ਸਮਰਾਲਾ, (ਸੁਰਜੀਤ ਸਿੰਘ)ਰਣਜੀਤ ਸਿੰਘ 32 ਸਾਲ ਨੌਕਰੀ ਕਰਕੇ ਕੋਟਲਾ ਸਮਸ਼ਪੁਰ ਹਾਈ ਸਕੂਲ ਵਿਚੋਂ ਸੇਵਾ ਮੁਕਤ ਹੋ ਗਏ ਹਨ। ਉਹਨਾਂ ਦੀ ਸੇਵਾ ਮੁਕਤੀ ਤੇ ਇਲਾਕੇ ਅਤੇ ਪਿੰਡ ਦੇ ਲੋਕਾਂ ਵਲੋਂ ਉਹਨਾਂ ਨੂੰ ਸਨਮਾਨਿਤ ਕੀਤਾ। ਡੀਟੀਐਫ ਦੇ ਆਗੂ ਰੁਪਿੰਦਰਪਾਲ ਸਿੰਘ ਗਿੱਲ ਅਤੇ ਹਰਜਿੰਦਰਪਾਲ ਸਿੰਘ ਨੇ ਉਹਨਾਂ ਦਾ ਸਕੂਲ ਵਿਚ ਸਨਮਾਨ ਕਰਦਿਆਂ ਕਿਹਾ ਕਿ ਉਹ ਇੱਕ ਬਹੁਤ ਹੀ ਇਮਾਨਦਾਰ ਅਤੇ ਆਪਣੇ ਡਿਊਟੀ ਪ੍ਰਤੀ ਸੰਜੀਦਾ ਕਰਮਚਾਰੀ ਸੀ। ਉਹਨਾਂ ਨੇ ਸਕੂਲ ਵਿਚ 32 ਸਾਲ ਨੌਕਰੀ ਬਹੁਤ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤੀ। ਉਹਨਾਂ ਦੱਸਿਆ ਕਿ ਕਿ ਰਣਜੀਤ ਸਿੰਘ ਸਰਕਾਰੀ ਸੇਵਾ ਵਿੱਚ ਡੇਲੀ ਵੇਜ ਵਰਕਰ ਦੇ ਤੌਰ ਤੇ ਭਰਤੀ ਹੋਏ ਸਨ । ਉਹਨਾਂ ਨੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਾਉਣ ਲਈ ਲੰਬਾ ਸਮਾਂ ਡੈਮੋਕਰੇਟਿਕ ਇੰਪਲਾਇਜ਼ ਫੈਡਰੇਸ਼ਨ ਤਹਿਸੀਲ ਸਮਰਾਲਾ ਵਿੱਚ ਸਾਬਕਾ ਤਹਿਸੀਲ ਪ੍ਰਧਾਨ ਹਰਜਿੰਦਰ ਪਾਲ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਇਸ ਤਰ੍ਹਾਂ ਡੇਲੀ ਵੇਜ਼ ਵਰਕਰਾਂ ਨੂੰ ਰੈਗੂਲਰ ਕਰਾਉਣ ਵਿੱਚ ਬਹੁਤ ਯੋਗਦਾਨ ਪਾਇਆ ਹੈ। ਇਹਨਾਂ ਨੇ ਪੁਰਾਣੀ ਸਰਵਿਸ ਨੂੰ ਗਿਣਕੇ ਕਰਮਚਾਰੀ ਜੋ ਕਿ 2004 ਤੋਂ ਪਹਿਲਾਂ ਦੇ ਭਰਤੀ ਸਨ ਨੂੰ ਮਾਣਯੋਗ ਹਾਈਕੋਰਟ ਵਿੱਚ ਇਨਸਾਫ਼ ਦਵਾਉਣ ਲਈ ਕੇਸ ਕਰ ਦਿੱਤਾ । ਇਸ ਤਰ੍ਹਾਂ ਕੇਸ ਜਿੱਤ ਕੇ ਸੈਂਕੜੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਈ ਗਈ। ਅੱਜ ਇਹਨਾਂ ਦੀ ਸਰਕਾਰੀ ਹਾਈ ਸਕੂਲ ਕੋਟਲ਼ਾ ਸ਼ਮਸ਼ਪੁਰ ਤੋਂ ਸੇਵਾਮੁਕਤੀ ਸਮੇਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਵੱਲੋਂ ਸਨਮਾਨ ਕੀਤਾ ਗਿਆ । ਇਸ ਸਮੇਂ ਡੀ ਈ ਐਫ਼ ਤਹਿਸੀਲ ਸਮਰਾਲਾ ਦੇ ਸਾਬਕਾ ਪ੍ਰਧਾਨ ਹਰਜਿੰਦਰ ਪਾਲ ਸਿੰਘ , ਡੀ ਟੀ ਐਫ ਜਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਅਤੇ ਮਨਪ੍ਰੀਤ ਸਿੰਘ ਸਮਰਾਲਾ ਹਾਜ਼ਰ ਸਨ ।


