Home » ਦੇਸ਼-ਵਿਦੇਸ » ਅਮਰੀਕਾ ਵਲੋਂ ਕੱਢੇ 104 ਭਾਰਤੀਆਂ ‘ਚ 30 ਪੰਜਾਬੀਆਂ ਸਮੇਤ 41 ਲੱਖ ਰੁਪਏ ਖਰਚ ਕੇ ਗਿਆ ਮੋਹਾਲੀ ਦੇ ਪਿੰਡ ਜੜੌਤ ਦਾ ਪਰਦੀਪ ਭੇਜਿਆ ਵਾਪਿਸ…

ਅਮਰੀਕਾ ਵਲੋਂ ਕੱਢੇ 104 ਭਾਰਤੀਆਂ ‘ਚ 30 ਪੰਜਾਬੀਆਂ ਸਮੇਤ 41 ਲੱਖ ਰੁਪਏ ਖਰਚ ਕੇ ਗਿਆ ਮੋਹਾਲੀ ਦੇ ਪਿੰਡ ਜੜੌਤ ਦਾ ਪਰਦੀਪ ਭੇਜਿਆ ਵਾਪਿਸ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਅਮਰੀਕਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਵਸੇ ਹੋਏ ਭਾਰਤੀ ਨਾਗਰਿਕਾਂ ਨੂੰ ਵਾਪਿਸ ਭੇਜਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ ਅਮਰੀਕੀ ਗ੍ਰਹਿ ਸੁੱਰਖਿਆ ਵਿਭਾਗ (ਡੀ.ਐਚ.ਐਸ.) ਵਲੋਂ ਇੱਕ ਵਿਸ਼ੇਸ਼ ਉਡਾਣ ਰਾਹੀਂ 104 ਭਾਰਤੀਆਂ ਨੂੰ ਅਮਰੀਕਾ ਤੋਂ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸ੍ਰੀ ਅੰਮ੍ਰਿਤਸਰ ਵਿਖੇ ਡਿਪੋਰਟ ਕੀਤਾ ਗਿਆ, ਜਿਸ ਵਿਚ ਕੁੱਲ 30 ਪੰਜਾਬੀ ਵੀ ਸ਼ਾਮਲ ਹਨ। ਇ੍ਹਨਾਂ ਵਿੱਚੋਂ ਇਕ ਪਰਦੀਪ ਨਾਮ ਦਾ ਨੌਜਵਾਨ ਵੀ ਹੈ। ਜੋ ਕਿ ਮੁਹਾਲੀ ਦੇ ਜਰੌਤ ਪਿੰਡ ਦਾ ਰਹਿਣ ਵਾਲਾ ਹੈ। ਜਿਸ ਦੇ ਪਿਤਾ ਕੁਲਬੀਰ ਸਿੰਘ ਨੇ ਕਰਜ਼ਾ ਲੈਕੇ 41 ਲੱਖ ਰੁਪਏ ਲਗਾ ਕੇ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ। ਪਰਦੀਪ ਦੇ ਪਰਿਵਾਰ ਨੂੰ ਆਪਣੇ ਪੁੱਤਰ ਦੇ ਅਚਾਨਕ ਡਿਪੋਰਟ ਕੀਤੇ ਜਾਣ ‘ਤੇ ਵੱਡਾ ਸਦਮਾ ਲੱਗਿਆ ਹੈ ਕਿਉਂਕਿ ਪਰਦੀਪ ਨੂੰ ਅਮਰੀਕਾ ਭੇਜਣ ਲਈ ਉਹਨਾਂ ਨੇ ਆਪਣੀ ਜੀਵਨ ਭਰ ਦੀ ਕਮਾਈ ਲਗਾ ਦਿੱਤੀ ਪਰ ਹੁਣ ਪਰਿਵਾਰ ਕੋਲ ਕੋਈ ਖਾਸ ਵਿੱਤੀ ਸਹਾਇਤਾ ਨਹੀਂ ਹੈ। ਪਿੰਡ ਜਰੌਤ ਦੇ ਸਰਪੰਚ ਵਰਿੰਦਰ ਕੁਮਾਰ ਜੀ ਨੇ ਗੱਲ-ਬਾਤ ਕਰਦਿਆਂ ਪਰਦੀਪ ਦੇ ਮਿਹਨਤੀ ਹੋਣ ਅਤੇ ਸਾਫ ਕਿਰਦਾਰ ਦਾ ਹੋਣ  ਦੀ ਸਿਫਤ ਕੀਤੀ ਅਤੇ ਪਰਿਵਾਰ ਦੀ ਹੁਣ ਮਾਲੀ ਹਾਲਤ ਚੰਗੀ ਨਾ ਹੋਣ ਦਾ ਬਿਉਰਾ ਦਿੱਤਾ। ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਵਿਭਾਗ ਵਲੋਂ ਨਿਯਮ ਤੋੜਣ ਵਾਲਿਆਂ, ਗੈਰ-ਕਾਨੂੰਨੀ ਦਾਖਲਾ ਲੈਣ ਵਾਲੇ ਅਤੇ ਸ਼ਰਨਾਰਥੀ ਦਾ ਦਰਜਾ ਖੋਣ ਵਾਲਿਆਂ ਖ਼ਿਲਾਫ਼ ਇਹ ਇਕ ਸਖਤ ਕਦਮ ਚੁੱਕਿਆ ਗਿਆ ਹੈ। ਡਿਪੋਰਟ ਕੀਤੇ ਗਏ ਪੰਜਾਬੀਆਂ ਵਿਚੋਂ ਕੁਝ ਗੈਰ-ਕਾਨੂੰਨੀ ਤਰੀਕੇ ਨਾਲ, ਕਈ ਟੂਰੀਸਟ ਵੀਜੇ ਆਦਿ ‘ਤੇ ਅਮਰੀਕਾ ਗਏ ਸਨ। ਪੰਜਾਬ ਵਿਚ ਚਿੰਤਾ ਦੀ ਲਹਿਰ ਕਿਉਂਕਿ ਇਹ ਡਿਪੋਰਟੇਸ਼ਨ ਅਮਰੀਕਾ ਵਲੋਂ ਸਿਰਫ ਸ਼ੁਰੁਆਤ ਹੈ ਅਤੇ ਆਉਣ ਵਾਲੇ ਸਮੇਂ ਵਿਚ ਲੱਖਾਂ ਜਾਂ ਹਜ਼ਾਰਾ ਦੀ ਗਿਣਤੀ ਵਿਚ ਪੰਜਾਬੀ ਮੂਲ ਦੇ ਨਾਗਰਿਕ ਡਿਪੋਰਟ ਹੋਕੇ ਵਾਪਿਸ ਆ ਸਕਦੇ ਹਨ। ਅਮਰੀਕਾ ਵਿਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਹੋ ਰਹੇ ਸਖ਼ਤ ਬਦਲਾਵਾਂ ਦੇ ਕਾਰਨ ਕਈ ਬੀ-1/ਬੀ-2 ਵਿਜ਼ਟਰ ਵੀਜ਼ਾ ਤੇ ਅਮਰੀਕਾ ਗਏ ਭਾਰਤੀ ਨਾਗਰਿਕਾਂ ਨੂੰ ਹਵਾਈ ਅੱਡੇ ਤੇ ਦਾਖਲ ਹੋਣ ਤੋਂ ਰੋਕਿਆ ਗਿਆ।ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਹੁਣ ਨਵੇਂ ਇੰਮੀਗ੍ਰੇਸ਼ਨ ਨਿਯਮਾਂ ਬਾਬਤ ਜਾਣਕਾਰੀ ਪ੍ਰਾਪਤ ਕਰਕੇ ਹੀ ਅਮਰੀਕਾ ਵੱਲ ਰੁੱਖ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *