Translate Your Language

October 5, 2026 8:14 am

PUNPUN03583/19/1/2007-TC

PUNPUN03583/19/1/2007-TC

Home » Uncategorized » ਸੋਫ਼ੀਆ ਦਲੀਪ ਸਿੰਘ ਇੰਗਲੈਂਡ ‘ਚ ਔਰਤਾਂ ਦੇ ਵੋਟ ਹੱਕ ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸੀ ਸਿਰਕੱਢ ਕਾਰਕੁਨ…

ਸੋਫ਼ੀਆ ਦਲੀਪ ਸਿੰਘ ਇੰਗਲੈਂਡ ‘ਚ ਔਰਤਾਂ ਦੇ ਵੋਟ ਹੱਕ ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸੀ ਸਿਰਕੱਢ ਕਾਰਕੁਨ…

ਖਾਲਸਾ ਰਾਜ ਦੇ ਸ਼ਾਸਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਬੀਬਾ
ਸੋਫ਼ੀਆ ਦਲੀਪ ਸਿੰਘ ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ (ਵੋਟ ਦਾ ਹੱਕ) ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ ਕਾਰਕੁਨ ਸੀ। ਜਿਸ ਕਾਰਨ ਉਸ ਨੂੰ ਔਰਤਾਂ ਦੀ ਟੈਕਸ ਵਿਰੋਧੀ ਲੀਗ ਜਥੇਬੰਦੀ ਵਿੱਚ ਮੋਹਰੀ ਰੋਲ ਅਦਾ ਕਰਨ ਲਈ ਜਿਆਦਾ ਯਾਦ ਕੀਤਾ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ। ਜਿਥੇ ਉਸ ਨੇ ਕ੍ਰਿਸਚੀਐਨਟੀ ਤੋਂ ਪ੍ਰਭਾਵਿਤ ਹੋਕੇ ਉਸ ਧਰਮ ਨੂੰ ਆਪਣਾ ਲਿਆ। ਖਾਸ ਗੱਲ ਇਹ ਹੈ ਕਿ ਸੋਫੀਆ ਦੀ ਮਾਂ ਮਹਾਰਾਣੀ ਬਾਂਬਾ ਮਿਓਲਰ ਸੀ। ਉਸ ਦੀ ਧਰਮਮਾਤਾ ਮਹਾਰਾਣੀ ਵਿਕਟੋਰੀਆ ਸੀ। ਸੋਫੀਆ ਇੱਕ ਕਟੜ ਨਾਰੀਵਾਦੀ ਸੀ ਅਤੇ ਹੈਂਪਟਨ ਕੋਰਟ ਮਹਿਲ ਦੇ ਇੱਕ ਘਰ ਵਿੱਚ ਰਹਿੰਦੀ ਸੀ, ਜੋ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਲਿਹਾਜ ਵਿੱਚ ਦਿੱਤਾ ਹੋਇਆ ਸੀ। ਉਸ ਦੀਆਂ ਚਾਰ ਭੈਣਾਂ ਸਨ (ਦੋ ਮਤਰੇਈਆਂ ਸਮੇਤ) ਅਤੇ ਚਾਰ ਭਰਾ ਸਨ। ਉਹ ਐਡਵਾਰਡੀਨ ਔਰਤ ਵਜੋਂ ਪੁਸ਼ਾਕ ਪਾਓਂਂਦੀ ਸੀ, ਭਾਵੇਂ ਉਹ ਭੂਰੇ ਰੰਗੀ ਸੀ। ਖੁਫੀਆ ਦਸਤਾਵੇਜ਼ ਉਸ ਦੀ ਪਹਿਚਾਣ ਇੱਕ ਕਾਨੂਨ ਤੋੜਨ ਵਾਲੀ ਗਰਮ ਸੁਭਾਓ ਦੀ ਔਰਤ ਵਜੋਂ ਕਰਾਉਂਦੇ ਹਨ। ਉਸ ਦੀਆਂ ਡਾਇਰੀਆਂ ਤੋਂ ਜਾਹਰ ਹੋਇਆ ਹੈ ਕਿ ਉਸ ਦੇ ਭਾਰਤੀ ਸਵਤੰਤਰਤਾ ਸੰਗਰਾਮ ਦੇ ਕਈ ਨੇਤਾਵਾਂ, ਜਿਵੇਂ ਗੋਪਾਲ ਕ੍ਰਿਸ਼ਨ ਗੋਖਲੇ, ਸਰਲਾ ਦੇਵੀ ਅਤੇ ਲਾਲਾ ਲਾਜਪਤ ਰਾਏ ਆਦਿ ਨਾਲ ਨੇੜਲੇ ਸੰਬੰਧ ਸਨ। 8 ਅਗਸਤ 1876 ਨੂੰ ਜਨਮੀ ਸੋਫੀਆ ਦਲੀਪ ਸਿੰਘ ਨੇ 22 ਅਗਸਤ 1948 ਨੂੰ ਆਪਣਾ ਸਰੀਰ ਛੱਡਿਆ ਸੀ, ਉਸ ਦੀ ਆਖ਼ਰੀ ਇੱਛਾ ਸੀ ਕਿ ਉਸ ਦਾ ਸਸਕਾਰ ਸਿੱਖ ਰਹੁ ਰੀਤਾਂ ਨਾਲ ਹੋਵੇ।
                 -ਮੰਗਤ ਸਿੰਘ ਸੈਦਪੁਰ ਸਟਾਫ ਰਿਪੋਰਟ                            ਚੰਡੀਗੜ੍ਹ-। ਮੋਬਾ.70877-76975

Leave a Reply

Your email address will not be published. Required fields are marked *