Home » Uncategorized » ਸਾੜਾ ਦੇਸ਼ਅਐੲਟ nho ਸਾਡਾ ਦੇਸ਼ ਪੰਜਾਬ ਹੈ ਖਾਲਸਾ ਰਾਜ ਦੀ ਆਜ਼ਾਦੀ ਲਈ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਜਦੋਂ ਤਕ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ

ਸਾੜਾ ਦੇਸ਼ਅਐੲਟ nho ਸਾਡਾ ਦੇਸ਼ ਪੰਜਾਬ ਹੈ ਖਾਲਸਾ ਰਾਜ ਦੀ ਆਜ਼ਾਦੀ ਲਈ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਜਦੋਂ ਤਕ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ

ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਰੁੱਧ ਰੋਸ ਮਾਰਚ..

.ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਜੁਲਾਈ (ਮੰਗਤ ਸਿੰਘ ਸੈਦਪੁਰ/ ਚਰਨ ਸਿੰਘ ਮੈਣ ਮਾਜਰੇ) : ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੇ ਰਿਹਾਈ ਨਾ ਹੋਣ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ 7 ਫਰਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲਗਾਇਆ ਹੋਇਆ ਹੈ। ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇਸ਼ ਦੇ ਸਹਿਯੋਗ ਨਾਲ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ, ਲਾਪਤਾ 328 ਸਰੂਪ, ਬਹਿਬਲ ਕਲਾਂ ਅਤੇ ਬਰਗਾੜੀ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਕੌਮੀ ਇਨਸਾਫ ਮੋਰਚਾ ਲਗਾਇਆ ਹੋਇਆ ਹੈ ਅਤੇ  ਇਨਸਾਫ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖਾਲਸਾ ਪੰਥ ਨੂੰ ਇਨਸਾਫ ਨਹੀਂ ਮਿਲਦਾ। ਇਥੇ  ਫੋਨ ਉ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਕੌਮੀ ਇਨਸਾਫ ਮੋਰਚਾ ਦੇਸ਼ ਦੀਆਂ ਸਿੱਖ ਸੰਗਤਾਂ ਅਤੇ ਪੰਥਕ ਹਮਦਰਦ ਜਥੇਬੰਦੀਆਂ ਦਾ ਦੇਸ਼ਾਂ ਸਹਿਯੋਗ ਨਾਲ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਬੰਦੀ ਸਿੰਘਾਂ ਦੇ ਰਿਹਾਈ ਅਤੇ ਖਾਲਸਾ ਪੰਥ ਦੀਆਂ ਹੋਰ ਮੰਗੀ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ।  