ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਰਣਜੀਤ ਸਿੰਘ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ



ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਪੂਰੀ ਦੁਨੀਆਂ ਵਿੱਚ ਵੱਸਦੇ ਭਾਰਤ ਵਾਸੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਉਂਦੇ ਹਨ। ਖਰੜ ਵਿੱਚ ਡਾਕਟਰ ਅੰਬੇਦਕਰ ਮਹਾਂ ਸਭਾ ਪੰਜਾਬ ਵੱਲੋਂ ਪ੍ਰਧਾਨ ਲਖਵੀਰ ਸਿੰਘ ਵਡਾਲਾ ਦੀ ਅਗਵਾਈ ਵਿੱਚ ਮਿਤੀ 27 ਅਪ੍ਰੈਲ 2025 ਦਿਨ ਐਤਵਾਰ ਨੂੰ ਰਾਮ ਭਵਨ ਦੁਸਹਿਰਾ ਗਰਾਉਂਡ ਖਰੜ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਰਣਜੀਤ ਸਿੰਘ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਮੁੱਖ ਮਹਿਮਾਨ ਤੌਰ ਤੇ ਪਹੁੰਚੇ। ਇਹਨਾਂ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀ, ਡਾ.ਅੰਬੇਡਕਰ ਸਭਾਵਾਂ, ਵਾਲਮੀਕੀ ਸਭਾਵਾਂ, ਗੁਰੂ ਰਵਿਦਾਸ ਸਭਾਵਾਂ ਅਤੇ ਸਮਾਜ ਹਿਤੈਸ਼ੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਬਾਬਾ ਸਾਹਿਬ ਤੇ ਉਪਦੇਸ਼ਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਡਰਾਂ ਗਰੁੱਪ ਵੱਲੋਂ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਦਰਸਾਉਂਦਾ ਹੋਇਆ ਇੱਕ ਨਾਟਕ ਪੇਸ਼ ਕੀਤਾ, ਜਿਸ ਵਿੱਚ ਬਾਬਾ ਸਾਹਿਬ ਦੀਆਂ ਘਟਨਾਵਾਂ ਨੂੰ ਏਨੀ ਗੰਭੀਰਤਾ ਨਾਲ ਪੇਸ਼ ਕੀਤਾ ਕਿ ਕੋਈ ਅੱਖ ਨਮ ਹੋਣੋਂ ਨਾ ਰਹੀ। ਇਸ ਤੋਂ ਇਲਾਵਾ ਉੱਘੇ ਸਮਾਜ ਸੇਵੀ ਕੁਵਰ ਜਗਵੀਰ ਸਿੰਘ ਸੰਹੂਗੜਾ ਅਤੇ ਬਲਵਿੰਦਰ ਸਿੰਘ ਕੁੰਭੜਾ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਸ. ਮਨਜੀਤ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਵੱਖ ਵੱਖ ਪਹੁੰਚੀਆਂ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਲਖਬੀਰ ਸਿੰਘ ਬਡਾਲਾ ਨੇ ਕਿਹਾ ਕਿ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੋਂ ਗਰੀਬ ਮਜ਼ਦੂਰਾਂ ਦੀ ਆਵਾਜ਼ ਚੁੱਕਣ ਲਈ ਹਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਪਹੁੰਚਾਂਗੇ ਤੇ ਲਤਾੜੇ ਜਾ ਰਹੇ ਗਰੀਬ ਮਜ਼ਦੂਰਾਂ ਦੀ ਆਵਾਜ਼ ਚੁੱਕਾਂਗੇ। ਅਸੀਂ ਆਰਟੀਈ ਐਕਟ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਸੰਘਰਸ਼ ਕਰਾਂਗੇ ਅਤੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ 500 ਰੁਪਏ ਨਿਰਧਾਰਿਤ ਕਰਨ ਅਤੇ ਕੰਮ ਕਰਨ ਦੇ ਦਿਨਾਂ ਵਿੱਚ 100 ਦਿਨ ਤੋਂ ਵਧਾ ਕੇ ਘੱਟੋ ਘੱਟ 265 ਦਿਨ ਕਰਵਾਈ ਕਰਵਾਵਾਂਗੇ। ਅਖੀਰ ਸ. ਬਡਾਲਾ ਨੇ ਆਏ ਸਮੂਹ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਮਦਨ ਲਾਲ ਮੱਟੂ, ਭੁਪਿੰਦਰ ਸਿੰਘ ਸਹੋਤਾ, ਪ੍ਰਿੰਸੀਪਲ ਬਲਵੀਰ ਸਿੰਘ, ਮਾਸਟਰ ਚਰਨਪਾਲ ਜੀ, ਮਾਸਟਰ ਮਨਜੀਤ ਸਿੰਘ, ਰਘਵੀਰ ਸਿੰਘ ਬਡਲਾ, ਗੁਰਮੁਖ ਸਿੰਘ ਢੋਲਣ ਮਾਜਰਾ, ਅਵਤਾਰ ਸਿੰਘ ਨਗਲਾ, ਮਾਸਟਰ ਬਨਵਾਰੀ ਲਾਲ, ਬਿੱਕਰ ਸਿੰਘ ਵਡਵਾਲ਼ੀ, ਭੁਪਿੰਦਰ ਸਿੰਘ ਗੋਲਡੀ, ਸਰਬਜੀਤ ਸਿੰਘ ਸਹੋਤਾ, ਪ੍ਰਵੀਨ ਟਾਂਕ, ਐਸ. ਐਸ. ਸੁਮਨ, ਹਰਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ ਲੋਹਾਰ ਮਾਜਰਾ, ਜਸਵਿੰਦਰ ਸਿੰਘ, ਹਰਚੰਦ ਸਿੰਘ ਜਖਵਾਲੀ, ਬਾਬੂ ਵੇਦ ਪ੍ਰਕਾਸ਼, ਸੁਰਜੀਤ ਸਿੰਘ ਜਖਵਾਲੀ, ਬਲਜੀਤ ਸਿੰਘ ਕਕਰਾਲੀ, ਅਵਤਾਰ ਸਿੰਘ ਸਾਂਪਲਾ, ਸਵਰਨ ਸਿੰਘ ਜੰਡਪੁਰ, , ਕ੍ਰਿਪਾਲ ਸਿੰਘ ਮੁੰਡੀਖਰੜ ਆਦਿ ਹਾਜ਼ਰ ਹੋਏ।


