Translate Your Language

October 5, 2026 2:52 pm

PUNPUN03583/19/1/2007-TC

PUNPUN03583/19/1/2007-TC

Home » Uncategorized » ਖਾਲਸਾ ਪੰਥ ਦੀ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਾਬੂਲੇ ਗੁਨਾਹਾਂ ਦੀ ਸਜ਼ਾ ਸੁਖਬੀਰ ਬਾਦਲ ਨੂੰ ਕਦੋਂ ਮਿਲੇਗੀ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ‘ਚ ਬੇਸਬਰੀ ਨਾਲ ਉਡੀਕ : ਜਥੇ. ਬਲਕਾਰ ਸਿੰਘ ਭੁੱਲਰ/ਸੀਨੀ ਆਗੂ ਲਖਬੀਰ ਸਿੰਘ ਕੋਟਲਾ

ਖਾਲਸਾ ਪੰਥ ਦੀ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਾਬੂਲੇ ਗੁਨਾਹਾਂ ਦੀ ਸਜ਼ਾ ਸੁਖਬੀਰ ਬਾਦਲ ਨੂੰ ਕਦੋਂ ਮਿਲੇਗੀ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ‘ਚ ਬੇਸਬਰੀ ਨਾਲ ਉਡੀਕ : ਜਥੇ. ਬਲਕਾਰ ਸਿੰਘ ਭੁੱਲਰ/ਸੀਨੀ ਆਗੂ ਲਖਬੀਰ ਸਿੰਘ ਕੋਟਲਾ

ਕੀ ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਮਿਲ ਚੁੱਕੀਆਂ .?

ਚੰਡੀਗੜ੍ਹ 12 ਅਗਸਤ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਪੰਜਾਬ ਵਿੱਚ 2015 ਚ ਬਾਦਲ ਸਰਕਾਰ ਵੇਲੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦੀ ਵੱਡੇ ਪੱਧਰ ‘ਤੇ ਬੇਅਦਬੀ ਹੋਈ ਅਤੇ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰ ਸ਼ਰੇਆਮ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਬੰਧੀ ਨੋਟਿਸ ਲਾ ਕੇ ਜਾਂਦੇ ਹਨ ਪ੍ਰੰਤੂ ਉਸ ਸਮੇਂ ਦੀ ਅਕਾਲੀ ਦਲ ਬਾਦਲ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਬਜਾਏ ਖੁਦ ਆਪ ਦੋਸ਼ੀਆਂ ਦੇ ਪਿੱਠ ‘ਤੇ ਆ ਖੜੇ ਅਤੇ ਬੇਕਸੂਰ ਨੌਜਵਾਨਾਂ ਉੱਤੇ ਝੂਠੇ ਕੇਸ ਦਰਜ ਕਰਾ ਦਿੱਤੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਕਾਰਨ ਸਿੱਖ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਜਾਗਿਆ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ ਅਤੇ ਵਾਰਸ ਪੰਜਾਬ ਦੇ ਸੀਨੀਅਰ ਆਗੂ ਲਖਮੀਰ ਸਿੰਘ ਕੋਟਲਾ ਨੇ ਦੱਸਿਆ ਕਿ 14 ਅਕਤੂਬਰ 2015 ਨੂੰ ਵਾਪਰੀ ਸਿੱਖ ਕੌਮ ਦੇ ਹਿਰਦੇ ਬਲੂੰਦਰਨ ਵਾਲੀ ਇਸ ਘਟਨਾ ਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਹੁਤ ਵਿਰੋਧ ਕੀਤਾ ਗਿਆ। ਉਹਨਾਂ ਦੱਸਿਆ ਕਿ ਸਮੂਹ ਸਿੱਖ ਸੰਗਤਾਂ ਨੇ ਇਕੱਠ ਕਰਕੇ ਕੋਟਕਪੁਰਾ ਸ਼ਹਿਰ ਵਿਖੇ ਸਰਕਾਰ ਦੇ ਖਿਲਾਫ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ। ਪ੍ਰੰਤੂ ਬਾਦਲ ਸਰਕਾਰ ਨੇ ਸੰਗਤਾਂ ਨੂੰ ਇਨਸਾਫ ਦੇਣ ਦੀ ਬਜਾਏ ਉਸ ਸਮੇਂ ਦੇ ਲਾਏ ਸਿੱਖ ਵਿਰੋਧੀ ਡੀਜੀਪੀ ਅਤੇ ਉਸ ਦੀ ਟੀਮ ਨੇ ਸ਼ਾਂਤਮਈ ਅਤੇ ਵਾਹਿਗੁਰੂ  ਦਾ ਜਾਪ ਕਰਦੇ ਸੰਗਤਾਂ ਤੇ ਪਹਿਲਾ ਗੰਦੇ ਪਾਣੀ ਦੀਆਂ ਬੁਛਾੜਾਂ ਫਿਰ ਸੰਗਤਾਂ ‘ਤੇ ਅੰਨੇ ਵਾਹ ਫਾਇਰਿੰਗ ਕੀਤੀ, ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਜਿਸ ਕਰਕੇ ਬਾਦਲ ਸਰਕਾਰ ਦੇ ਖਿਲਾਫ ਸਾਰੇ ਪੰਜਾਬ ਵਿਖੇ ਰੋਸ ਪ੍ਰਦਰਸ਼ਨ ਹੋਏ। ਇਸ ਰੋਸ ਪ੍ਰਦਰਸ਼ਨ ‘ਤੇ ਘਬਰਾਉਂਦੀ ਹੋਈ ਸਰਕਾਰ ਨੇ ਆਪੇ ਲਾਏ ਹੋਏ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਰਾਤੋ ਰਾਤ ਉਸ ਦਾ ਤਬਾਦਲਾ ਕਰ ਦਿੱਤਾ। ਪੁਲਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਕਿਹਾ ਗਿਆ ਕਿ ਇਹ ਅਣਪਛਾਤੀ ਪੁਲਿਸ ਨੇ ਗੋਲੀਆਂ ਚਲਾਈਆਂ ਹਨ। ਇਸ ਗੋਲੀ ਕਾਂਢ ਨਾਲ ਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਵੀ ਆ ਰਿਹਾ ਸੀ। ਜੋ ਉਸ ਸਮੇਂ ਦੇ ਗ੍ਰਹਿ ਮੰਤਰੀ ਸੀ। ਜਿਸ ਦੇ ਹੁਕਮਾਂ ਤਹਿਤ ਸੰਗਤ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਜੋ ਪੰਜਾਬ ਪੁਲਿਸ ਦੀ ਸਿੱਟ ਨੇ ਕੋਟਕਪੁਰਾ ਅਤੇ ਬਹਿਬਲ ਕਲਾਂ ਕੇਸ ਦੀ ਸਟੇਟਸ ਰਿਪੋਰਟ ਚੰਡੀਗੜ੍ਹ ਅਦਾਲਤ ਵਿੱਚ ਦਾਖਲ ਕੀਤੀ ਹੈ। ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ, ਅਮਰ ਸਿੰਘ ਚਾਹਲ, ਸੁਖਵਿੰਦਰ ਸਿੰਘ ਮਾਨ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਦੋਸ਼ੀਆਂ ਵਜੋਂ ਨਾਮ ਸ਼ਾਮਲ ਹਨ। ਇਸ ਗੋਲੀ ਕਾਂਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਮੁੜ ਕੇ ਪੰਜਾਬ ਦੀ ਸੱਤਾ ‘ਤੇ ਕਾਬਜ ਨਹੀਂ ਹੋ ਸਕੀ ਅਤੇ ਪਾਰਟੀ ਵਿੱਚ ਬਹੁਤ ਵੱਡਾ ਨਿਘਾਰ ਆ ਗਿਆ ਹੈ ਤੇ ਇਲੈਕਸ਼ਨ ਦੌਰਾਨ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੁੰਦੀਆਂ ਰਹੀਆਂ ਅਤੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਆਸਤ ਪੱਖੋਂ ਹਾਸ਼ੀਏ ‘ਤੇ ਪੁੱਜ ਗਈ। ਮੁੜ ਸਤ੍ਹਾ ਆਉਣ ਦੇ ਨਾਕਾਮ ਸੁਪਨਿਆਂ ਜੀਅ ਰਿਹਾ ਸੁਖਬੀਰ ਬਾਦਲ ਹੁਣ ਅਰਸ਼ ਤੋਂ ਫਰਸ਼ ‘ਤੇ ਡਿੱਗਣ ਕਾਰਨ ਸਿੱਖ ਕੌਮ ਨੂੰ ਝੂਠ ਬੋਲ ਕੇ ਮੁੜ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ‘ਚ ਕਰ ਰਿਹਾ ਹੈ। ਪ੍ਰੰਤੂ ਹੁਣ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਬਾਦਲ ਪਰਿਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਉਤੇ ਗੋਲੀਆਂ ਚਲਾਉਣ ਲਈ ਸਪਸ਼ਟ ਤੌਰ ‘ਤੇ ਜ਼ਿੰਮੇਵਾਰ ਹੈ। ਸੁਖਬੀਰ ਬਾਦਲ ਖਾਲਸਾ ਪੰਥ ਦੀ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਖੁਦ ਆਪਣੇ ਗੁਨਾਹਾਂ ਨੂੰ ਕਬੂਲ ਚੁੱਕਾ ਹੈ। ਫਿਲਹਾਲ ਸਜਾਵਾਂ ਮਿਲਣੀਆਂ ਬਾਕੀ ਹਨ। ਜਿਸ ਦੀ ਦੇਸ ਵਿਦੇਸ਼ਾਂ ਦੀਆਂ ਸੰਗਤਾਂ ਵੱਡੀ ਪੱਧਰ ‘ਤੇ ਉਡੀਕ ਕਰ ਰਹੀਆਂ ਹਨ।

Leave a Reply

Your email address will not be published. Required fields are marked *