Home » ਦੇਸ਼-ਵਿਦੇਸ » ਚੰਡੀਗੜ੍ਹ ਦੇ ਵਿੱਤ ਤੇ ਯੋਜਨਾ ਭਵਨ ਦੇ ਕਮਰੇ ‘ਚ ਨਜਾਇਜ਼ ਤੌਰ ‘ਤੇ ਬੰਦ ਕੀਤੇ ਰਾਸ਼ਟਰੀ ਪੰਛੀ ਮੋਰ ਦੀ ਮੌਤ ਹੋਣ ਤੇ ਲੋਕਾਂ ‘ਚ ਵੱਡੇ ਪੱਧਰ ‘ਤੇ ਰੋਸ : ਬਲਵਿੰਦਰ ਸਿੰਘ ਕੁੰਬੜਾ

ਚੰਡੀਗੜ੍ਹ ਦੇ ਵਿੱਤ ਤੇ ਯੋਜਨਾ ਭਵਨ ਦੇ ਕਮਰੇ ‘ਚ ਨਜਾਇਜ਼ ਤੌਰ ‘ਤੇ ਬੰਦ ਕੀਤੇ ਰਾਸ਼ਟਰੀ ਪੰਛੀ ਮੋਰ ਦੀ ਮੌਤ ਹੋਣ ਤੇ ਲੋਕਾਂ ‘ਚ ਵੱਡੇ ਪੱਧਰ ‘ਤੇ ਰੋਸ : ਬਲਵਿੰਦਰ ਸਿੰਘ ਕੁੰਬੜਾ

…ਵਾਇਰਲ ਹੋਈਆਂ ਵੀਡੀਓਜ਼ ਨੇ ਉੱਚ ਅਧਿਕਾਰੀਆਂ ਦੀ ਇਸ ਘਿਨਾਉਣੇ ਮਾਮਲੇ ‘ਚ ਵਰਤੀ ਨਲਾਇਕੀ ਬਾਰੇ ਖੋਲੀ ਪੋਲ…

ਚੰਡੀਗੜ੍ਹ 8 ਮਾਰਚ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਦੇ ਵਿੱਤ ਤੇ ਯੋਜਨਾ ਭਵਨ ਸੈਕਟਰ 33 ਏ ਵਿੱਚ ਰਾਸ਼ਟਰੀ ਪੰਛੀ ਮੋਰ ਦੀ ਹੋਈ ਮੌਤ ਦਾ ਮਾਮਲਾ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਕਈ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਇਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ‘ਤੇ ਇਸ ਘਨਾਉਣੀ ਕਾਰਵਾਈ ‘ਤੇ ਪ੍ਰਸ਼ਨ ਉਠਾਏ ਹਨ।
      ਮੋਹਾਲੀ ਫੇਸ-7 ਦੀਆਂ ਲਾਇਟਾਂ ਤੇ ਐਸਸੀ/ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉੱਚ ਅਧਿਕਾਰੀਆਂ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਇਹ ਇੱਕ ਗਿਣੀ ਮਿਥੀ ਸਾਜਿਸ਼ ਹੈ। ਸਾਡੇ ਦੇਸ਼ ਵਿੱਚ ਰਾਸ਼ਟਰੀ ਪੰਛੀ ਮੋਰ ਦਾ ਸਤਿਕਾਰ ਹਰ ਦੇਸ਼ ਵਾਸੀ ਕਰਦਾ ਹੈ। ਖਾਸ ਗੱਲ ਇਹ ਹੈ ਕਿ ਮੋਰ ਨੂੰ ਚੰਡੀਗੜ੍ਹ ਦੇ ਵਿੱਤ ਅਤੇ ਯੋਜਨਾ ਭਵਨ ਦੇ ਕਮਰੇ ਵਿੱਚ ਤਿੰਨ ਦਿਨ ਬੰਦ ਰੱਖਿਆ ਗਿਆ। ਪਾਣੀ ਅਤੇ ਚੋਗਾ ਵਗੈਰਾ ਨਾ ਮਿਲਣ ਕਰਕੇ ਮੋਰ ਦੀ ਮੌਤ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪਰ ਇਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਨਲਾਇਕੀ ਜੱਗ ਜਾਹਰ ਹੋ ਚੁੱਕੀ ਹੈ। ਉਹਨਾਂ ਇਸ ਮਾਮਲੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਦੱਸਣ ਦੀ ਬਜਾਏ ਇਸ ਮ੍ਰਿਤਕ ਮੋਰ ਦੀ ਦੇਹ ਨੂੰ ਦਬਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਨਿੰਦਣਯੋਗ ਸਾਜਿਸ਼ ਰਚੀ ਹੈ। ਜਿਸ ਨੂੰ ਸਾਡਾ ਮੋਰਚਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਅਸੀਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਜੁੜੇ ਸਾਰੇ ਅਧਿਕਾਰੀਆਂ ‘ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉੱਚ ਅਧਿਕਾਰੀਆਂ ਨੂੰ ਬਚਾਉਣ ਲਈ ਕਿਸੇ ਗਰੀਬ ਮੁਲਾਜ਼ਮ ਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ। ਇਸ ਮਾਮਲੇ ਬਾਰੇ ਮੋਰਚੇ ਨੇ ਮਾਣਯੋਗ ਮੇਨਕਾ ਗਾਂਧੀ ਪਸ਼ੂ ਅਤੇ ਪੰਛੀ ਸੁਰੱਖਿਆ ਵਿਭਾਗ, ਕੇਂਦਰ ਸਰਕਾਰ ਨਵੀਂ ਦਿੱਲੀ, ਮਾਣਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਅਤੇ ਐਸਐਚਓ ਸਾਹਿਬ ਪੁਲਿਸ ਥਾਣਾ ਸੈਕਟਰ 34 ਚੰਡੀਗੜ੍ਹ ਨੂੰ ਦਰਖਾਸਤਾਂ ਭੇਜ ਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕ੍ਰਿਸ਼ਨ ਸਿੰਘ ਲੱਖੀਆਂ ਸਾਬਕਾ ਕੌਂਸਲਰ, ਗਜਿੰਦਰ ਸਿੰਘ ਗਜਨ ਸੀਨੀਅਰ ਆਗੂ, ਨਰਿੰਦਰ ਸਿੰਘ ਸਾਬਕਾ ਸਰਪੰਚ ਜੌਹਲੀ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *