…ਪਿੰਡ ਬੈਰੋਪੁਰ ਭਾਗੋ ਮਾਜਰਾ ਦੇ ਖੇਡ ਮੇਲੇ ਦਾ ਪੋਸਟਰ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਰਿਲੀਜ਼…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਮਾਰਚ (ਜਗਤਾਰ ਸਿੰਘ ਸੈਦਪੁਰ) : ਧੰਨ-ਧੰਨ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਸ਼ਹੀਦ ਭਗਤ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਯੁਵਕ ਸੇਵਾਵਾਂ ਕਲੱਬ ਬੈਰੋਪੁਰ (ਰਜਿ.) ਵੱਲੋਂ ਪਿੰਡ ਬੈਰੋਪੁਰ-ਭਾਗੋ ਮਾਜਰਾ ਵਿਖੇ 7ਵਾਂ ਵਾਲੀਵਾਲ ਸ਼ੂਟਿੰਗ (ਕੱਚੀ) ਮਹਾਕੁੰਭ ਮੇਲਾ 22 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਜਦ ਕਿ 23 ਮਾਰਚ 2025 ਨੂੰ ਪਹਿਲਾ ਕੁਸ਼ਤੀ ਮੁਕਾਬਲਾ ਸ਼ਹੀਦ ਭਗਤ ਸਿੰਘ (ਕੇਸਰੀ) ਦਾ ਆਯੋਜਨ ਕਰਵਾਇਆ ਜਾ ਰਿਹਾ ਹੈ, ਇਸ ਖੇਡ ਮੇਲੇ ਦਾ ਪੋਸਟਰ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਦਫਤਰ ਸੈਕਟਰ 79 ਵਿਖੇ ਰਿਲੀਜ਼ ਕੀਤਾ ਗਿਆ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਮੁੱਚਾ ਪੰਜਾਬ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੀ ਪਨੀਰੀ ਹੈ। ਵਸ ਲੋੜ ਹੈ ਇਹਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਖੇਡ ਮੈਦਾਨ ਵੱਲ ਤੋਰਨ ਦੀ ਅਤੇ ਇਸ ਦੇ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਖਿਡਾਰੀਆਂ ਅਤੇ ਖੇਡਾਂ ਦਾ ਆਯੋਜਨ ਕਰਨ ਵਾਲੇ ਪ੍ਰਬੰਧਕਾਂ ਦੇ ਲਈ ਪੰਜਾਬ ਭਰ ਦੇ ਵਿੱਚ ਸਾਜਗਾਰ ਮਾਹੌਲ ਬਣਾ ਦਿੱਤਾ ਗਿਆ। ਥਾਂ-ਥਾਂ ਵੱਡੇ- ਵੱਡੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕਰਦੇ ਹੋਏ ਉਹ ਪ੍ਰਬੰਧਕਾਂ ਨੂੰ ਇਸ ਗੱਲ ਦੇ ਲਈ ਜਿੱਥੇ ਮੁਬਾਰਕਾਂ ਦਿੰਦੇ ਹਨ। ਉੱਥੇ ਇਸ ਖੇਡ ਮੇਲੇ ਦੀ ਸਫਲਤਾ ਦੇ ਲਈ ਸ਼ੁਭ ਇਛਾਵਾਂ ਵੀ ਦਿਤੀਆਂ। ਉਹਨਾਂ ਕਿਹਾ ਕਿ ਇਸ ਖੇਡ ਮੇਲੇ ਦੇ ਸਮੁੱਚੇ ਪ੍ਰਬੰਧਕਾਂ ਨੂੰ ਸਰਕਾਰ ਦੇ ਵੱਲੋ ਇਹ ਵਿਸ਼ਵਾਸ ਦਵਾਉਂਦੇ ਹਨ। ਜੋ ਵੀ ਖੇਡ ਮੇਲੇ ਦੇ ਆਯੋਜਨ ਵਿੱਚ ਉਹਨਾਂ ਦੀ ਜਿੰਮੇਵਾਰੀ ਪ੍ਰਬੰਧਕਾਂ ਵੱਲੋਂ ਲਗਾਈ ਜਾਵੇਗੀ ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਭਾਗੋ ਮਾਜਰਾ ਨੇ ਦੱਸਿਆ ਕਿ ਖੇਡ ਮੇਲੇ ਦੇ ਦੌਰਾਨ 8 ਲੱਖ ਰੁਪਏ ਦੇ ਨਗਦ ਇਨਾਮ ਤਕਸੀਮ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿ ਸਮੂਹ ਗ੍ਰਾਮ ਨਿਵਾਸੀ, ਗ੍ਰਾਮ ਪੰਚਾਇਤਾਂ ਪਿੰਡ ਬੈਰੋਪੁਰ ਅਤੇ ਭਾਗੋ ਮਾਜਰਾ ਦੇ ਵੱਲੋਂ ਸਮੂਹ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਇਸ ਖੇਡ ਮੇਲੇ ਦਾ ਆਯੋਜਨ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ।


