Home » ਧਾਰਮਿਕ » ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਿੰਡ ਕੁੰਬੜਾ ਵਿਖੇ 648ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ : ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ

ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਿੰਡ ਕੁੰਬੜਾ ਵਿਖੇ 648ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ : ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਹਾੜਾ ਪੂਰੀ ਦੁਨੀਆਂ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਵੱਡੇ ਵੱਡੇ ਸਮਾਗਮ ਕੀਤੇ ਗਏ ਅਤੇ ਗੁਰੂ ਕੇ ਅਤੁਟ ਲੰਗਰ ਵਰਤਾਏ ਗਏ। ਸਾਧ ਸੰਗਤਾਂ ਨੇ ਗੁਰੂ ਕੇ ਉਪਦੇਸ਼ਾਂ ਨੂੰ ਸਰਵਣ ਕੀਤਾ ਤੇ ਉਸ ਤੇ ਚੱਲਣ ਦੇ ਪ੍ਰਣ ਕੀਤੇ। ਪਿੰਡ ਕੁੰਭੜਾ ਵਿੱਚ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਹਿਲੇ ਤਿੰਨ ਦਿਨ ਕਥਾ ਵਾਚਕਾਂ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਉਪਦੇਸ਼ ਸਰਵਣ ਕਰਵਾਏ। 9 ਫਰਵਰੀ ਨੂੰ ਪਿੰਡ ਵਿੱਚ ਨਗਰ ਕੀਰਤਨ ਕੱਢਿਆ ਗਿਆ। 10 ਫਰਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਕੇ 12 ਫਰਵਰੀ ਨੂੰ ਪਾਠ ਦੇ ਭੋਗ ਪਾਏ ਗਏ। ਰਾਗੀ ਜੱਥੇ ਅਤੇ ਢਾਡੀ ਜੱਥੇ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸੁਣਾ ਕੇ ਲੋਕਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਈ ਮਨਦੀਪ ਸਿੰਘ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਬਾਰੇ ਚਾਨਣਾ ਪਾਈ ਅਤੇ ਗੁਰੂ ਦੇ ਦਿੱਤੇ ਉਪਦੇਸ਼ਾਂ ਤੇ ਚੱਲਣ ਦੀ ਲੋਕਾਂ ਨੂੰ ਅਪੀਲ ਕੀਤੀ। ਪ੍ਰਧਾਨ ਜਸਮੇਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕਰਦੇ ਹੋਏ ਸਮੂਹ ਸਾਧ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਉਹਨਾਂ ਸਮੂਹ ਭਾਈਚਾਰੇ ਨੂੰ ਇਕੱਠੇ ਰਹਿਣ ਦਾ ਸੰਦੇਸ਼ ਵੀ ਦਿੱਤਾ। ਇਸ ਸਮਾਗਮ ਵਿੱਚ ਬਲਵੀਰ ਸਿੰਘ ਸਿੱਧੂ ਸਾਬਕਾ ਕੇਂਦਰੀ ਮੰਤਰੀ ਪੰਜਾਬ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਹਾਜ਼ਰੀ ਲਗਵਾਈ। ਭੋਗ ਉਪਰੰਤ ਖੀਰ ਪੂੜਿਆਂ ਦਾ ਲੰਗਰ ਅਤੁੱਟ ਵਰਤਿਆ ਤੇ ਸਾਧ ਸੰਗਤ ਨੇ ਲੰਗਰ ਦਾ ਆਨੰਦ ਮਾਣਿਆ। ਇਸ ਮੌਕੇ ਰਣਧੀਰ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ, ਕਿਰਪਾਲ ਸਿੰਘ ਪਾਲਾ, ਸੁਰਿੰਦਰ ਸਿੰਘ ਸ਼ਿੰਦਾ, ਭੁਪਿੰਦਰ ਸਿੰਘ, ਰਣਜੀਤ ਸਿੰਘ, ਸਵਰਨ ਸਿੰਘ, ਸੀਤਲ ਸਿੰਘ, ਸੰਤ ਸਿੰਘ, ਰਾਮ ਜੀ ਦਾਸ, ਮੇਵਾ ਸਿੰਘ, ਹਰਬੰਸ ਸਿੰਘ, ਗੁਰਨਾਮ ਸਿੰਘ, ਦਲਜੀਤ ਕੌਰ, ਗੁਰਨਾਮ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ, ਜਗਦੀਪ ਸਿੰਘ ਟੋਨੀ, ਮਨਦੀਪ ਸਿੰਘ, ਗਿਆਨੀ ਮੇਵਾ ਸਿੰਘ, ਗਿਆਨੀ ਅਮਰ ਸਿੰਘ, ਮਨਜੀਤ ਸਿੰਘ ਮੇਵਾ ਆਦਿ ਨੇ ਲੰਗਰ ਦੀ ਸੇਵਾ ਕੀਤੀ।

Leave a Reply

Your email address will not be published. Required fields are marked *