Translate Your Language

October 5, 2026 10:36 am

PUNPUN03583/19/1/2007-TC

PUNPUN03583/19/1/2007-TC

Home » Uncategorized » ਸੈਕਟਰ 41-ਡੀ ਚੰਡੀਗੜ੍ਹ ਦੇ ਮਕਾਨ ਨੰਬਰ 3001 ਦੇ ਨੇੜੇ (ਜੰਗਲ ਰੋਡ) ਉਤੇ ਪੇਵਰ ਬਲਾਕ ਲਗਾਉਣ ਦਾ ਕੰਮ ਹੋਇਆ ਸ਼ੁਰੂ : ਕੌਂਸਲਰ ਹਰਦੀਪ ਸਿੰਘ ਬੁਟਰੇਲਾ

ਸੈਕਟਰ 41-ਡੀ ਚੰਡੀਗੜ੍ਹ ਦੇ ਮਕਾਨ ਨੰਬਰ 3001 ਦੇ ਨੇੜੇ (ਜੰਗਲ ਰੋਡ) ਉਤੇ ਪੇਵਰ ਬਲਾਕ ਲਗਾਉਣ ਦਾ ਕੰਮ ਹੋਇਆ ਸ਼ੁਰੂ : ਕੌਂਸਲਰ ਹਰਦੀਪ ਸਿੰਘ ਬੁਟਰੇਲਾ

ਚੰਡੀਗੜ੍ਹ, 17 ਸਤੰਬਰ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਚੰਡੀਗੜ੍ਹ ਦੇ ਵਾਰਡ ਨੰਬਰ 30 ਤੋਂ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਵਾਰਡ ਅਧੀਨ ਆਉਂਦੇ ਖੇਤਰ ਸੈਕਟਰ 41-ਡੀ ਦੇ ਮਕਾਨ ਨੰਬਰ 3001 ਦੇ ਨੇੜੇ (ਜੰਗਲ ਰੋਡ) ਉਤੇ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਬੁਟੇਰਲਾ ਨੇ ਕਿਹਾ ਕਿ ਇਸ ਥਾਂ ਉਤੇ ਪੇਵਰ ਲਗਾਉਣ ਨਾਲ ਜਿੱਥੇ ਵਾਰਡ ਦੀ ਦਿੱਖ ਹੋਰ ਸੋਹਣੀ ਹੋਵੇਗੀ ਉੱਥੇ ਹੀ ਗੱਡੀਆਂ ਖਡੋਣ ਦੀ ਪਾਰਕਿੰਗ ਲਈ ਲੋਕਾਂ ਨੂੰ ਵੀ ਸੁਵਿਧਾ ਹੋਵੇਗੀ। ਥੋੜ੍ਹੇ ਜਿਹੇ ਜੰਗਲੀ ਖੇਤਰ ਤੇ ਨਾਲ ਤੋਂ ਗੁਜ਼ਰ ਰਹੀ ਇਸ ਸੜਕ ਉੱਤੇ ਕੁਝ ਜੰਗਲੀ ਜੀਵਾਂ ਕਰਕੇ ਆ ਰਹੀ ਸਮੱਸਿਆ ਦੇ ਹੱਲ ਵਾਸਤੇ ਕੌਂਸਲਰ ਬੁਟੇਰਲਾ ਨੇ ਦੱਸਿਆ ਕਿ ਇੱਥੇ ਲੱਗੀ ਹੋਈ ਰੇਲਿੰਗ ਨੂੰ ਹੋਰ ਉੱਚਾ ਕਰਵਾ ਦਿੱਤਾ ਜਾਵੇਗਾ ਤਾਂ ਕਿ ਜੰਗਲੀ ਜੀਵਾਂ ਦੀ ਵਜ੍ਹਾ ਨਾਲ ਲੋਕਾਂ ਨੂੰ ਆ ਰਹੀ ਸਮੱਸਿਆ ਦਾ ਹੱਲ ਹੋ ਸਕੇ। ਇਸ ਮੌਕੇ ਹਰੀਆ, ਜਸਪਾਲ ਸਿੰਘ, ਮਨਪ੍ਰੀਤ ਸਿੰਘ, ਲੱਖਾ, ਪਰਵਿੰਦਰ ਸਿੰਘ ਨੰਬਰਦਾਰ, ਗੁਰਬਖਸ਼ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਹਰਸ਼ਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *