Translate Your Language

October 5, 2026 9:14 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਐਮ ਏ ਐਮ ਸਕੂਲ ਵਿੱਚ ਰਾਸ਼ਟਰੀ ਪਾਠਕ੍ਰਮ ’ਤੇ ਸੈਮੀਨਾਰ ਆਯੋਜਿਤ

ਐਮ ਏ ਐਮ ਸਕੂਲ ਵਿੱਚ ਰਾਸ਼ਟਰੀ ਪਾਠਕ੍ਰਮ ’ਤੇ ਸੈਮੀਨਾਰ ਆਯੋਜਿਤ

ਸਮਰਾਲਾ, (ਸੁਰਜੀਤ ਸਿੰਘ) ਸਥਾਨਕ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਸਮਝ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਰਾਸ਼ਟਰੀ ਪਾਠਕ੍ਰਮ ਰੂਪਰੇਖਾ ਵਿਸ਼ੇ ’ਤੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ  ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਮੈਡਮ ਦੀਪਤੀ ਵੱਲੋਂ ਰਿਸੋਰਸ ਪਰਸਨ ਸੁਨੀਤਾ ਕੁਮਾਰੀ, ਪ੍ਰਿੰਸੀਪਲ, ਜੀ.ਏ.ਡੀ. ਅਕੈਡਮੀ, ਲੁਧਿਆਣਾ ਅਤੇ ਮਿਸ ਸੀਮਾ ਗੁਪਤਾ, ਪ੍ਰਿੰਸੀਪਲ,  ਭਾਰਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦਾ ਨਿੱਘਾ ਸਵਾਗਤ ਕੀਤਾ ਗਿਆ। ਸਿਖਲਾਈ ਦੌਰਾਨ ਰਿਸੋਰਸ ਪਰਸਨਾਂ ਨੇ ਅਧਿਆਪਕਾਂ ਨਾਲ ਰਾਸ਼ਟਰੀ ਪਾਠਕ੍ਰਮ ਦੇ ਮੁੱਖ ਉਦੇਸ਼ਾਂ, ਵਿਸ਼ੇਸ਼ਤਾਵਾਂ ਅਤੇ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਰਚਨਾਤਮਕ ਸਮਝ, ਆਲੋਚਨਾਤਮਕ ਚਿੰਤਨ, ਰਚਨਾਤਮਕਤਾ ਮੁੱਲਾਂ ਅਤੇ ਜੀਵਨ-ਕੌਸ਼ਲਾਂ ਨੂੰ ਸਿੱਖਿਆ ਦਾ ਅਹਿਮ ਹਿੱਸਾ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਅਧਿਆਪਕਾਂ ਨੂੰ ਗਤੀਵਿਧੀ-ਆਧਾਰਿਤ, ਤਜਰਬਿਆਂ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸਿੱਖਣ ਪ੍ਰਗਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਾਣਨ ਲਈ ਵੱਖ-ਵੱਖ ਮੁਲਾਂਕਣ ਵਿਧੀਆਂ ਦੀ ਵਰਤੋਂ ਬਾਰੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਮੈਡਮ ਦੀਪਤੀ ਅਤੇ ਹੈੱਡਮਿਸਟ੍ਰੈੱਸ ਚਰਨਪ੍ਰੀਤ ਕੌਰ ਸੌਂਦ ਵੱਲੋਂ ਰਿਸੋਰਸ ਪਰਸਨਾਂ ਨੂੰ ਪੌਦਾ ਅਤੇ ਟਰਾਫੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਦੀਪਤੀ ਚੋਪੜਾ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਨੂੰ ਬਦਲਦੇ ਸਿੱਖਿਆ ਮਾਹੌਲ ਦੇ ਅਨੁਕੂਲ ਬਣਾਉਣ ਅਤੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੰਤ ਵਿੱਚ ਉਨ੍ਹਾ ਨੇ ਰਿਸੋਰਸ ਪਰਸਨਾਂ, ਸਮੂਹ ਅਧਿਆਪਕਾਂ ਅਤੇ ਪ੍ਰਬੰਧਨ ਕਮੇਟੀ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *