Translate Your Language

October 5, 2026 8:56 am

PUNPUN03583/19/1/2007-TC

PUNPUN03583/19/1/2007-TC

Home » Uncategorized » ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੀ ਅੰਤਿਮ ਅਰਦਾਸ ਵੇਲੇ ਸ਼ਰਧਾਂਜਲੀਆਂ ਭੇਟ ਕਰਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਪੁਲਿਸ ਦੀ ਢਿੱਲੀ ਕਾਰਵਾਈ ਦੀ ਕੀਤੀ ਨਿੰਦਿਆ ਅਤੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਕੀਤੀ ਮੰਗ : ਸੂਬਾ ਜਨਰਲ ਸਕੱਤਰ ਐਨ.ਡੀ. ਤਿਵਾੜੀ

ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੀ ਅੰਤਿਮ ਅਰਦਾਸ ਵੇਲੇ ਸ਼ਰਧਾਂਜਲੀਆਂ ਭੇਟ ਕਰਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਪੁਲਿਸ ਦੀ ਢਿੱਲੀ ਕਾਰਵਾਈ ਦੀ ਕੀਤੀ ਨਿੰਦਿਆ ਅਤੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਕੀਤੀ ਮੰਗ : ਸੂਬਾ ਜਨਰਲ ਸਕੱਤਰ ਐਨ.ਡੀ. ਤਿਵਾੜੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਅਗੱਸਤ (ਮੰਗਤ ਸਿੰਘ ਸੈਦਪੁਰ) : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਵਿੱਤ ਸਕੱਤਰ ਸਵਰਗੀ ਹੈੱਡ ਮਾਸਟਰ ਗੁਰਸੇਵਕ ਸਿੰਘ ਨਮਿੱਤ ਭੋਗ ਪਦਮ ਪੁਰ (ਗੰਗਾਨਗਰ) ਵਿਖੇ ਗੁਰਦੁਆਰਾ ਸ੍ਰੀ ਵਿਸਕਰਮਾ ਵਿਖੇ ਪਾਇਆ ਗਿਆ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ ਮਰਹੂਮ ਹੈਡਮਾਸਟਰ ਗੁਰਸੇਵਕ ਸਿੰਘ ‘ਤੇ 5 ਅਗੱਸਤ ਨੂੰ ਉਹਨਾਂ ਘਰ ਦੇ ਮੂਹਰੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿਸ ਕਾਰਣ ਉਹਨਾਂ ਦੀ 9 ਅਗੱਸਤ ਨੂੰ ਹਸਪਤਾਲ ਵਿੱਚ ਮੌਤ ਹੋ ਗਈ ਸੀ। ਚੇਤੇ ਰਹੇ ਕਿ ਇੱਕ ਮਈ ਨੂੰ ਵੀ ਉਹਨਾਂ ਉੱਤੇ ਜਾਨਲੇਵਾ ਹਮਲਾ ਸੈਕਟਰ 71 ਵਿਖੇ ਹੋਇਆ ਸੀ। ਪ੍ਰੰਤੂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਹੈਡ ਮਾਸਟਰ ਗੁਰਸੇਵਕ ਸਿੰਘ ਦੇ ਮੌਤ ਦੀ ਕਾਰਣ ਬਣ ਗਈ। ਜੀਟੀਯੂ ਵਿਗਿਆਨਕ ਦੇ ਸਾਬਕਾ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਮਰਹੂਮ ਹੈਡ ਮਾਸਟਰ ਗੁਰਸੇਵਕ ਸਿੰਘ ਸੰਧੂ ਦਾ ਪਿਛੋਕੜ ਪਦਮਪੁਰ ਗੰਗਾਨਗਰ ਦਾ ਸੀ। ਉਹ ਪਹਿਲਾਂ ਅਬੋਹਰ ਜ਼ਿਲ੍ਹੇ ਦੇ ਸੱਪਾਂਵਾਲੀ ਸਕੂਲ ਵਿੱਚ ਮੈਥ ਮਾਸਟਰ ਵਜੋਂ ਕਾਰਜ ਕਰਦੇ ਰਹੇ ਅਤੇ ਫੇਰ ਮੋਹਾਲੀ ਜ਼ਿਲ੍ਹੇ ਵਿੱਚ ਵਿੱਚ ਬਦਲੀ ਕਰਵਾ ਕੇ ਸਾਲ 2009 ਵਿੱਚ ਸਰਕਾਰੀ ਹਾਰੀ ਸਕੂਲ ਫਾਟਵਾ (ਮੋਹਾਲੀ) ਵਿਖੇ ਆਏ ਤੇ ਫੇਰ ਸਕੂਲ ਲੈਕਚਰਾਰ ਅਤੇ ਬਾਅਦ ਵਿੱਚ ਸਿੱਧੀ ਭਰਤੀ ਰਾਹੀ ਹੈਡਮਾਸਟਰ ਪਰਮੋਟ ਹੋਏ। ਜਿਸ ਦੋਰਾਨ ਇਹਨਾਂ ਨੇ ਦੇਵੀਨਗਰ ਅਬਰਾਵਾ ਤੇ ਫਿਰ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਕੁੰਭੜਾ ਵਿਖੇ ਬਤੌਰ ਹੈਡਮਾਸਟਰ ਕਾਰਜ ਕਰਦੇ ਹੋਏ ਇਹਨਾਂ ਸਕੂਲਾਂ ਦੀ ਨਹਾਰ ਬਦਲਣ ਵਿੱਚ ਦਿਨ ਰਾਤ ਮਿਹਨਤ ਕੀਤੀ। ਉਹ ਮੋਹਾਲੀ ਜ਼ਿਲ੍ਹੇ ਦੇ ਸਮੂਹ ਸੈਕੰਡਰੀ ਸਕੂਲਾਂ ਸਮਾਰਟ ਮੈਨਟਰ ਵਿੱਚ ਸਨ। ਜਿਸ ਕਾਰਣ ਉਹਨਾਂ ਬਹੁਤ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਰੋਲ ਨਿਭਾਇਆ। ਉਹਨਾਂ ਨੂੰ ਸ਼ਰਧਾਂਜਲੀ ਦੇਣ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਆਗੂ ,ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਦੇ ਆਗੂ ਤੇ ਸਾਬਕਾ ਜਿਲਾ ਸਿੱਖਿਆ ਅਫ਼ਸਰ ਮੋਹਾਲੀ ਸ.ਜਰਨੈਲ ਸਿੰਘ ਕਾਲੇਕਾ ,ਸਰਕਾਰੀ ਹਾਈ  ਸਕੂਲ ਕੁੰਭੜਾ ਦਾ ਸਮੂਹ ਸਟਾਫ, ਸਮੇਤ ਗੰਗਾਨਗਰ ਦੀਆਂ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਰਹੂਮ ਹੈਡਮਾਸਟਰ ਗੁਰਸੇਵਕ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।ਇਸ ਮੌਕੇ ਲਵਿਸ ਚਾਵਲਾ ਪ੍ਰੀਖਿਆ ਕੰਟਰੋਲਰ ਪੰਜਾਬ ਸਕੂਲ ਬੋਰਡ, ਬਲਵਿੰਦਰ ਸਿੰਘ ਸੈਣੀ ਪ੍ਰਿੰਸੀਪਲ ਡਾਇਟ ਬੁਢਨਪੁਰ, ਲੈਕਚਰਾਰ ਅਮਰਵੀਰ  ਸਿੰਘ, ਪਾਰੂਲ ਗੇਰਾ ਗੁਰਸ਼ਰਨ ਸਿੰਘ, ਅਮਨਦੀਪ ਬੱਸੀ ਪਠਾਣਾ ਸਮੇਤ ਵੱਡੀ ਗਿਣਤੀ ਵਿੱਚ ਮੋਹਾਲੀ ਤੋਂ ਅਧਿਆਪਕ ਸ਼ਾਮਿਲ ਸਨ।

Leave a Reply

Your email address will not be published. Required fields are marked *