ਸਮਰਾਲਾ, (ਸੁਰਜੀਤ ਸਿੰਘ) ਇਥੋਂ ਨੇੜਲੇ ਪਿੰਡ ਬੌਂਦਲੀ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਪੁਰਾਣੇ ਵਿਰਸੇ ਨਾਲ ਜੁੜੇ ਢੱਡ ਸਾਰੰਗੀ ਅਤੇ ਧਾਰਮਿਕ ਗੀਤਾਂ ਵਾਲੇ ਗਾਇਕਾਂ ਨੂੰ ਬੁਲਾ ਕੇ ਸ਼ਾਮ ਮੌਕੇ ਮਹਿਫਲ ਸਜਾਈ ਗਈ, ਜੋ ਦੇਰ ਰਾਤ ਤੱਕ ਚੱਲੀ, ਜਿਸਦਾ ਸਮੂਹ ਨਗਰ ਨਿਵਾਸੀਆਂ ਜਿਨ੍ਹਾਂ ਵਿੱਚ ਵੱਡੀ ਉਮਰ ਦੇ ਬਜੁਰਗਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਖੂਬ ਅਨੰਦ ਮਾਣਿਆ। ਇਸ ਮੌਕੇ ਪੁੱਜੇ ਗਾਇਕਾਂ ਨੇ ਪੁਰਾਤਨ ਵਿਰਸੇ ਨਾਲ ਜੁੜੇ ਗਇਕਾਂ ਜਿਨ੍ਹਾਂ ਵਿੱਚ ਜਗਤਾਰ ਸਿੰਘ ਸਰੋਆ, ਗੁਰਮੀਤ ਸਿੰਘ ਦਿਆਲ ਸੂਫੀ ਵਾਲੇ ਅਤੇ ਅਨੇਕਾਂ ਹੋਰ ਗਾਇਕਾਂ ਨੇ ਪੁਰਾਤਨ ਰੰਗ ਬੰਨਿ੍ਹਆ ਜਿਸ ਵਿੱਚ ਪੁਰਾਣੀਆਂ ਲੋਕ ਗਥਾਵਾਂ, ਮਿਰਜਾਂ ਸਾਹਿਬਾਂ, ਹੀਰ ਰਾਂਝੇ ਦਾ ਕਿੱਸਾ ਅਤੇ ਹੋਰ ਪ੍ਰੇਮ ਗਥਾਵਾਂ ਬਾਰੇ ਪੂਰੀ ਸਮੀਖਿਆ ਨਾਲ ਗਾਏ। ਇਸ ਮੌਕੇ ਵੱਡੀ ਉਮਰ ਦੇ ਬਜੁਰਗਾਂ ਵੱਲੋਂ ਪਿੰਡ ਬੌਂਦਲੀ ਵਾਸੀਆਂ ਵੱਲੋਂ ਅਜਿਹੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਪਰਮਜੀਤ ਸਿੰਘ ਢਿੱਲੋਂ ਅਕਾਲੀ ਦਲ ਦੇ ਹਲਕਾ ਸਮਰਾਲਾ ਦੇ ਇੰਚਾਰਜ ਨੇ ਵੀ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਰਾਮ ਪੇਂਟਰ, ਬੂਟਾ ਬੌਂਦਲੀ, ਰਾਜਾ ਬੌਂਦਲੀ, ਕੁਲਦੀਪ ਸਿੰਘ, ਸਵਰਨ ਸਿੰਘ, ਹਰਸ਼, ਜੱਸੀ, ਦਿਲਪ੍ਰੀਤ ਸਿੰਘ, ਜੋਤ ਸਿੱਧੂ, ਜਸਮੇਲ ਸਿੰਘ ਬੌਂਦਲੀ, ਜਗਜੀਤ ਸਿੰਘ ਕਾਕਾ, ਜੱਸੀ ਸਾਬਕਾ ਸਰਪੰਚ, ਗੁਰਪ੍ਰੀਤ ਕੌਰ ਪੰਚ, ਹੈਪੀ ਪੰਚ, ਸੋਨੀ ਪੰਚ, ਦਲਬਾਰਾ ਸਿੰਘ ਬੇਗੜਾ, ਲੱਕੀ ਬੌਂਦਲੀ, ਮਨਜੀਤ ਸਿੰਘ ਬੈਂਕ ਵਾਲੇ, ਜਰਨੈਲ ਸਿੰਘ, ਪ੍ਰੀਤਮ ਸਿੰਘ ਸਾਬਕਾ ਪੰਚ, ਭੁਪਿੰਦਰ ਸਿੰਘ ਸਾਬਕਾ ਪੰਚ, ਸੁਹੇਲ ਸਿੰਘ ਸਾਬਕਾ ਪੰਚ, ਨੰਬਰਦਾਰ ਬਲਵਿੰਦਰ ਕੌਰ, ਗੋਲੂ, ਜਸਵਿੰਦਰ ਸਿੰਘ
ਕਾਕਾ, ਰਣਜੀਤ ਸਿੰਘ ਸਾਬਕਾ ਸਰਪੰਚ, ਅਕਾਲੀ, ਗੋਨੀ ਰੇਲਵੇ ਕੋਚ ਫੈਕਟਰੀ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਭਰਪੂਰ ਸ਼ਹਿਯੋਗ ਦਿੱਤਾ। ਇਸ ਮੌਕੇ ਪਕੌੜਿਆਂ ਦਾ ਲੰਗਰ ਵੀ ਚਲਾਇਆ ਗਿਆ।


