..ਗੁਰੂ ਦੀ ਗੋਲਕ ਦੀ ਹੋ ਰਹੀ ਹੈ ਦੁਰਵਰਤੋਂ ਕਰੋੜਾਂ ਰੁਪਈਏ ਲੱਗ ਰਹੇ ਹਨ ਬਾਦਲ ਦੀਆਂ ਨਿੱਜੀ ਜਾਇਦਾਦਾਂ ਤੇ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਖਾਲਸਾ ਪੰਥ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਸਾਚਾ ਧੰਨ 3ਏ ਮੁਹਾਲੀ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕੀਤਾ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਦਸਮ ਪਾਤਸ਼ਾਹ ਵੱਲੋਂ 1699 ਵਿੱਚ ਜੋ ਸਿੰਘ ਸੰਸਕ੍ਰਿਤੀ ਨੂੰ ਜਨਮ ਦਿੱਤਾ ਉਸ ਸਬੰਧੀ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਭਾਈ ਜੈਤਾ ਜੀ ਵੱਲੋਂ ਜੋ ਇਤਿਹਾਸ ਆਪ ਦੇਖਿਆ ਹੋਇਆ ਸੀ,ਉਹ ਸੰਗਤਾਂ ਦੇ ਰੂਬਰੂ ਕੀਤਾ। ਦਸਮ ਪਾਤਸ਼ਾਹ ਜੀ ਦੀਆਂ ਕਰਨੀਆਂ ਅਤੇ ਕੁਰਬਾਨੀਆਂ ਵਾਰੇ ਦੱਸਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਧਰਮ ਦੀ ਚੜ੍ਹਦੀ ਕਲਾ ਕਰਨ ਲਈ ਅੱਗੇ ਆਉਣ ਕਿਉਂਕਿ ਅੱਜ ਸਾਡੇ ਪੰਥ ਤੇ ਗ੍ਰੰਥ,ਮੀਰੀ ਤੇ ਪੀਰੀ ਦਾ ਸਿਧਾਂਤ ਰੁਲ ਰਿਹਾ ਹੈ। ਗਰੀਬ ਬੱਚਿਆਂ ਨੂੰ ਸਿੱਖਿਆ ਨਹੀਂ ਮਿਲ ਰਹੀ,ਗੁਰੂ ਦੀ ਗੋਲਕ ਦੀ ਦੁਰਵਰਤੋਂ ਹੋ ਰਹੀ ਹੈ, ਕਰੋੜਾਂ ਰੁਪਏ ਬਾਦਲ ਦੀਆਂ ਨਿੱਜੀ ਜਾਇਦਾਦਾਂ ਤੇ ਲੱਗ ਰਿਹਾ ਹੈ ਕੋਈ ਪੁੱਛਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਪੰਥਕ ਆਗੂਆਂ ਨੂੰ ਬਾਦਲ ਪਰਿਵਾਰ ਦੇ ਅਹੁਦਿਆਂ ਲਈ ਗੁਰੂ ਦੇ ਸਿਧਾਂਤਾਂ ਖਾਲਸਾ ਪੰਥ ਦੇ ਸਿਧਾਂਤਾਂ ਅਤੇ ਮਰਿਆਦਾਵਾਂ ਨੂੰ ਨਹੀਂ ਵਿਸਾਰਨਾ ਚਾਹੀਦਾ। ਉਹਨਾਂ ਕਿਹਾ ਕਿ ਆਪਣੇ ਨਿੱਜੀ ਸਵਾਰਥ ਲਈ ਬਾਦਲ ਪਰਿਵਾਰ ਦਾ ਸਮਰਥਨ ਕਰਨਾ ਸਿੱਖ ਕੌਮ ਨੂੰ ਧੋਖਾ ਦੇਣਾ ਸਾਬਤ ਹੁੰਦਾ ਹੈ। ਉਹਨਾਂ ਕਿਹਾ ਕਿ ਖਾਲਸਾ ਪੰਥ, ਗੁਰੂ ਦੇ ਸਿਧਾਂਤਾਂ ਅਤੇ ਰਹਿਤ ਮੁਰਿਆਦਾਵਾਂ ਦਾ ਜਿਨਾਂ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ। ਉਸ ਨੂੰ ਬਰਦਾਸ਼ਤ ਕਰਨਾ ਖਾਲਸਾ ਪੰਥ ਲਈ ਔਖਾ ਜਾਪਦਾ ਹੈ। ਇਸ ਲਈ ਹੁਣ ਪ੍ਰਬੰਧਕ ਕਮੇਟੀ ਵਿੱਚ ਤਬਦੀਲੀ ਲਿਆਉਣ ਲਈ ਪੰਥਕ ਅਕਾਲੀ ਲਹਿਰ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪੂਰਨ ਤੌਰ ਤੇ ਸਮਰਥਨ ਦੇਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਉਹ ਪੰਥਕ ਅਕਾਲੀ ਲਹਿਰ ਦੇ ਰਾਹੀਂ ਪੂਰੀ ਕੌਮ ਦੀ ਸੇਵਾ ਕਰਨਗੇ ਨਾ ਕਿ ਕਿਸੇ ਪਾਰਟੀ ਦੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਸਾਧ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪੰਥਕ ਅਕਾਲੀ ਲਹਿਰ ਦੇ ਸਮਰਥਨ ਕਰਨ ਦਾ ਵਾਅਦਾ ਕੀਤਾ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਪੱਤੋ ਨੇ ਵੀ ਸੰਗਤ ਨੂੰ ਖਾਲਸਾ ਸਾਜਣਾ ਦਿਵਸ ਤੇ ਲੱਖ ਲੱਖ ਵਧਾਈ ਦਿੰਦੇ ਆਂ ਅਪੀਲ ਕੀਤੀ ਹੈ ਕਿ ਪੰਥਕ ਅਕਾਲੀ ਲਹਿਰ ਦੀ ਮਜਬੂਤੀ ਲਈ ਪੰਜਾਬ ਦੇ ਬੱਚੇ ਬੱਚੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸਹੀ ਕੀਤਾ ਜਾ ਸਕੇ। ਇਸ ਮੌਕੇ ਉਨਾਂ ਨੇ ਖਾਲਸਾ ਸਾਜਣਾ ਦਿਵਸ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ।
|
ReplyReply allForward
Add reaction
|


