Translate Your Language

October 5, 2026 8:14 am

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ

ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ

ਸਮਰਾਲਾ, (ਸੁਰਜੀਤ ਸਿੰਘ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਦੇ ਮੌਕੇ ਹਿੰਦੀ ਸਾਹਿਤ ਦੇ ਵਿਦਿਆਰਥੀਆਂ ਦੀ ਲਿਖਤ ਅਤੇ ਭਾਸ਼ਣ ਸਬੰਧੀ ਰਚਨਾਤਮਕ ਪ੍ਰਤਿਭਾ ਨੂੰ ਪਰਖਣ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਵਿਭਾਗ ਮੁਖੀ ਡਾ. ਰਜਨੀ ਪ੍ਰਤਾਪ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਦੌਰਾਨ ਕਵਿਤਾ ਪਾਠ, ਭਾਸ਼ਣ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ।

ਡਾ. ਰਜਨੀ ਪ੍ਰਤਾਪ ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ ਪੜ੍ਹਨ ਦੇ ਨਾਲ-ਨਾਲ ਮੌਲਿਕ ਲਿਖਤਾਂ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਚਨਾਤਮਕ ਲਿਖਤਾਂ ਨਾਲ ਵਿਦਿਆਰਥੀ ਦੀ ਪ੍ਰਤਿਭਾ ਵਿੱਚ ਨਿਖਾਰ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਭਾਸ਼ਣ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਮਜ਼ਬੂਤ ਹੁੰਦਾ ਹੈ।

ਇਸ ਮੌਕੇ ਨਿਰਣਾਇਕ ਮੰਡਲ ਵੱਲੋਂ ਮੁਕਾਬਲਿਆਂ ਦੇ ਨਤੀਜੇ ਐਲਾਨੇ ਗਏ। ਇਨ੍ਹਾਂ ਵਿੱਚ ਸਨਾਤਕ ਸ਼੍ਰੇਣੀ ਦੇ ਕਵਿਤਾ ਪਾਠ ਮੁਕਾਬਲੇ ਵਿੱਚ ਨਰਿੰਕਾ (ਬੀ.ਏ. ਬੀ.ਐੱਡ. ਭਾਗ ਪਹਿਲਾ) ਨੇ ਪਹਿਲਾ, ਜਤਿਨ (ਬੀ.ਏ. ਭਾਗ ਪਹਿਲਾ) ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਹਰਪ੍ਰੀਤ ਕੌਰ (ਬੀ.ਏ. ਭਾਗ ਪਹਿਲਾ) ਅਤੇ ਰਿੰਕਾ (ਬੀ.ਏ. ਬੀ.ਐੱਡ. ਭਾਗ ਪਹਿਲਾ) ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਵਿਤਾ ਪਾਠ ਮੁਕਾਬਲੇ ਦੀ ਪੋਸਟ ਗ੍ਰੈਜੂਏਟ ਸ਼੍ਰੇਣੀ ਵਿੱਚ ਸਿਮਰਨ (ਐੱਮ.ਏ. ਭਾਗ ਪਹਿਲਾ) ਨੇ ਪਹਿਲਾ, ਵੰਦਨਾ ਸਿੰਘ (ਐੱਮ.ਏ. ਭਾਗ ਦੂਜਾ) ਨੇ ਦੂਜਾ ਅਤੇ ਮਨਜੀਤ (ਐੱਫ.ਵਾਈ.ਆਈ.ਪੀ., ਸੱਤਵਾਂ ਸਮੈਸਟਰ) ਨੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਜਤਿਨ (ਬੀ.ਏ. ਭਾਗ ਪਹਿਲਾ) ਨੇ ਪਹਿਲਾ, ਪ੍ਰੀਤੀ ਤ੍ਰਿਪਾਠੀ (ਬੀ.ਏ. ਭਾਗ ਦੂਜਾ) ਨੇ ਦੂਜਾ ਅਤੇ ਜਤਿਨ (ਐੱਮ.ਏ. ਐਜੂਕੇਸ਼ਨ, ਭਾਗ ਪਹਿਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਲੇਖ ਲਿਖਣ ਦੇ ਮੁਕਾਬਲੇ ਦੀ ਸਨਾਤਕ ਸ਼੍ਰੇਣੀ ਵਿੱਚ ਕੁਲਦੀਪ ਸਿੰਘ (ਬੀ.ਏ. ਭਾਗ ਪਹਿਲਾ) ਨੇ ਪਹਿਲਾ, ਕਮਲਦੀਪ ਕੌਰ (ਬੀ.ਏ. ਭਾਗ ਦੂਜਾ) ਨੇ ਦੂਜਾ ਅਤੇ ਜਸ਼ਨਦੀਪ ਸਿੰਘ (ਬੀ.ਏ. ਭਾਗ ਪਹਿਲਾ) ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟ ਗ੍ਰੈਜੂਏਟ ਸ਼੍ਰੇਣੀ ਵਿੱਚ ਅਮਨਦੀਪ ਕੌਰ (ਐੱਫ.ਵਾਈ.ਆਈ.ਪੀ., ਸੱਤਵਾਂ ਸਮੈਸਟਰ) ਨੇ ਪਹਿਲਾ, ਮਨਪ੍ਰੀਤ ਕੌਰ (ਐੱਮ.ਏ. ਭਾਗ ਦੂਜਾ) ਨੇ ਦੂਜਾ ਅਤੇ ਅੰਮ੍ਰਿਤਪਾਲ ਸਿੰਘ (ਐੱਮ.ਏ. ਭਾਗ ਪਹਿਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਮਾਗਮ ਦੇ ਅੰਤ ਵਿੱਚ ਡਾ. ਨੀਤੂ ਕੌਸ਼ਲ ਨੇ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਡਾ. ਧਰਮਪਾਲ ਸਾਹਿਲ, ਡਾ. ਨਰੇਸ਼, ਡਾ. ਮਲਕੀਤ ਸਿੰਘ (ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼), ਡਾ. ਸੁਖਦੇਵ ਸਿੰਘ ਮਿਨਹਾਸ, ਸੇਵਾਮੁਕਤ ਪ੍ਰੋਫੈਸਰ, ਸਰਕਾਰੀ ਕਾਲਜ ਚੰਡੀਗੜ੍ਹ, ਅਤੇ ਵਿਭਾਗ ਦੇ ਅਧਿਆਪਕ ਡਾ. ਰਿਤੂ, ਡਾ. ਪਰਵਿੰਦਰ ਕੌਰ, ਡਾ. ਵਰਿੰਦਰਜੀਤ ਕੌਰ, ਡਾ. ਸੋਨੀਆ, ਡਾ. ਪਰਵਿੰਦਰ ਸਿੰਘ ਤੋਂ ਇਲਾਵਾ ਵਿਭਾਗ ਦੇ ਸਾਰੇ ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *