ਕੈਂਪ ਦੌਰਾਨ 80 ਦੇ ਕਰੀਬ ਵਿਦਿਆਰਥੀਆਂ ਨੇ ਵੋਟ ਲਈ ਕੀਤਾ ਰਜਿਸਟਰ
ਮਾਛੀਵਾੜਾ ਸਾਹਿਬ, 11 ਸਤੰਬਰ (ਅੰਮ੍ਰਿਤਪਾਲ)-ਸਥਾਨਕ ਸਰਕਾਰੀ ਕਾਲਜ ਵਿਖੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਨੰਦਿਨੀ ਵੈਦ ਦੀ ਅਗਵਾਈ ਅਤੇ ਸਵੀਪ ਨੋਡਲ ਅਫਸਰ ਡਾ. ਕਮਲਜੀਤ ਕੌਰ ਬਾਂਗਾ ਦੇ ਨਿਰਦੇਸ਼ਾਂ ਤਹਿਤ 18 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਸਬੰਧੀ ਕੈਂਪ ਲਗਾਇਆ ਗਿਆ
ਜਾਣਕਾਰੀ ਦਿੰਦਿਆਂ ਡਾ. ਬਾਂਗਾ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ‘ਚ ਚੇਅਰਪਰਸਨ ਬਲਾਕ ਸੰਮਤੀ ਰੀਨਾ ਰੰਗੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਲੋਕਤੰਤਰ ‘ਚ ਵੋਟ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ।
ਪ੍ਰਿੰ. ਨੰਦਿਨੀ ਵੈਦ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਭਾਰਤ ਦੀ ਵੈੱਬਸਾਈਟ ‘ਤੇ ਵੋਟ ਬਣਾਉਣ ਲਈ ਆਪਣੇ ਆਪ ਨੂੰ ਰਜਿਸਟਰ ਕਰਨ, ਤਾਂ ਜੋ ਉਹਨਾਂ ਦੀ ਵੋਟ ਬਣ ਸਕੇ ਅਤੇ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਕੈਂਪ ਦੌਰਾਨ 80 ਦੇ ਕਰੀਬ ਵਿਦਿਆਰਥੀਆਂ ਨੇ ਵੋਟ ਲਈ ਰਜਿਸਟਰ ਕੀਤਾ।
ਇਸ ਮੌਕੇ ਲਖਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਪਰਦੀਪ ਸਿੰਘ, ਅਜੈ ਕੁਮਾਰ, ਅਮਰੀਸ਼ ਖੁੱਲਰ, ਦੀਕਸ਼ਾ ਸਿੰਧਵਾਨੀ, ਸੁਨੀਲ ਨਾਗਪਾਲ, ਗੁਰਪ੍ਰੀਤ ਕੌਰ ਅਤੇ ਹੇਮ ਲਤਾ ਆਦਿ ਵੀ ਮੌਜੂਦ ਸਨ।


