Translate Your Language

October 8, 2026 10:08 pm

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬ ਬਚਾਓ ਫਰੰਟ ਦੀ ਅਹਿਮ ਮੀਟਿੰਗ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਸੀਨੀ. ਆਗੂਆਂ ਨੇ ਕੀਤੀ ਸ਼ਿਰਕਤ : ਸ. ਦੀਦਾਰ ਸਿੰਘ ਸਹੌੜਾ

ਪੰਜਾਬ ਬਚਾਓ ਫਰੰਟ ਦੀ ਅਹਿਮ ਮੀਟਿੰਗ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਸੀਨੀ. ਆਗੂਆਂ ਨੇ ਕੀਤੀ ਸ਼ਿਰਕਤ : ਸ. ਦੀਦਾਰ ਸਿੰਘ ਸਹੌੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਬਚਾਓ ਫਰੰਟ ਦੀ ਇੱਕ ਅਹਿਮ ਮੀਟਿੰਗ ਸ. ਮਲਵਿੰਦਰ ਸਿੰਘ ਬੈਨੀਪਾਲ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਛੋਟੇਪੁਰ ਨੇ ਇਸ ਫਰੰਟ ਨੂੰ ਆਪਣੀ ਸਹਿਮਤੀ ਦਿੱਤੀ ਅਤੇ ਫਰੰਟ ਦੇ ਲਈ ਆਪਣੀਆਂ ਸੇਵਾਵਾਂ ਪੇਸ਼ ਕਰਨ ਦੀ ਗੱਲ ਕੀਤੀ ਅੱਜ ਦੀ ਮੀਟਿੰਗ ਵਿੱਚ ਕਈ ਹੋਰ ਪਤਵੰਤੇ ਸੱਜਣਾਂ ਦੇ ਨਾਲ ਵਕੀਲਾਂ ਦਾ ਵਫਦ ਵੀ ਮਿਲਿਆ ਜੋ ਕਿ ਫਰੰਟ ਦੇ ਲਈ ਲੀਗਲ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਬਹੁਤ ਜਲਦ ਅਗਲੀ ਮੀਟਿੰਗ ਰੱਖ ਕੇ ਉਸ ਵਿੱਚ ਇਸ ਫਰੰਟ ਦੀ ਲੋਂਚਿੰਗ ਵਾਲੀ ਪ੍ਰੈਸ ਕਾਨਫਰਸ ਕੀਤੀ ਜਾਵੇਗੀ। ਉਸ ਤੋਂ ਬਾਅਦ ਫਰੰਟ ਦੇ ਪ੍ਰੋਗਰਾਮ ਜਾਰੀ ਕੀਤੇ ਜਾਣਗੇ। ਇਸ ਮੀਟਿੰਗ ਦੇ ਵਿੱਚ ਸਾਰੇ ਪਹੁੰਚੇ ਹੋਏ ਸੱਜਣਾਂ ਦੇ ਵਿੱਚੋਂ ਯੂਨਾਈਟਡ ਅਕਾਲੀ ਦਲ ਵੱਲੋਂ ਸ. ਰਸ਼ਪਾਲ ਸਿੰਘ ਚੰਡੀਗੜ੍ਹ ਅਤੇ ਅਕਾਲੀ ਦਲ ਅਨੰਦਪੁਰ ਸਾਹਿਬ ਵੱਲੋਂ ਸ. ਦੀਦਾਰ ਸਿੰਘ ਸਹੌੜਾ ਅਤੇ ਗੁਰਦਰਸ਼ਨ ਸਿੰਘ ਮਜਾਤੜੀ ਹਾਜ਼ਰ ਹੋਏ ਜਦੋਂ ਕਿ ਜੇਡੀਯੂ ਦੇ ਲੁਧਿਆਣਾ ਤੋਂ ਸੰਦੀਪ ਜੀ ਵੀ ਹਾਜ਼ਰ ਸਨ। ਸ. ਬੁੱਧ ਸਿੰਘ ਝਮਕਾ ਅਤੇ ਲੱਕੀ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਉਮੀਦ ਹੈ ਕਿ ਆਉਂਦੇ ਅਗਲੇ ਹਫਤੇ ਤੱਕ ਪਾਰਟੀ ਦੀ ਲੌਂਚਿੰਗ ਵਾਲੀ ਪ੍ਰੈਸ ਕਾਨਫਰੰਸ ਰੱਖਾਂਗੇ। ਇਹ ਵਿਚਾਰ ਅਧੀਨ ਹੈ ਡੇਟ ਅਤੇ ਦਿਨ ਬਾਕੀ ਸਾਰੇ ਨਵੇਂ ਜੁੜੇ ਮੈਂਬਰ ਸਾਹਿਬਾਨ ਨੇ ਬਹੁਤ ਵਧਾਈਆਂ ਦਿੱਤੀਆਂ ਅਤੇ ਪੰਜਾਬ ਬਚਾਓ ਫਰੰਟ ਦੇ ਵਿੱਚ ਜੁੜਨ ਦੇ ਲਈ ਪੰਜਾਬ ਨੂੰ ਬਚਾਉਣ ਲਈ ਕੀਤੇ ਜਾਣ ਵਾਲੇ ਤਹੱਈਏ ਲਈ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *