Translate Your Language

October 5, 2026 7:25 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » 2 ਅਕਤੂਬਰ ਨੂੰ ਹੋਵੇਗੀ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ “ਕਥਾਕਾਰ ਮਿਲਣੀ-2” – ਡਾ. ਬਾਂਗਾ

2 ਅਕਤੂਬਰ ਨੂੰ ਹੋਵੇਗੀ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ “ਕਥਾਕਾਰ ਮਿਲਣੀ-2” – ਡਾ. ਬਾਂਗਾ 

ਵਿਭਿੰਨ ਪੱਖਾਂ ’ਤੇ ਵਿਚਾਰ-ਵਟਾਂਦਰਾ ਕਰਨ ਪੰਜਾਬੀ ਭਵਨ ਲੁਧਿਆਣਾ ਪੁੱਜਣਗੇ ਨਾਮਵਰ ਕਥਾਕਾਰ ਤੇ ਵਿਦਵਾਨ

 

ਲੁਧਿਆਣਾ, 30 ਸਤੰਬਰ (ਅੰਮ੍ਰਿਤਪਾਲ)-ਕਹਾਣੀ-ਕਥਨ ਦੀ ਪੰਜਾਬੀ ਪਰੰਪਰਾ ਨੂੰ ਹੋਰ ਮਜ਼ਬੂਤ ਕਰਨ, ਕਥਾਕਾਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਅਤੇ ਪੰਜਾਬੀ ਕਹਾਣੀ ਦੇ ਵਿਭਿੰਨ ਪੱਖਾਂ ’ਤੇ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਕਥਾਕਾਰ ਮੰਚ ਪੰਜਾਬ ਵੱਲੋਂ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ‘ਕਥਾਕਾਰ ਮਿਲਣੀ-2’ ਦਾ ਵਿਸ਼ੇਸ਼ ਪ੍ਰੋਗਰਾਮ 2 ਅਕਤੂਬਰ 2026 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਸਹਿ ਕਨਵੀਨਰ ਡਾ ਕਮਲਜੀਤ ਕੌਰ ਬਾਂਗਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 9:30 ਵਜੇ ਹੋਵੇਗੀ। ਇਸ ਮੌਕੇ ਪੰਜਾਬੀ ਕਹਾਣੀ, ਕਹਾਣੀ-ਕਥਨ ਦੀ ਕਲਾ ਅਤੇ ਕਥਾਕਾਰਾਂ ਦੀ ਸਿਰਜਣਾਤਮਕ ਭੂਮਿਕਾ ਨਾਲ ਸਬੰਧਤ ਵੱਖ-ਵੱਖ ਸੈਸ਼ਨ ਕਰਵਾਏ ਜਾਣਗੇ। ਪਹਿਲੇ ਸੈਸ਼ਨ ‘ਚ ਪੰਜਾਬੀ ਕਹਾਣੀ ਦੇ ਇਤਿਹਾਸ, ਸਮਕਾਲੀ ਪੰਜਾਬੀ ਕਹਾਣੀ ਅਤੇ ਕਹਾਣੀ ਦੇ ਵਿਭਿੰਨ ਪੱਖਾਂ ’ਤੇ ਵਿਦਵਾਨਾਂ ਅਤੇ ਕਥਾਕਾਰਾਂ ਵੱਲੋਂ ਵਿਚਾਰ ਸਾਂਝੇ ਕੀਤੇ ਜਾਣਗੇ।

ਦੂਜੇ ਸੈਸ਼ਨ ‘ਚ 50 ਤੋਂ ਵੱਧ ਕਥਾਕਾਰ, ਆਲੋਚਕ, ਵਿਦਵਾਨ ਅਤੇ ਪਾਠਕ ਆਪਣੀ ਸਾਂਝ ਪਾਉਣਗੇ। ਇਸ ਦੌਰਾਨ ਕਥਾਕਾਰ ਆਪਣੀਆਂ ਪਸੰਦੀਦਾ ਕਹਾਣੀਆਂ ਰਾਹੀਂ ਸਰੋਤਿਆਂ ਨਾਲ ਰੂ-ਬ-ਰੂ ਹੋਣਗੇ। ਇਸ ਸੈਸ਼ਨ ‘ਚ ਗੱਲ ਕਹਿਣ ਦੇ ਸਮੇਂ ਤੋਂ ਤਿੰਨ ਮਿੰਟ ਦਾ ਹੋਵੇਗਾ, ਜਦਕਿ ਪ੍ਰੋਗਰਾਮ ਦਾ ਇਹ ਹਿੱਸਾ ਕਥਾਕਾਰੀ ਦੀ ਵਿਲੱਖਣਤਾ ਅਤੇ ਕਹਾਣੀ ਸੁਣਾਉਣ ਦੀ ਕਲਾ ਨੂੰ ਉਜਾਗਰ ਕਰੇਗਾ।

ਇਸ ਤੋਂ ਬਾਅਦ ‘ਤੀਜਾ ਸੈਸ਼ਨ (ਮੁਖ-ਸਮਾਗਮ)’ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬੀ ਕਥਾ-ਲਿਖਤਾਂ ਦੇ ਅਹਿਮ ਪੱਖਾਂ, ਕਥਾਕਾਰਾਂ ਦੀਆਂ ਪ੍ਰਾਪਤੀਆਂ ਅਤੇ ਕਥਾ-ਪਰੰਪਰਾ ਨਾਲ ਜੁੜੇ ਵਿਸ਼ਿਆਂ ’ਤੇ ਵਿਚਾਰ-ਚਰਚਾ ਹੋਵੇਗੀ। ਇਸ ਮੌਕੇ ਕਥਾਕਾਰਾਂ ਅਤੇ ਸਾਹਿਤਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਕਥਾਕਾਰ ਮਿਲਣੀ ਦੇ ਬਾਨੀ ਪ੍ਰਸਿੱਧ ਕਹਾਣੀਕਾਰ ਅਲਫ਼ਾਜ ਅਨੁਸਾਰ ‘ਕਥਾਕਾਰ ਮਿਲਣੀ-2’ ਦਾ ਮਕਸਦ ਇੱਕ ਸਾਹਿਤਕ ਸਮਾਗਮ ਕਰਵਾਉਣਾ ਨਹੀਂ, ਸਗੋਂ ਪੰਜਾਬੀ ਕਥਾਕਾਰੀ ਦੀ ਮੌਖਿਕ ਪਰੰਪਰਾ ਨੂੰ ਸੰਭਾਲਣਾ, ਨਵੀਂ ਪੀੜ੍ਹੀ ਨੂੰ ਇਸ ਵਿਰਾਸਤ ਨਾਲ ਜੋੜਨਾ ਅਤੇ ਕਥਾਕਾਰਾਂ, ਲੇਖਕਾਂ, ਪਾਠਕਾਂ ਤੇ ਸਰੋਤਿਆਂ ਵਿਚਕਾਰ ਸੰਵਾਦ ਦਾ ਇੱਕ ਸਾਰਥਕ ਮੰਚ ਸਿਰਜਣਾ ਹੈ। ਕਥਾਕਾਰ ਮੰਚ, ਪੰਜਾਬ ਵੱਲੋਂ ਸਾਹਿਤ ਪ੍ਰੇਮੀਆਂ, ਕਥਾਕਾਰਾਂ, ਲੇਖਕਾਂ ਅਤੇ ਪੰਜਾਬੀ ਭਾਸ਼ਾ-ਸਾਹਿਤ ਨਾਲ ਜੁੜੇ ਸਮੂਹ ਸੱਜਣਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸਨੇਹ ਭਰਿਆ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *