ਚੰਡੀਗੜ੍ਹ 21 ਜੁਲਾਈ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ ) : ਸਿੱਖ ਕੌਮ ਦੀ ਹਮੇਸ਼ਾ ਤਰਾਸਦੀ ਰਹੀ ਸਿੱਖ ਕੌਮ ‘ਚ ਪੱਗਾਂ ਵਾਲੇ ਨਕਲੀ ਸਿੱਖਾਂ ਦੇ ਭੇਸ ‘ਚ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਗਦਾਰਾਂ ਵਾਲੀ ਭੂਮਿਕਾ ਨਿਭਾਈ ਅਤੇ ਪੰਥਕ ਸ਼ਕਤੀ ਨੂੰ ਹਮੇਸ਼ਾ ਖੇਰੂੰ-ਖੇਰੂੰ ਕਰਨ ਦੀ ਕੋਸ਼ਿਸ਼ ਕੀਤੀ ਕਰ ਵੀ ਰਹੇ ਹਨ। ਜਿਸ ਕਾਰਨ ਪੰਜਾਬ ਦੇ ਵਿੱਚ ਕਾਂਗਰਸ, ਬੀਜੇਪੀ ਅਤੇ ਬਾਦਲ ਦਲ ਪਿਛਲੇ ਲੰਬੇ ਸਮੇਂ ਤੋਂ ਆਪਸ ਵਿੱਚ ਸਮਝੌਤੇ ਕਰਕੇ ਪੰਜਾਬ ‘ਚ ਰਾਜ ਕਰ ਰਹੇ ਸਨ ਅਤੇ ਅੰਦਰੂਨੀ ਤੌਰ ਤੇ ਇੱਕ ਦੂਜੇ ਨਾਲ ਮਿਲ ਕੇ ਸਿਆਸੀ ਖੇਡ ਖੇਡ ਰਹੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੌਮੀ ਇਨਸਾਫ ਮੋਰਚੇ ਦੇ ਸਪ ਬਾਪੂ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਖਾਸ ਗੱਲ ਇਹ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚੋਂ ਇੱਕ ਹਫਤੇ ‘ਚ ਨਸ਼ੇ ਖਤਮ ਕਰਨ ਲਈ ਪਵਿੱਤਰ ਗੁਰਬਾਣੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿ ਪੰਜਾਬ ‘ਚ ਸਰਕਾਰ ਬਣਾਈ ਸੀ ਪਰੰਤੂ ਸਰਕਾਰ ਬਣਨ ਤੋਂ ਬਾਅਦ ਬਾਦਲਾਂ ਨਾਲ ਸਮਝੌਤੇ ਕਰਕੇ ਪੰਜਾਬ ਨੂੰ ਨਸ਼ਿਆਂ ਚ ਡੁੱਬੀ ਪੰਜਾਬ ਦੀ ਨੌਜਵਾਨੀ ਨੂੰ ਕੱਢਣ ਦੀ ਬਜਾਏ ਹੋਰ ਡੁੱਬਿਆ ਅਤੇ ਚਿੱਟੇ ਦੇ ਵਪਾਰੀ ਨਾਮ ਨਾਲ ਮਸ਼ਹੂਰ ਮਜੀਠੀਏ ਵਰਗੇ ਜਿਨਾਂ ਨੇ ਪੰਜਾਬ ਦੀ ਜਵਾਨੀ ਨੂੰ ਆਰਐਸਐਸ/ਬੀਜੇਪੀ ਨਾਲ ਮਿਲ ਕੇ ਮੈਡੀਕਲ ਨਸ਼ਿਆਂ ਰਾਹੀਂ ਇਸ ਤਰਾਂ ਖਤਮ ਕੀਤਾ ਕਿ ਪੰਜਾਬ ਦੇ ਪਿੰਡਾਂ ਤੱਕ ਚਿੱਟਾ ਪਹੁੰਚਿਆ ਅਤੇ ਘਰਾਂ ਦੇ ਘਰ ਨੌਜਵਾਨਾਂ ਦੀ ਮੌਤ ਹੋਣ ਕਰਕੇ ਬਰਬਾਦ ਹੋ ਗਏ ਹਨ। ਜਦੋਂ ਇਹ ਇਹ ਸਾਰੀਆਂ ਗੈਰ ਕਾਨੂੰਨੀ ਕਾਰਵਾਈਆਂ ਸਾਹਮਣੇ ਆਈਆਂ ਤਾਂ ਪੰਜਾਬ ਦੇ ਲੋਕ ਜਾਗਰਤ ਹੋਏ। ਇਸ ਤੋਂ ਇਲਾਵਾ ਖਾਲਸਾ ਪੰਥ ਦੀ ਜਿੰਦ ਜਾਨ ਜਿਸ ਨੂੰ ਸੁਪਰੀਮ ਕੋਰਟ ਨੇ ਜਿਉਂਦੇ ਮਨੁੱਖ ਦਾ ਅਹੁੱਦਾ ਦਿੱਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿੰਮੇਵਾਰ ਬਾਦਲ ਪਰਿਵਾਰ ਨੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣਾ ਕਰਕੇ ਸੌਦਾ ਸਾਧ ਰਾਮ ਰਹੀਮ ਦੇ ਚੇਲਿਆਂ ਕੋਲੋਂ ਕਰਵਾਈਆਂ ਅਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਬਹਿਬਲ ਕਲਾ ਅਤੇ ਬਰਗਾੜੀ ਵਿਖੇ ਸ਼ਾਂਤਮਈ ਢੰਗ ਨਾਲ ਇਨਸਾਫ ਲੈਣ ਧਰਨੇ ਤੇ ਬੈਠੀਆਂ ਸੰਗਤਾਂ ਉੱਤੇ ਬਾਦਲ ਸਰਕਾਰ ਵੇਲੇ ਅੰਨੇ ਵਾਹ ਗੋਲੀਬਾਰੀ ਹੋਈ। ਜਿਸ ਵਿੱਚ ਦੋ ਸਿੰਘ ਵੀ ਸ਼ਹੀਦ ਹੋਏ ਅਤੇ ਅਨੇਕਾਂ ਹੀ ਸੰਗਤਾਂ ਵਿੱਚ ਸ਼ਾਮਿਲ ਸਿੰਘ ਜਖਮੀ ਹੋਏ। ਇਸ ਸਭ ਕੁਝ ਨੂੰ ਵੇਖਦੇ ਹੋਏ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਅਕਾਲੀ ਦਲ ਨੂੰ ਅਤੇ ਕਾਂਗਰਸ ਨੂੰ ਇਸ ਤਰਾਂ ਖੂੰਜੇ ਲਾਇਆ ਜਿਵੇਂ ਪੰਜਾਬ ਦੇ ਵਿੱਚ ਇਹਨਾਂ ਦਾ ਕੋਈ ਨਾਮ ਸੁਣਨ ਲਈ ਤਿਆਰ ਨਹੀਂ ਹੈ। ਇਸੇ ਕਾਰਨ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ। ਬਦਲਾਅ ਦੇ ਨਾਂ ਤੇ ਨਾਅਰਾ ਲਾ ਕੇ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪ੍ਰਚਾਰ ਕੀਤਾ ਤਾਂ ਪੰਜਾਬ ਦੇ ਲੋਕਾਂ ਨੇ ਵੱਡੇ ਤਨੋ, ਮਨੋ ਅਤੇ ਧਨੋ ਮਦਦ ਕੀਤੀ। ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੇ ਰਿਹਾਈ ਲਈ ਵੀ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣਾ ਵਾਅਦਾ ਪੂਰਾ ਨਾ ਕਰਨ ਕਰਕੇ ਪੰਜਾਬ ਦੇ ਲੋਕ ਖਾਸ ਕਰਕੇ ਪੰਥਕ ਖਾਲਸਾ, ਧਾਰਮਿਕ, ਪੰਥ ਨਾਲ ਹਮਦਰਦ ਦੀ ਰੱਖਣ ਵਾਲੀਆਂ ਸਮਾਜਸੇਵੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਆਮ ਆਦਮੀ ਪਾਰਟੀ ਨੂੰ ਵੀ ਪਿੱਛੇ ਧੱਕਣ ਦੀਆਂ ਕਾਰਵਾਈਆਂ ਅੰਦਰੂਨੀ ਤੌਰ ‘ਤੇ ਹੋਣ ਦੀਆਂ ਸੰਭਾਵਨਾਵਾਂ ਹਨ। ਖਾਸ ਗੱਲ ਇਹ ਹੈ ਕਿ ਜਦੋਂ ਤੱਕ ਖਾਲਸਾ ਪੰਥ ਇੱਕ ਪਲੇਟਫਾਰਮ ਤੇ ਇਕੱਤਰ ਨਹੀਂ ਹੋ ਜਾਂਦਾ ਉਦੋਂ ਤੱਕ ਗੁਲਾਮ ਵੀ ਰਹਿਣਗੇ ਜੇਲਾਂ ਵਿੱਚ ਵੀ ਰਹਿਣਗੇ ਅਤੇ ਪੰਜਾਬ ਦੇ ਵਿੱਚ ਵੱਧ ਰਹੀ ਖਾਸ ਕਰਕੇ ਯੂਪੀ, ਬਿਹਾਰ ਦੀ ਆਬਾਦੀ ਕਾਰਨ ਜਾਨੀ ਮਾਲੀ ਨੁਕਸਾਨ ਲਈ ਵੀ ਮਜਬੂਰ ਹੋਣਗੇ। ਜੇਕਰ ਖਾਲਸਾ ਪੰਥ ਇੱਕ ਪਲੇਟਫਾਰਮ ਤੇ ਇਕੱਤਰ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਬੇਅਦਬੀ ਵੀ ਹੋਣਗੀਆਂ, ਪੰਜਾਬੀ ਲੋਕਾਂ ਦੇ ਕਤਲ ਵੀ ਹੋਣਗੇ, ਸਾਡੀਆਂ ਧੀਆਂ ਭੈਣਾਂ ਦੀ ਇੱਜਤਾਂ ਨੂੰ ਖਤਰਾ ਵੀ ਹੋਵੇਗਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਯੂਪੀ ਬਿਹਾਰ ਦੇ ਕਰੀਮੀਕਲ ਬੰਦਿਆਂ ਵੱਲੋਂ ਕਤਲ ਕਰਨੀਆਂ ਵੀ ਕਾਰਵਾਈਆਂ ਸਾਹਮਣੇ ਆਉਣਗੀਆਂ। ਇਸੇ ਲਈ ਸਾਡੀ ਇਹ ਮੁੱਖ ਮੰਤਵ ਹੋਣਾ ਚਾਹੀਦਾ ਹੈ ਕਿ ਇਹਨਾਂ ਪੰਜਾਬ ਵਿਰੋਧੀ, ਪੰਥ ਵਿਰੋਧੀ ਅਤੇ ਸਾਡੇ ਸਮਾਜਿਕ ਰੀਤੀ ਰਿਵਾਜਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਟਾਕਰਾ ਕਰਨ ਲਈ ਇੱਕ ਥਾ ਇਕੱਤਰ ਹੋਣਾ ਸਾਡਾ ਮੁਢਲਾ ਫਰਜ ਬਣਦਾ ਹੈ। ਇੱਥੇ ਵਿਸ਼ੇਸ਼ ਤੌਰ ‘ਤੇ ਇਹ ਕਹਿਣਾ ਬਣਦਾ ਹੈ ਕਿ ਸਮੁੱਚੀ ਖਾਲਸਾ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਸਮੂਹ ਸਮੁੱਚੇ ਪੰਜਾਬ ਦੇ ਲੋਕਾਂ ਵੱਲੋਂ ਇਨਸਾਫ ਲੈਣ ਲਈ ਖਾਲਸਾ ਪੰਥ ਸਰਬਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਅਗਵਾਈ ‘ਚ ਚੱਲ ਰਹੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਸਥਾਪਿਤ ਕੌਮੀ ਇਨਸਾਫ ਮੋਰਚਾ ਸਭ ਤੋਂ ਵਧੀਆ ਸਾਬਤ ਹੋ ਸਕਦਾ ਹੈ। ਜਿੱਥੇ ਜਲ ਪਾਣੀ ਅਤੇ ਲੰਗਰ ਪ੍ਰਸ਼ਾਦੇ ਦਾ ਵੀ ਪੂਰਾ ਪ੍ਰਬੰਧ ਹੈ। ਪੰਜਾਬ ਦੀ ਹਰ ਇਨਸਾਫ ਪਸੰਦ ਧਾਰਮਿਕ, ਸਮਾਜਿਕ ਅਤੇ ਪੰਥਕ ਜਥੇਬੰਦੀਆਂ ਨੂੰ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਕੌਮੀ ਇਨਸਾਫ ਮੋਰਚੇ ਦੇ ਪੰਡਾਲ ‘ਚ ਆ ਕੇ ਪ੍ਰੈਸ ਕਾਨਫਰਸਾਂ ਰੋਸ ਮੁਜਾਰੇ ਅਤੇ ਧਰਨੇ ਦੇਣ ਲਈ ਮੀਟਿੰਗਾਂ ਰਾਹੀਂ ਇਕੱਤਰ ਹੋਣਾ ਚਾਹੀਦਾ ਹੈ। ਜਿੱਥੇ ਕੋਈ ਵੀ ਪੰਥਕ ਕਾਰਜ ਕਰਨ ਜਾਂ ਇਨਸਾਫ ਲੈਣ ਲਈ ਪੰਥਕ ਹਮਦਰਦੀ ਅਤੇ ਪੰਜਾਬ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਵਾਲੀਆਂ ਜਥੇਬੰਦੀਆਂ ਆਪਣੀਆਂ ਮੀਟਿੰਗਾਂ ਰੋਸ ਮੁਜਾਰੇ ਕਰਨ ਲਈ ਇਕੱਤਰ ਹੋ ਕੇ ਇੱਕ ਮਜਬੂਤ ਪੰਥਕ ਅਕਾਲੀ ਦਲ ਬਣਾ ਕੇ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਸੱਤਾ ਚ ਆਉਣ ਲਈ ਆਪਣਾ ਰਾਹ ਪੱਧਰਾ ਕਰ ਸਕਦੀਆਂ ਹਨ।


