Translate Your Language

October 5, 2026 8:14 am

PUNPUN03583/19/1/2007-TC

PUNPUN03583/19/1/2007-TC

Home » Uncategorized » ਦੋ ਰੋਜ਼ਾ ਮੋਮਬੱਤੀਆਂ ਬਣਾਉਣ ਦੀ ਲੱਗੀ ਵਰਕਸ਼ਾਪ

ਦੋ ਰੋਜ਼ਾ ਮੋਮਬੱਤੀਆਂ ਬਣਾਉਣ ਦੀ ਲੱਗੀ ਵਰਕਸ਼ਾਪ 

ਮਾਛੀਵਾੜਾ ਸਾਹਿਬ, 10 ਸਤੰਬਰ (ਅੰਮ੍ਰਿਤਪਾਲ)-ਸਥਾਨਕ ਸਰਕਾਰੀ ਕਾਲਜ ਵਿਖੇ ਪ੍ਰਿੰ. ਨੰਦਿਨੀ ਵੈਦ ਦੀ ਨਿਰਦੇਸ਼ਨਾ ਅਤੇ ਫੈਸ਼ਨ ਡਿਜਾਇਨਿੰਗ ਵਿਭਾਗ ਦੀ ਮੁਖੀ ਦੀਕਸ਼ਾ ਸਿੰਧਵਾਨੀ ਤੇ ਹੇਮ ਲਤਾ ਦੇ ਮਾਰਗਦਰਸ਼ਨ ‘ਚ ਵਿਦਿਆਰਥਣਾਂ ਨੂੰ ਸਵੈ-ਰੋਜ਼ਗਾਰ ਅਤੇ ਉਦਯਮਿਤਾ ਨਾਲ ਜੋੜਨ ਦੇ ਉਦੇਸ਼ ਨਾਲ ਦੋ ਰੋਜ਼ਾ ਮੋਮਬੱਤੀਆਂ ਬਣਾਉਣ ਦੀ ਵਰਕਸ਼ਾਪ ਕਰਵਾਈ ਗਈ। ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਪੁਰਾਣੀ ਵਿਦਿਆਰਥਣ ਨਵਪ੍ਰੀਤ ਕੌਰ ਵੱਲੋਂ ਇਸ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਮੋਮਬੱਤੀ ਬਣਾਉਣ ਦੀ ਕਲਾ ਦੇ ਨਾਲ-ਨਾਲ ਇਸਨੂੰ ਛੋਟੇ ਪੱਧਰ ’ਤੇ ਕਾਰੋਬਾਰ ਵਜੋਂ ਸ਼ੁਰੂ ਕਰਨ ਸਬੰਧੀ ਵਿਹਾਰਕ ਜਾਣਕਾਰੀ ਦਿੱਤੀ ਗਈ।

ਵਰਕਸ਼ਾਪ ‘ਚ ਮੋਮਬੱਤੀਆਂ ਬਣਾਉਣ ਲਈ ਵਰਤੇ ਜਾਣ ਵਾਲੇ ਵੱਖ-ਵੱਖ ਸੰਦਾਂ ਅਤੇ ਸਮੱਗਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮੋਮ ਨੂੰ ਪਿਘਲਾਉਣ, ਰੰਗ ਅਤੇ ਖੁਸ਼ਬੂ ਮਿਲਾਉਣ, ਵੱਖ-ਵੱਖ ਮੋਲਡਾਂ ਦੀ ਵਰਤੋਂ, ਵਿੱਕ (Wick) ਦੀ ਸਹੀ ਚੋਣ ਅਤੇ ਲਗਾਉਣ ਸਮੇਤ ਮੋਮਬੱਤੀ ਬਣਾਉਣ ਦੀਆਂ ਵੱਖ-ਵੱਖ ਤਕਨੀਕਾਂ ਦਾ ਪ੍ਰੈਕਟੀਕਲ ਅਭਿਆਸ ਵੀ ਕਰਵਾਇਆ ਗਿਆ।

ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ’ਤੇ ਕਿਫ਼ਾਇਤੀ ਅਤੇ ਵਾਤਾਵਰਣ-ਅਨੁਕੂਲ (Eco-friendly) ਸਮੱਗਰੀ ਬਾਰੇ ਜਾਣਕਾਰੀ ਦਿੱਤੀ ਗਈ, ਤਾਂ ਜੋ ਘੱਟ ਲਾਗਤ ‘ਚ ਗੁਣਵੱਤਾ ਵਾਲੇ ਉਤਪਾਦ ਤਿਆਰ ਕੀਤੇ ਜਾ ਸਕਣ। ਇਸ ਦੌਰਾਨ ਕੱਚੇ ਮਾਲ ਦੀ ਚੋਣ, ਲਾਗਤ ਨਿਰਧਾਰਨ, ਪੈਕੇਜਿੰਗ ਅਤੇ ਉਤਪਾਦ ਨੂੰ ਆਕਰਸ਼ਕ ਬਣਾਉਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਵਰਕਸ਼ਾਪ ਦੇ ਦੂਜੇ ਦਿਨ ਛੋਟੇ ਪੱਧਰ ਤੋਂ ਮੋਮਬੱਤੀ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਨ ਸਬੰਧੀ ਵਿਸਥਾਰ ਨਾਲ ਮਾਰਗਦਰਸ਼ਨ ਦਿੱਤਾ ਗਿਆ। ਵਿਦਿਆਰਥਣਾਂ ਨੂੰ ਘੱਟ ਨਿਵੇਸ਼ ਨਾਲ ਘਰ ਤੋਂ ਕੰਮ ਸ਼ੁਰੂ ਕਰਨ, ਉਤਪਾਦ ਦੀ ਕੀਮਤ ਤੈਅ ਕਰਨ, ਗਾਹਕਾਂ ਤੱਕ ਪਹੁੰਚ ਬਣਾਉਣ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ‘ਚ ਹੁਨਰ ਵਿਕਾਸ, ਸਵੈ-ਰੋਜ਼ਗਾਰ ਅਤੇ ਛੋਟੇ ਕਾਰੋਬਾਰ ਪ੍ਰਤੀ ਰੁਚੀ ਪੈਦਾ ਕਰਨਾ ਸੀ। ਵਿਦਿਆਰਥਣਾਂ ਨੇ ਵਰਕਸ਼ਾਪ ਨੂੰ ਲਾਹੇਵੰਦ ਅਤੇ ਗਿਆਨਵਰਧਕ ਦੱਸਦਿਆਂ ਇਸ ਤਰ੍ਹਾਂ ਦੀਆਂ ਹੋਰ ਹੁਨਰ-ਅਧਾਰਿਤ ਵਰਕਸ਼ਾਪਾਂ ਕਰਵਾਉਣ ਦੀ ਮੰਗ ਕੀਤੀ।

Leave a Reply

Your email address will not be published. Required fields are marked *