਕੇ ਅਵਤਾਰ ਸਿੰਘ ਅਤੇ ਮਾ.ਸੰਜੀਵ ਧਰਮਾਣੀ ਵਲੋਂ ਆਪਣੇ ਜਨਮ ਦਿਨ ਮੌਕੇ ਵੱਖ-ਵੱਖ ਤਰਾਂ ਦੇ ਫਲਦਾਰ ਬੂਟੇ ਵੀ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੀਜਨ ਚੇਅਰਮੈਨ ਨਿਰੰਜਨ ਸਿੰਘ ਰਾਣਾ ਅਲਾਇੰਸ ਕਲੱਬ ਅਨੰਦਪੁਰ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਤਨ ,ਸਕੱਤਰ ਜਸਦੀਪ ਸਿੰਘ ਧਾਰੀਵਾਲ, ਅਲਾਇੰਸ ਕਲੱਬ ਚਕ-ਅਗੰਮਪੁਰ ਦੇ ਪ੍ਰਧਾਨ ਇੱਕਬਾਲ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤਮ ਸਿੰਘ, ਰਿਟਾ ਮੈਨੇਜਰ ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ ,ਆਤਮਾ ਸਿੰਘ ਘੱਟੀਵਾਲ, ਬਲਮ ਸਿੰਘ , ਗੋਪਾਲ ਸ਼ਰਮਾ, ਦੁਖਭੰਜਨ ਸਿੰਘ , ਰਾਜ ਕੁਮਾਰ ਧੀਮਾਨ, ਅਜਮੇਰ ਸਿੰਘ , ਪ੍ਰਿੰਸੀਪਲ ਸੁਖਦੇਵ ਰਾਮ ਤਰਸੇਮ ਚੰਦ ਦੜੋਲੀ,ਸੁਦਾਮਾ ਰਾਮ ਹਰਜਿੰਦਰ ਸਿੰਘ, ਹਰਦੀਪ ਸਿੰਘ, ਰਿਟਾ ਮੈਨੇਜਰ ਹਰਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *