Translate Your Language

October 5, 2026 7:25 am

PUNPUN03583/19/1/2007-TC

PUNPUN03583/19/1/2007-TC

Home » ਧਾਰਮਿਕ » ਮਾਤਾ ਨੈਣਾ ਦੇਵੀ ਵਿਖੇ ਲੱਗਿਆ 10 ਦਿਨਾਂ ਮੈਡੀਕਲ ਕੈਂਪ ਅੱਜ ਹੋਇਆ ਸਮਾਪਤ

ਮਾਤਾ ਨੈਣਾ ਦੇਵੀ ਵਿਖੇ ਲੱਗਿਆ 10 ਦਿਨਾਂ ਮੈਡੀਕਲ ਕੈਂਪ ਅੱਜ ਹੋਇਆ ਸਮਾਪਤ

ਦਰਜਨਾਂ ਡਾਕਟਰਾਂ ਦੀਆਂ ਟੀਮਾਂ ਵੱਲੋਂ ਓਪੀਡੀ ਜ਼ਰੀਏ 18568 ਮਰੀਜ਼ਾਂ ਦੀ ਜਾਂਚ, ਦਿੱਤੀਆਂ ਮੁਫ਼ਤ ਦਵਾਈਆਂ

ਮਾਛੀਵਾੜਾ ਸਾਹਿਬ, 22 ਅਗਸਤ (ਅੰਮ੍ਰਿਤਪਾਲ)-ਮਾਂ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ (ਰਜਿ:) ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਨੈਣਾ ਦੇਵੀ ਵਿਖੇ ਸਾਵਣ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਲਈ 10 ਦਿਨਾਂ ਮੁਫ਼ਤ ਮੈਡੀਕਲ ਕੈਂਪ ਅਤੇ ਐਂਬੂਲੈਂਸ ਸੇਵਾ ਮੁੱਹਈਆ ਕਾਰਵਾਈ ਗਈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 49ਵਾਂ ਮੁਫਤ ਮੈਡੀਕਲ ਕੈਂਪ ਸੀ, ਜਿਸ ਵਿੱਚ 12 ਅਗਸਤ ਤੋਂ 22 ਅਗਸਤ ਤੱਕ 24 ਘੰਟੇ ਸੰਗਤਾਂ ਨੂੰ ਮੁਫਤ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਇਸ ਪੂਰੇ ਕੈਂਪ ਦੌਰਾਨ 18568 ਮਰੀਜ਼ਾਂ ਦੀ ਓਪੀਡੀ ਹੋਈ, ਜਿਸ ਵਿੱਚ ਡਾ. ਸੰਜੇ ਅੱਤਰੀ ਡੇਰਾਬੱਸੀ, ਡਾ. ਬਲਵਿੰਦਰ ਕੌਸ਼ਲ ਸਮਰਾਲਾ, ਡਾ. ਦਿਲਜਾਨ ਸਿੰਘ, ਡਾ. ਆਰ ਪੀ ਸ਼ਰਮਾ, ਡਾ. ਵਰੁਣ ਅਤਰੀ, ਡਾ. ਅਜੇ ਸ਼ਰਮਾ, ਡਾ. ਅੰਕਿਤ, ਡਾ. ਪਰਮਜੀਤ ਕੌਰ ਸਹੋਤਾ, ਡਾ. ਅਮਨ ਪ੍ਰਭਾਕਰ, ਡਾ. ਮੇਘਾ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਪੀੜ੍ਹਤ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਮੁਫ਼ਤ ਦਵਾਈਆਂ ਤਕਸੀਮ ਕੀਤੀਆ ਗਈਆਂ। ਕੈਂਪ ਦੌਰਾਨ ਸਮਰਾਲਾ, ਮਾਛੀਵਾੜਾ ਸਾਹਿਬ, ਖੰਨਾ, ਮੰਡੀ ਗੋਬਿੰਦਗੜ੍ਹ, ਦੋਰਾਹਾ, ਕੋਹਾੜਾ, ਲੁਧਿਆਣਾ, ਡੇਰਾ ਬੱਸੀ ਦੇ ਸੇਵਾਦਾਰਾਂ ਵੱਲੋਂ-ਵੱਖ ਵੱਖ ਦਿਨਾਂ ਵਿਚ ਆ ਕੇ ਆਪਣੀਆਂ ਸੇਵਾਂਵਾਂ ਦਿੱਤੀਆਂ ਗਈਆਂ।

ਅੱਜ ਕੈਂਪ ਦੀ ਸਮਾਪਤੀ ਮੌਕੇ ਸੈਕਟਰੀ ਕਮਲਪ੍ਰੀਤ ਪਾਸੀ, ਸਰਪ੍ਰਸਤ ਭੁਪਿੰਦਰ ਪਿੱਪਟ, ਅਸ਼ਵਨੀ ਕੁਮਾਰ, ਪ੍ਰਧਾਨ ਕ੍ਰਿਸ਼ਨ ਲਾਲ ਚਾਨਣਾ ਕੈਨੇਡਾ, ਸੀਨੀਅਰ ਵਾਈਸ ਪ੍ਰਧਾਨ ਸਤੀਸ਼ ਕੁਮਾਰ ਡੀਸੀ, ਵਾਈਸ ਪ੍ਰਧਾਨ ਮਨੀਸ਼ ਪੰਡਿਤ , ਕੈਸ਼ੀਅਰ ਮਨੀ ਕੁਮਾਰ, ਜੁਆਇੰਟ ਸੈਕਟਰੀ ਅਬਿਸ਼ਟ ਕਪੂਰ, ਵਾਈਸ ਚੇਅਰਮੈਨ ਭੁਪਿੰਦਰ ਕੁਮਾਰ ਪਾਸੀ, ਪਾਰਸ ਮਹਿਤਾ, ਮਨਪ੍ਰੀਤ ਭਾਗਪੁਰ, ਫਾਰਮਾਸਿਸਟ ਅਸ਼ਵਨੀ ਕੁਮਾਰ, ਪਰਵੀਨ ਬਾਲਾ, ਮਨੀਸ਼ ਪ੍ਰਭਾਕਰ, ਕਮਲ ਸੈਣੀ, ਅਭੀਜੀਤ ਸਮਰਾਲਾ, ਨਿਤਿਸ਼ ਜੈਨ ਵੱਲੋਂ ਮਾਤਾ ਨੈਣਾ ਦੇਵੀ ਟਰੱਸਟ (ਹਿਮਾਚਲ ਪ੍ਰਦੇਸ਼) ਅਤੇ ਉਥੋਂ ਦੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਕੈਂਪ ਨੂੰ ਸਫ਼ਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ ਗਿਆ। ਉਹਨਾਂ ਕਿਹਾ ਕਿ ਅਗਲੇ ਸਾਲ 50ਵਾਂ ਕੈਂਪ ਲਗਾ ਕੇ ਗੋਲਡਨ ਜੁਬਲੀ ਮਨਾਈ ਜਾਵੇਗੀ।

 

ਕੈਂਪ ਦੌਰਾਨ ਐਂਬੂਲੈਂਸ ਸੇਵਾ ਵੀ ਰਹੀ ਸਰਗਰਮ

ਸਮਰਾਲਾ ਐਂਬੂਲੈਂਸ ਸਰਵਿਸ ਵੱਲੋਂ ਹਰ ਸਾਲ ਸਤੀਸ਼ ਕੁਮਾਰ ਡੀਸੀ ਦੀ ਅਗਵਾਈ ਵਿੱਚ ਪੂਰੇ 10 ਦਿਨ ਮੁਫ਼ਤ ਐਂਬੂਲੈਂਸ ਸੇਵਾ ਦਿੱਤੀ ਜਾਂਦੀ ਹੈ, ਇਸ ਵਾਰ ਵੀ ਇਸ ਸੇਵਾ ਦੇ ਜ਼ਰੀਏ 20 ਮਰੀਜ਼ਾਂ ਨੂੰ ਸਿਵਲ ਹਸਪਤਾਲ ਮੰਡਲ ਅਤੇ 3 ਮਰੀਜ਼ਾਂ ਨੂੰ ਸਿਵਲ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਗੰਭੀਰ ਹਾਲਤ ਵਿੱਚ ਲਿਜਾਇਆ ਗਿਆ। ਸਤੀਸ਼ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋ ਜਾਵੇ, ਤਾਂ ਉਹਨਾਂ ਨੂੰ ਮਾਤਾ ਦੀ ਕ੍ਰਿਪਾ ਨਾਲ ਪੀਜੀਆਈ ਚੰਡੀਗੜ੍ਹ ਜਾਂ ਸੈਕਟਰ 32 ਚੰਡੀਗੜ੍ਹ ਵੀ ਮੁਫ਼ਤ ਲਿਜਾਇਆ ਜਾਂਦਾ ਹੈ।

Leave a Reply

Your email address will not be published. Required fields are marked *