
ਖਰੜ, 30 ਮਾਰਚ: ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਦੇਸ਼ ਵਿਦੇਸ਼ਾਂ ਵਿੱਚ ਸ਼ੁਰੂ ਹੋ ਚੁੱਕੀਆਂ ਹਨ। ਜਿਸ ਦੇ ਮੱਦੇ ਨਜ਼ਰ ਅੱਜ ਖਰੜ ਦੀ ਮਹਾਂ ਰਿਸ਼ੀ ਬਾਲਮੀਕੀ ਮੰਦਰ ਵਿੱਚ ਆਗੂਆਂ ਨੇ ਅਹਿਮ ਮੀਟਿੰਗ ਕੀਤੀ। ਜਿਸ ਦੀ ਅਗਵਾਈ ਸ. ਲਖਵੀਰ ਸਿੰਘ ਵਡਾਲਾ ਵੱਲੋਂ ਕੀਤੀ ਗਈ। ਇਸ ਮੌਕੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੀਟਿੰਗ ਵਿੱਚ ਆਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ 27 ਅਪ੍ਰੈਲ 2025 ਦਿਨ ਐਤਵਾਰ ਨੂੰ ਸ਼ਾਮ 3:00 ਵਜੇ ਤੋਂ 6:00 ਵਜੇ ਤੱਕ ਖਰੜ ਦੇ ਰਾਮ ਭਵਨ ਦੁਸਹਿਰਾ ਗਰਾਊਂਡ ਵਿਖੇ ਜਨਮ ਦਿਵਸ ਮਨਾਉਣ ਦਾ ਐਲਾਨ ਕੀਤਾ। ਜਿਸ ਵਿੱਚ ਸਮਾਜ ਦੇ ਸਮੂਹ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਹੁਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।
ਇਸ ਮੀਟਿੰਗ ਵਿੱਚ ਰਘਵੀਰ ਸਿੰਘ ਬਡਲਾ, ਬਲਵਿੰਦਰ ਸਿੰਘ ਧੀਮਾਨ, ਕੁਲਦੀਪ ਸਿੰਘ ਪੁੱਡਾ ਵਾਲੇ, ਹੇਮਰਾਜ, ਭੁਪਿੰਦਰ ਸਿੰਘ ਸਹੋਤਾ, ਜਗਤਾਰ ਸਿੰਘ ਵਡਾਲਾ, ਕਾਕਾ ਸਿੰਘ, ਬਲਵੀਰ ਸਿੰਘ ਨੱਗਲ, ਅਜਮੇਰ ਸਿੰਘ, ਪਾਲ ਸਿੰਘ, ਜੰਗਵੀਰ ਸਿੰਘ, ਮਦਨ ਲਾਲ ਮੱਟੂ, ਰਾਕੇਸ਼ ਕੁਮਾਰ ਬਾਬਾ ਜੀ, ਕਰਮ ਸਿੰਘ , ਬਾਵਾ ਚੰਦ, ਰਘੂ ਸਿੰਘ, ਉਮਰਾਜ ਸਹੋਤਾ, ਕੰਸ ਸਿੰਘ, ਮੇਵਾ ਸਿੰਘ, ਰਕੇਸ਼ ਕੁਮਾਰ ਆਦਿ ਨੇ ਹਾਜ਼ਰੀ ਲਗਵਾਈ।


