Home » Uncategorized » ਗਾਇਕਾ ਕਮਲ ਕੌਰ ਖਮਾਣੋਂ ਦੇ ਗੀਤ ‘ਬਰਾਤੀ ਨੱਚਦੇ’ ਦੀ ਸ਼ੂਟਿੰਗ ਹੋਈ ਮੁਕੰਮਲ

ਗਾਇਕਾ ਕਮਲ ਕੌਰ ਖਮਾਣੋਂ ਦੇ ਗੀਤ ‘ਬਰਾਤੀ ਨੱਚਦੇ’ ਦੀ ਸ਼ੂਟਿੰਗ ਹੋਈ ਮੁਕੰਮਲ

ਪੱਤਰਕਾਰ ਗੁਰਮਿੰਦਰ ਸਿੰਘ ਗਰੇਵਾਲ ਨੇ ਕੀਤਾ ਸ਼ੂਟਿੰਗ ਦਾ ਉਦਘਾਟਨ 

ਸ੍ਰੀ ਅਨੰਦਪੁਰ ਸਾਹਿਬ, 6 ਮਈ (ਦਵਿੰਦਰਪਾਲ ਸਿੰਘ ): ਗਾਇਕਾ ਕਮਲ ਕੌਰ ਖਮਾਣੋਂ ਦੇ ਭੰਗੜਾ ਬੀਟ ਗੀਤ ‘ਬਰਾਤੀ ਨੱਚਦੇ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਗਾਜ ਜਾਗਰਣ ਦੇ ਪ੍ਰੋਡਿਊਸਰ ਪਵਨਜੀਤ ਸਿੰਘ ਲਾਂਬਾ ਖਮਾਣੋਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਅੱਗੇ ਪਵਨ ਲਾਂਬਾ ਨੇ ਕਿਹਾ ਕਿ ਇਸ ਗੀਤ ਦਾ ਫਿਲਮਾਕਣ ਗਰਚਾ ਕਲੋਨੀ ਖਮਾਣੋਂ ਵਿਖੇ ਕੀਤਾ ਗਿਆ ਹੈ। ਅਤੇ ਗੀਤ ਦੇ ਫਿਲਮਾਕਣ ਤੋਂ ਪਹਿਲਾਂ ਪੱਤਰਕਾਰ ਗੁਰਮਿੰਦਰ ਸਿੰਘ ਗਰੇਵਾਲ ਜੀ ਵੱਲੋਂ ਰੀਬਨ ਕੱਟਕੇ ਇਸ ਸ਼ੂਟਿੰਗ ਦਾ ਉਦਘਾਟਨ ਕੀਤਾ ਗਿਆ। ਗਾਇਕਾ ਕਮਲ ਕੌਰ ਖਮਾਣੋਂ ਦੇ ਇਸ ਭੰਗੜਾ ਬੀਟ ਗੀਤ ‘ਬਰਾਤੀ ਨੱਚਦੇ’ ਨੂੰ ਬਹੁਤ ਜਲਦੀ ਆਗਾਜ ਜਾਗਰਣ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਮਿਊਜ਼ਿਕ ਸੰਗੀਤਕਾਰ ਸੁਰਿੰਦਰ ਬੱਬੂ ਵੱਲੋਂ ਆਪਣੀਆਂ ਸੰਗੀਤਕ ਧੁੰਨਾਂ ਰਾਹੀਂ ਸ਼ਿੰਗਾਰਿਆ ਗਿਆ ਹੈ ਅਤੇ ਗੀਤ ਅਲਾਪ ਸਟੂਡੀਓ ਵਿੱਚ ਰਿਕਾਰਡ ਕੀਤਾ ਗਿਆ। ਇਸ ਗੀਤ ਵਿੱਚ ਹੈਪੀ ਅਤੇ ਮਾਹੀ ਵੱਲੋਂ ਵਿਸ਼ੇਸ਼ ਮਾਡਲਿੰਗ ਕੀਤੀ ਗਈ ਹੈ। ਇਸ ਮੌਕੇ ਪੱਤਰਕਾਰ ਭਰਪੂਰ ਸਿੰਘ ਹਵਾਰਾ, ਐਡਵੋਕੇਟ ਗੁਰਚਰਨ ਸਿੰਘ, ਗਾਇਕ ਦਵਿੰਦਰ ਸਿੰਘ ਸੰਘੋਲ, ਗੀਤਕਾਰ ਦਵਿੰਦਰ ਸਿੰਘ, ਕੇਸਰ ਸਿੰਘ ਮਾਣਕੀ, ਗਾਇਕ ਗੁਰਮੀਤ ਸਿੰਘ ਮਾਨ ਖੰਨਾ, ਗਾਇਕਾ ਸੋਨੀਆ ਮੇਹੋ, ਪਵਿੱਤਰ ਸਿੰਘ ਭਜੌਲੀ, ਕਮਲਜੀਤ ਸਿੰਘ ਮੋਰਿੰਡਾ, ਕਰਮਜੀਤ ਸਿੰਘ ਗੰਢੂਆਂ, ਸੁਖਵਿੰਦਰ ਕੌਰ, ਮਨਵੀਰ ਕੌਰ ਲਾਂਬਾ, ਬਲਜਿੰਦਰ ਕੌਰ, ਗੁਰਲੀਨ ਕੌਰ ਆਦਿ ਹਾਜਰ ਸਨ।

Leave a Reply

Your email address will not be published. Required fields are marked *