Translate Your Language

October 5, 2026 7:25 am

PUNPUN03583/19/1/2007-TC

PUNPUN03583/19/1/2007-TC

Home » ਰਾਜਨੀਤੀ » ਸਮਰਾਲਾ ਤੋਂ ਚੰਡੀਗੜ੍ਹ ਦੀ ਕਾਂਗਰਸ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਵਰਕਰ

ਸਮਰਾਲਾ ਤੋਂ ਚੰਡੀਗੜ੍ਹ ਦੀ ਕਾਂਗਰਸ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਵਰਕਰ

ਸਮਰਾਲਾ, (ਸੁਰਜੀਤ ਸਿੰਘ) ਕਾਂਗਰਸ ਹਾਈ ਕਮਾਂਡ ਵੱਲੋਂ ਭੁਪੇਸ਼ ਬਘੇਲ ਨੂੰ ਹਟਾ ਕੇ ਰਾਜਸਥਾਨ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਲਾਉਣ ਦੇ ਨਾਲ ਸਮੁੱਚੇ ਵਿਰੋਧੀ ਧੜੇ ਇੱਕ ਮੰਚ ਤੇ ਆਉਣ ਨਾਲ ਕਾਂਗਰਸ ਪਾਰਟੀ ਇੱਕ ਮੁੱਠ ਹੋ ਗਈ ਹੈ। ਸਚਿਨ ਪਾਇਲਟ ਨੇ ਪੰਜਾਬ ਆਉਂਦੇ ਸਾਰ ਹੀ ਧਮਾਕੇਦਾਰ ਐਂਟਰੀ ਕਰਦਿਆਂ ਅੱਜ ਤੁਰਬਨਜਾਰਾ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰੈਲੀ ਦੌਰਾਨ ਗੁਲਜ਼ਾਰ ਸਿੰਘ ਦੀ ਹੋਈ ਮੌਤ ਨੂੰ ਲੈਕੇ ਹਰਪਾਲ ਸਿੰਘ ਚੀਮਾ ਦੇ ਅਸਤੀਫੇ ਅਤੇ ਉਸ ਉਪਰ ਐਫ ਆਈ ਆਰ ਦਰਜ ਕਰਾਉਣ ਦੀ ਮੰਗ ਨੂੰ ਲੈਕੇ ਚੰਡੀਗੜ੍ਹ ਵਿੱਚ ਵੱਡਾ ਪ੍ਰੋਗਰਾਮ ਵਿੱਢਿਆ ਅਤੇ ਪੰਜਾਬ ਭਰ ਤੋਂ ਕਾਂਗਰਸ ਵਰਕਰ ਅਤੇ ਆਗੂ ਕਾਫਲੇ ਬੰਨ੍ਹ ਕੇ ਚੰਡੀਗੜ੍ਹ ਪਹੁੰਚੇ, ਜਿੱਥੇ ਪ੍ਰਸ਼ਾਸਨ ਵਲੋਂ ਉਹਨਾਂ ਦਾ ਸਵਾਗਤ ਪਾਣੀ ਦੀਆਂ ਬੁਛਾੜਾਂ ਨਾਲ ਕੀਤਾ ਗਿਆ। ਸਮਰਾਲਾ ਤੋਂ ਸੈਂਕੜੇ ਵਰਕਰ ਅਤੇ ਲੀਡਰ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਵੱਡੇ ਕਾਫਲੇ ਦੇ ਰੂਪ ਵਿਚ ਰੈਲੀ ਵਿੱਚ ਸ਼ਾਮਲ ਹੋਏ। ਜਿਹਨਾ ਵਿਚ ਮੁੱਖ ਤੌਰ ਤੇ ਅਜਮੇਰ ਸਿੰਘ ਪੁਰਬਾ, ਸਰਪੰਚ ਜਤਿੰਦਰ ਸਿੰਘ ਜੋਗਾ ਬਲਾਲਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਪਰਮਿੰਦਰ ਸਿੰਘ ਗੋਲਡੀ, ਪਰਦੀਪ ਸਿੰਘ ਘਰਖਣਾਂ, ਤਰਸੇਮ ਕੁਮਾਰ ਸ਼ਰਮਾ, ਵਿਸ਼ਾਲ ਭਾਰਤੀ, ਗੁਰਬਿੰਦਰ ਸਿੰਘ ਮਾਂਗਟ, ਬਲਵਿੰਦਰ ਸਿੰਘ ਬੰਬ, ਭਾਵਨਾ ਖੁੱਲਰ, ਮਨਜੀਤ ਕੌਰ, ਰੁਪਿੰਦਰ ਕੌਰ, ਦਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਸ਼ਾਮਲ ਹੋਏ।

Leave a Reply

Your email address will not be published. Required fields are marked *