ਖਾਸ ਗੱਲ ਇਹ ਹੈ ਕਿ ਅੱਜ ਜਦੋਂ  ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ ਵਿਰੁੱਧ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਮਾਰਚ ਕੀਤਾ ਗਿਆ ਉਸ ਮੌਕੇ ਪ੍ਰਧਾਨ ਮੰਤਰੀ ਵਾਪਸ ਜਾਓ ਅਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਤਲੁਜ ਫਿਲਮ ਉੱਪਰ ਪਾਬੰਦੀ ਹਟਾਉਣ ਲਈ ਅਤੇ ਭਾਰਤ ਅਮਰੀਕਾ ਕਿਸਾਨ ਸਮਝੌਤੇ ਵਿਰੁੱਧ ਵੀ ਤਖਤੀਆਂ ਉੱਪਰ ਨਾਰੇ ਲਿਖੇ ਗਏ ਸਨ। ਰੋਸ ਮਾਰਚ ਮੋਰਚਾ ਸਥਾਨ ਤੋਂ ਸ਼ੁਰੂ ਹੋ ਕੇ ਏਅਰਪੋਰਟ ਰੋਡ ਤੇ ਚੌਂਕ ਤੱਕ ਕਾਰਾਂ ਉੱਪਰ ਕਾਲੇ ਝੰਡੇ ਲਾ ਕੇ ਮਾਰਚ ਕੀਤਾ ਚੋਣ ਵਿੱਚ ਪੁਲਿਸ ਵੱਲੋਂ ਭਾਰੀ ਬੈਰੀਕੇਟ ਲਾਏ ਗਏ ਸਨ ਉੱਥੇ ਮੋਰਚਾ ਆਗੂਆਂ ਨੇ ਲਗਭਗ ਇੱਕ ਘੰਟਾ ਨਾਅਰੇਬਾਜ਼ੀ ਕੀਤੀ ਅਤੇ ਤਕਰੀਰਾਂ ਕੀਤੀਆਂ ਮੋਰਚੇ ਦੇ ਆਗੂਆਂ ਨੇ ਜੋਰ ਦੇ ਕੇ ਕਿਹਾ 15 ਅਗਸਤ ਨੂੰ ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਸਿੱਖ ਸੰਪਰਦਾਵਾਂ ,ਜਨਤਕ ਜਥੇਬੰਦੀਆਂ ,ਬੁੱਧੀਜੀਵੀਆਂ ਦੇ ਸਹਿਯੋਗ ਨਾਲ ਬੇਮਿਸਾਲ ਇਕੱਠ ਕਰਕੇ ਗਵਰਨਰ ਹਾਊਸ ਅੱਗੇ ਰੋਸ ਰੈਲੀ ਕੀਤੀ ਜਾਵੇਗੀ। ਅੱਜ ਦੇ ਰੋਸ ਮਾਰਚ ਵਿੱਚ ਕਨਵੀਨਰ ਪਾਲ ਸਿੰਘ ਫਰਾਂਸ, ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ, ਕੋ ਸਰਪ੍ਰਸਤ ਪਾਲ ਸਿੰਘ ਘੜੂਆ ਅਤੇ ਕੋ ਕਨਵੀਨਰ ਬਲਵਿੰਦਰ ਸਿੰਘ ਕਾਲਾ ,ਗੁਰਿੰਦਰ ਸਿੰਘ ਭੰਗੂ ਕਿਸਾਨ ਆਗੂ ਸੁੱਖ ਗਿੱਲ ਸਮੇਤ ਮੋਰਚੇ ਦੇ ਸੀਨੀਅਰ ਆਗੂ ਅਤੇ ਬਾਬਾ ਰਾਜਾ ਰਾਜ ਸਿੰਘ, ਬਲਜੀਤ ਸਿੰਘ ਭਾਊ ਭਾਈ ਪਰਮਜੀਤ ਸਿੰਘ ਖਾਲਸਾ, ਬਲਜਿੰਦਰ ਸਿੰਘ ਗੁੱਡੂ ਰਸਪਾਲ ਸਿੰਘ ਚੰਡੀਗੜ੍ਹ ,ਅਮਨਦੀਪ ਸਿੰਘ ਖਾਲਸਾ ,ਮਨਜਿੰਦਰ ਸਿੰਘ ਮੋਹਾਲੀ, ਮੱਖਣ ਸਿੰਘ ਮਾਨਸਾ, ਬਾਬਾ ਬਲਦੇਵ ਸਿੰਘ ਧਰਮਪੁਰਾ ,ਅਵਤਾਰ ਸਿੰਘ ਖਾਲਸਾ ,ਬੀਬੀ ਰਜਿੰਦਰ ਕੌਰ ਸਰਾਂ, ਬੀਬੀ ਜਸਵੀਰ ਕੌਰ ,ਜਸਵੰਤ ਸਿੰਘ ਬੁਢਲਾਡਾ, ਜੀਤ ਸਿੰਘ ਮੋਰਚਾ ਆਗੂ, ਅਜੈਬ ਸਿੰਘ ,ਭੁਪਿੰਦਰ ਸਿੰਘ ਲਵੀ ਸਮੇਤ ਸੈਂਕੜਿਆਂ ਦੀ ਗਿਣਤੀ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