Home » Uncategorized » ਆਮ ਆਦਮੀ ਪਾਰਟੀ ਦੇ ਉਮੀਦਵਾਰ ਨਗਰ ਨਿਗਮ ਚੋਣਾਂ ‘ਚ ਪ੍ਰਾਪਤ ਕਰਨਗੇ ਹੂੰਝਾ ਫੇਰੂ ਜਿੱਤ : ਵਿਧਾਇਕ ਕੁਲਵੰਤ ਸਿੰਘ ਵਿਧਾਇਕ

ਆਮ ਆਦਮੀ ਪਾਰਟੀ ਦੇ ਉਮੀਦਵਾਰ ਨਗਰ ਨਿਗਮ ਚੋਣਾਂ ‘ਚ ਪ੍ਰਾਪਤ ਕਰਨਗੇ ਹੂੰਝਾ ਫੇਰੂ ਜਿੱਤ : ਵਿਧਾਇਕ ਕੁਲਵੰਤ ਸਿੰਘ ਵਿਧਾਇਕ

ਸਰਬਸੰਮਤੀ ਨਾਲ ਚੁਣੀਆਂ 13 ਪੰਚਾਇਤਾਂ ਨੂੰ ਦਿੱਤੇ 65 ਲੱਖ ਰੁਪਏ ਦੇ ਚੈੱਕ….
ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਮਾਰਚ (ਮੰਗਤ ਸਿੰਘ ਸੈਦਪੁਰ) : ਹਲਕਾ ਵਿਧਾਇਕ  ਮੋਹਾਲੀ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਮੋਹਾਲੀ ਹਲਕੇ ਨਾਲ ਸੰਬੰਧਿਤ 13 ਪਿੰਡਾਂ ਦੇ ਸਰਪੰਚਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ। ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਸਰਬ ਸੰਮਤੀ ਨਾਲ ਹੋਂਦ ਵਿੱਚ ਆਈਆਂ ਸਨ। ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-79 ਵਿਖੇ ਸਥਿਤ ਦਫਤਰ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਉਂ ਹੀ ਆਪਣੀ ਜਿੰਮੇਵਾਰੀ ਸੰਭਾਲੀ ਸੀ , ਉਦੋਂ ਤੋਂ ਹੀ ਜੋ -ਜੋ ਵਾਅਦੇ ਅਤੇ ਜੋ ਗਰੰਟੀਆਂ ਸੂਬੇ ਦੇ ਲੋਕਾਂ ਨਾਲ ਕੀਤੀਆਂ ਗਈਆਂ ਸਨ। ਉਹਨਾਂ ਨੂੰ ਇੱਕ- ਇੱਕ ਕਰਕੇ ਪੂਰਾ ਕਰ ਲਿਆ ਗਿਆ ਹੈ। ਜਦੋਂ ਪੰਚਾਇਤਾਂ ਬਣੀਆਂ ਸਨ ਤਾਂ  ਸਰਕਾਰ ਇਹ ਚਾਹੁੰਦੀ ਸੀ ਕਿ ਪਿੰਡਾਂ ਦੇ ਵਿੱਚ ਲੜਾਈ ਝਗੜਾ ਨਾ ਹੋਵੇ। ਆਪਸੀ ਭਾਈਚਾਰਕ ਸਾਂਝ ਬਣੀ ਰਹੇ ਅਤੇ ਪਿੰਡ ਧੜਿਆਂ ਦੇ ਵਿੱਚ ਨਾ ਤਕਸੀਮ ਹੋਵੇ। ਇਸ ਗੱਲ ਦੇ ਲਈ ਇਹ ਐਲਾਨ ਕੀਤਾ ਗਿਆ ਸੀ ਕਿ ਜੋ ਵੀ ਪਿੰਡ ਸਰਬ ਸੰਮਤੀ ਨਾਲ ਪੰਚਾਇਤ ਬਣਾਵੇਗੀ। ਉਸ ਨੂੰ ਇਨਾਮ ਵਜੋਂ  ਪਿੰਡ ਦੇ ਵਿਕਾਸ ਲਈ ਵੱਖਰੇ ਤੌਰ ‘ਤੇ 5 ਲੱਖ ਰੁਪਏ ਦਿੱਤੇ ਜਾਣਗੇ। ਇਹਨਾਂ ਪਿੰਡਾਂ ਦੇ ਵਿੱਚ ਪਿੰਡ ਧੀਰਪੁਰ, ਰਾਏਪੁਰ ਖੁਰਦ, ਗਿੱਦੜਪੁਰ, ਮਿੱਡੇ ਮਾਜਰਾ, ਸਫੀਪੁਰ, ਮਟਰਾਂ, ਸੈਣੀ ਮਾਜਰਾ, ਕੇਲੋ,  ਦੈੜੀ, ਜਗਤਪੁਰਾ ਅਤੇ ਨਿਊ ਲਾਂਡਰਾਂ ਸ਼ਾਮਿਲ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਇਹਨਾਂ ਪਿੰਡਾਂ ਦੇ ਸਰਪੰਚ ਸਮੁੱਚੇ ਪੰਚਾਇਤ ਮੈਂਬਰਾਂ ਦੇ ਨਾਲ ਇੱਥੇ ਹਾਜ਼ਰ ਸਭਨਾਂ ਦਾ ਇਹ ਧੰਨਵਾਦ ਕਰਦਾ ਹਾਂ ਕਿ ਜਿਨਾਂ ਨੇ ਕੋਸ਼ਿਸ਼ ਕਰਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਿੰਡ ਵਿੱਚ ਸਾਂਝੀਆਂ ਪੰਚਾਇਤਾਂ ਦਾ ਗਠਨ ਕੀਤਾ ਅਤੇ ਪਿੰਡ ਦੇ ਵਿਕਾਸ ਵਿੱਚ ਸਾਂਝਾ ਰੋਲ ਅਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਵਿਧਾਇਕ ਕੁਲਵੰਤ ਸਿੰਘ ਨੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਮੇਰੇ ਲਈ ਇਹ ਖੁਸ਼ੀ ਅਤੇ ਤਸੱਲੀ ਭਰੀ ਗੱਲ ਹੈ ਕਿ ਮੇਰਾ ਹਲਕਾ ਸ਼ਰੀਫ ਹਲਕਿਆ ‘ਚ ਸ਼ਾਮਿਲ ਹੈ। ਪਿੰਡਾਂ ਦੇ ਵਿੱਚ ਆਪਸੀ  ਭਾਈਚਾਰਕ ਸਾਂਝ ਵਧੇਰੇ ਮਜਬੂਤ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ , ਕਿਸੇ ਵੀ ਪਿੰਡ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ , ਕਿ ਸਾਡੀ ਪਾਰਟੀ ਦੈ ਹੀ ਸਰਪੰਚ ਬਣੇ। ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ। ਜਿਸ ਉਮੀਦਵਾਰ ਨੂੰ ਵੋਟਾਂ ਪਈਆਂ ਹਨ ਉਹੀ ਉਮੀਦਵਾਰ ਮੈਂਬਰ ਪੰਚਾਇਤ ਜਾਂ ਸਰਪੰਚ ਬਣ ਸਕਿਆ। ਪੁਰਾਣੀਆਂ ਸਰਕਾਰਾਂ ਦੇ ਵਾਂਗ ਅਸੀਂ ਪਿੰਡਾਂ ਦੇ ਵਿੱਚ ਧੱਕਾ ਨਹੀਂ ਕੀਤਾ ਅਤੇ ਨਾ ਹੀ  ਉਮੀਦਵਾਰ ਵਜੋਂ ਸਰਪੰਚ ਪੇਸ਼ ਕੀਤੇ ਹਨ ਕਿ ਇਹੀ ਸਰਪੰਚ ਬਣੇਗਾ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਚੰਗੇ-ਚੰਗੇ, ਕਹਿੰਦੇ- ਕਹਾਉਂਦੇ ਨੇਤਾ ਵੀ ਘਰ ਬਿਠਾ ਦਿੱਤੇ ਹਨ। ਕਿਉਂਕਿ ਜੇ ਇਹਨਾਂ ਨੇ ਲੋਕਾਂ ਦੀ ਭਲਾਈ ਲਈ ਕੁਝ ਕੀਤਾ ਹੁੰਦਾ ਤਾਂ ਹੀ ਇਹ ਦੁਬਾਰਾ ਲੋਕਾਂ ਵਿੱਚ ਆ ਸਕਦੇ ਸਨ। ਲੋਕਾਂ ਵੱਲੋਂ ਆਮ ਘਰਾਂ ਦੇ 92 ਉਮੀਦਵਾਰ ਜਿਤਾ ਕੇ ਵਿਧਾਨ ਸਭਾ ‘ਚ ਬਿਠਾ ਦਿੱਤੇ। ਇਸ ਗੱਲ ਤੋਂ ਇਹ ਸਾਫ ਪ੍ਰਤੀਤ ਹੁੰਦਾ ਹੈ ਕਿ ਪੁਰਾਣੇ ਲੀਡਰਾਂ ਨੇ ਕੁਝ ਕੀਤਾ ਹੀ ਨਹੀਂ ਸੀ। ਉਹਨਾਂ ਕਿਹਾ ਕਿ 4 ਵਰਹਿਆਂ ਦੇ ਵਿੱਚ 65 ਹਜ਼ਾਰ ਤੋਂ ਵੀ ਵੱਧ ਨੌਜਵਾਨ ਵਰਗ ਨੂੰ ਪੰਜਾਬ ਦੇ ਵਿੱਚ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ ਅਤੇ ਇਹ ਸਿਲਸਿਲਾ ਅਗਾਂਹ ਵੀ ਜਾਰੀ ਰਹੇਗਾ। ਸਿਹਤਮੰਦ ਪੰਜਾਬ ਦੇ ਲਈ ਅਤੇ ਨੌਜਵਾਨ ਵਰਗ ਨੂੰ ਤੰਦਰੁਸਤ ਰੱਖਣ ਦੇ ਲਈ, ਸਹੂਲਤ ਦੇ ਲਈ ਵੱਡੇ ਪੱਧਰ ਤੇ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ  ਹੈ,  ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ ਬੈਦਵਾਣ,  ਗੁਰਪ੍ਰੀਤ ਸਿੰਘ ਬਲਿਆਲੀ, ਹਰਜਿੰਦਰ ਸਿੰਘ ਸਰਪੰਚ, ਹਰਵਿੰਦਰ ਸਿੰਘ ਰਿੰਕੂ, ਤਲਵਿੰਦਰ ਸਿੰਘ ਸਰਪੰਚ, ਸਪਿੰਦਰ ਸਿੰਘ ਹੈਪੀ, ਗਿਆਨ ਕੌਰ ਸਰਪੰਚ, ਅਵਤਾਰ ਸਿੰਘ ਸਰਪੰਚ, ਮੋਨਿਕਾ ਸਰਪੰਚ, ਹਰਜਿੰਦਰ ਕੌਰ, ਨਰਿੰਦਰ ਸਿੰਘ, ਬਲਜਿੰਦਰ ਸਿੰਘ,  ਤਰਲੋਚਨ ਸਿੰਘ ਤੋਚੀ ਸਰਪੰਚ, ਮਨਦੀਪ ਸਿੰਘ ਸਰਪੰਚ, ਬਲਜੀਤ ਸਿੰਘ ਦੈੜੀ ਸਰਪੰਚ ਸਤਨਾਮ ਸਿੰਘ ਗੀਗੇ ਮਾਜਰਾ ਵੀ ਮੌਜੂਦ ਸਨ,

Leave a Reply

Your email address will not be published. Required fields are marked *