Translate Your Language

October 5, 2026 6:33 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਪੰਜਾਬੀ ਨੂੰ ਬਰਬਾਦ ਕਰਨ ਦੀਆਂ ਸਾਜਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਡਾ ਮਾਹਲ

ਪੰਜਾਬੀ ਨੂੰ ਬਰਬਾਦ ਕਰਨ ਦੀਆਂ ਸਾਜਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਡਾ ਮਾਹਲ

ਸਮਰਾਲਾ, (ਸੁਰਜੀਤ ਸਿੰਘ) ਪੰਜਾਬੀ ਭਾਸ਼ਾ ਦੇ ਉੱਘੇ ਸ਼ਾਇਰ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਦੇਸ਼ਕ ਇੰਜੀ. ਜਸਵੰਤ ਜ਼ਫ਼ਰ ਨੂੰ ਪੰਜਾਬ ਦੀ ਬਿਊਰੋਕ੍ਰੇਸੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਉਹਨਾਂ ਦੇ ਕੰਮ ਕਾਜ ਵਿਚ ਜਾਣ ਬੁੱਝ ਕੇ ਅੜਿੱਕੇ ਖੜ੍ਹੇ ਕਰਨ ਤੇ ਪੰਜਾਬ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਭਾਸ਼ਾ ਦੇ ਅਲੰਬਰਦਾਰ ਸਕਤੇ ਵਿਚ ਹਨ। ਪੰਜਾਬੀ ਕਹਾਣੀਕਾਰ ਡਾ ਯਤਿੰਦਰ ਕੌਰ ਮਾਹਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਨੱਕ ਥੱਲੇ ਅਫਸਰ ਸ਼ਾਹੀ ਪੰਜਾਬੀ ਭਾਸ਼ਾ ਦੇ ਅਲੰਬਰਦਾਰ ਜਸਵੰਤ ਜ਼ਫ਼ਰ ਨੂੰ ਤੰਗ ਪ੍ਰੇਸ਼ਾਨ ਕਰਨਾ ਪੰਜਾਬੀ ਅਤੇ ਪੰਜਾਬੀਅਤ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਫਸਰ ਸ਼ਾਹੀ ਨਹੀਂ ਚਾਹੁੰਦੀ ਕਿ ਦਫ਼ਤਰੀ ਕੰਮ ਕਾਜ਼ ਪੰਜਾਬੀ ਭਾਸ਼ਾ ਵਿਚ ਹੋਏ, ਜਦਕਿ ਜਸਵੰਤ ਜ਼ਫ਼ਰ ਨੇ ਭਾਸ਼ਾ ਵਿਭਾਗ ਦੇ ਨਿਦੇਸ਼ਕ ਵਜੋਂ ਕੰਮ ਕਾਜ ਸੰਭਾਲਦੇ ਸਾਰ ਹੀ ਦਫ਼ਤਰਾਂ ਵਿਚ ਪੰਜਾਬੀ ਵਿਚ ਕੰਮ ਕਾਜ਼ ਕਰਨ ਤੇ ਜ਼ੋਰ ਦਿੱਤਾ। ਏਥੋਂ ਤਕ ਕਿ ਉਹਨਾਂ ਅਫ਼ਸਰਸ਼ਾਹੀ ਨੂੰ ਵੀ ਪੰਜਾਬੀ ਵਿਚ ਕੰਮ ਕਰਨ ਲਈ ਹਿਦਾਇਤਾਂ ਜਾਰੀ ਕੀਤੀਆਂ ਜੋਕੇ ਉਹਨਾਂ ਨੂੰ ਨਾਗਵਾਰ ਗੁਜ਼ਰੀਆਂ। ਇਸੇ ਖੁੰਦਕ ਨਾਲ ਉਹਨਾਂ ਨੇ ਜਸਵੰਤ ਜ਼ਫ਼ਰ ਦਾ ਹੌਸਲਾ ਤੋੜਨ ਦੇ ਮਨਸ਼ੇ ਨਾਲ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਾਲੀਆ ਦਿਨਾਂ ਵਿਚ ਭਾਸ਼ਾ ਵਿਭਾਗ ਦੀ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਦੇ ਦਫਤਰ ਵਲੋਂ ਉਹਨਾਂ ਨੂੰ ਅਜਿਹੀ ਗਲਤੀਆਂ ਜੌ ਉਹਨਾਂ ਦੇ ਕਾਰਜਕਾਲ ਦੀਆਂ ਨਹੀਂ ਸਨ, ਬਾਰੇ ਅਧਾਰਹੀਨ ਕਾਰਣ ਦੱਸੋ ਨੋਟਿਸ ਜਾਰੀ ਕਰ ਦਿੱਤਾ। ਇਸ ਤੋਂ ਪਹਿਲਾਂ ਉਹਨਾਂ ਨੂੰ ਦਫਤਰ ਵਿਚ ਬੁਲਾ ਕੇ ਘੰਟਿਆਂ ਬੱਧੀ ਬਾਹਰ ਇੰਤਜ਼ਾਰ ਕਰਾਉਣਾ ਅਤੇ ਬਾਅਦ ਵਿੱਚ ਉਹਨਾਂ ਨੂੰ ਜ਼ਲੀਲ ਕਰਨਾ ਨਾ-ਕਾਬਲ-ਏ ਬਰਦਾਸ਼ਤ ਹੈ। ਪੰਜਾਬੀ ਲੇਖਿਕਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਮਾਣ ਸਨਮਾਨ ਨੂੰ ਨੀਵਾਂ ਦਿਖਾਉਣ ਦੀ ਕਿਸੇ ਵੀ ਸਾਜਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸਦਾ ਹਰ ਹੀਲੇ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੋਂ ਜ਼ਫ਼ਰ ਸਾਹਿਬ ਨੇ ਪੰਜਾਬੀ ਭਾਸ਼ਾ ਵਿਭਾਗ ਦਾ ਨਿਦੇਸ਼ਕ ਵਜੋਂ ਅਹੁਦਾ ਸੰਭਾਲਿਆ ਹੈ, ਪੰਜਾਬੀ ਮਾਂ ਬੋਲੀ ਦਾ ਵੱਕਾਰ ਬਹਾਲ ਹੋਇਆ ਹੈ। ਜਸਵੰਤ ਜ਼ਫ਼ਰ ਦੀ ਨਿਯੁਕਤੀ ਦਾ ਦੇਸ਼ ਅਤੇ ਵਿਦੇਸ਼ ਵਿਚ ਬੈਠੇ ਪੰਜਾਬੀ ਲੇਖਕ ਅਤੇ ਪੰਜਾਬੀਆਂ ਨੇ ਸਵਾਗਤ ਕੀਤਾ ਸੀ। ਉਹਨਾਂ ਕਿਹਾ ਕਿ ਭਗਵੰਤ ਮਾਨ ਵਲੋਂ ਕੀਤੀ ਇਸ ਚੋਣ ਦੀ ਭਰਪੂਰ ਸ਼ਲਾਘਾ ਹੋਈ ਸੀ। ਭਾਸ਼ਾ ਵਿਭਾਗ ਦੀ ਵਾਗ ਡੋਰ ਅਜਿਹੇ ਸਮੇਂ ਜਸਵੰਤ ਜ਼ਫ਼ਰ ਦੇ ਹੱਥ ਵਿਚ ਦਿੱਤੀ ਗਈ ਸੀ ਜਦੋਂ ਭਾਸ਼ਾ ਵਿਭਾਗ ਵਿਤੀ ਥੋਹੜਾਂ ਨਾਲ ਜੂਝ ਰਿਹਾ ਸੀ। ਡਾ ਮਾਹਲ ਨੇ ਕਿਹਾ ਕਿ ਜਸਵੰਤ ਜ਼ਫ਼ਰ ਨੇ ਪੰਜਾਬੀ ਸਾਹਿਤ, ਪੰਜਾਬੀ ਪੁਸਤਕਾਂ, ਪੰਜਾਬੀ ਸ਼ਬਦਕੋਸ਼ ਅਤੇ ਮੁਹਵਰਕੋਸ਼ ਨੂੰ ਵੈੱਬਸਾਈਟ ਉੱਤੇ ਚੜ੍ਹਿਆ। ਪੰਜਾਬੀ ਦੀਆਂ ਸੱਭਿਆਚਾਰਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਸਵੰਤ ਜ਼ਫ਼ਰ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਉਹਨਾਂ ਨੂੰ ਜਾਰੀ ਕੀਤਾ ਕਾਰਣ ਦੱਸੋ ਨੋਟਿਸ ਵਾਪਿਸ ਲਿਆ ਜਾਵੇ।

Leave a Reply

Your email address will not be published. Required fields are marked *