Home » Uncategorized » ਪੰਜਾਬ ‘ਚ ਵਿਦਿਆਰਥੀਆਂ ਮਾਡਰਨ ਐਜੂਕੇਸ਼ਨ ਦੇ ਹਾਣੀ ਬਣਾਉਣ ਲਈ ‘ਆਪ’ ਸਰਕਾਰ ਵੱਲੋਂ ਲਗਾਤਾਰ ਠੋਸ ਉਪਰਾਲੇ ਜਾਰੀ 5 ਸਕੂਲਾਂ ਚ 12 ਪੈਨਲ ਵਿਦਿਆਰਥੀਆਂ ਨੂੰ ਕੀਤੇ ਸਮਰਪਿਤ : ਵਿਧਾਇਕ ਕੁਲਵੰਤ ਸਿੰਘ

ਪੰਜਾਬ ‘ਚ ਵਿਦਿਆਰਥੀਆਂ ਮਾਡਰਨ ਐਜੂਕੇਸ਼ਨ ਦੇ ਹਾਣੀ ਬਣਾਉਣ ਲਈ ‘ਆਪ’ ਸਰਕਾਰ ਵੱਲੋਂ ਲਗਾਤਾਰ ਠੋਸ ਉਪਰਾਲੇ ਜਾਰੀ 5 ਸਕੂਲਾਂ ਚ 12 ਪੈਨਲ ਵਿਦਿਆਰਥੀਆਂ ਨੂੰ ਕੀਤੇ ਸਮਰਪਿਤ : ਵਿਧਾਇਕ ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਦੀ ਸੂਬੇ ਦੀ ਜਿੰਮੇਵਾਰੀ ਸੰਭਾਲੀ ਉਦੋਂ ਤੋਂ ਹੀ ਲੋਕਾਂ ਦੀ ਭਲਾਈ ਦੇ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅਤੇ ਜਿੰਨੇ ਵੀ ਵਾਅਦੇ ਤੇ ਗਰੰਟੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਉਹਨਾਂ ਨੂੰ ਇੱਕ- ਇੱਕ ਕਰਕੇ ਪੂਰੇ ਕਰ ਲਿਆ ਗਿਆ ਹੈ। ਇਸ ਤੋਂ ਵੀ ਅਗਾਹ ਜਾਂਦੇ ਹੋਏ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਦੇਸ਼ ਦੀ ਆਪਣੇ ਆਪ ਵਿੱਚ ਪਹਿਲੀ ਅਜਿਹੀ ਯੋਜਨਾ ਹੈ। ਇਸ ਤੋਂ ਪਹਿਲਾਂ ਦੇਸ਼ ਭਰ ਵਿੱਚ ਕਿਸੇ ਵੀ ਸੱਤਾਧਾਰੀ ਧਿਰ ਨੇ ਲੋਕਾਂ ਦੀ ਸਿਹਤ ਦੇ ਲਈ ਅਜਿਹੀ ਯੋਜਨਾ ਨੂੰ ਲਾਗੂ ਕਰਨ ਦੇ ਲਈ ਕਦੀ ਸੋਚਿਆ ਤੱਕ ਨਹੀਂ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸ. ਕੁਲਵੰਤ ਸਿੰਘ ਕਰਦਿਆਂ ਕਿਹਾ ਕਿ
ਵਿਧਾਨ ਸਭਾ ਹਲਕਾ ਮੋਹਾਲੀ ਦੇ ਕੁੱਲ 22 ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਵਿੱਚ 50 ਇੰਟਰ ਐਕਟਿਵ ਫਲੈਟ ਪੈਨਲ ਐਲ.ਈ.ਡੀ.ਲਗਾਏ ਜਾਣ ਦੀ ਮੁਹਿੰਮ ਦੇ ਤਹਿਤ ਸਮਾਗਮ ਵਿੱਚ ਸ਼ਿਰਕਤ ਕੀਤੇ ਜਾਣ  ਦੌਰਾਨ ਕੀਤਾ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਉਹਨਾਂ ਦੱਸਿਆ ਕਿ  ਬੀਤੇ ਕੱਲ 5 ਸਕੂਲਾਂ ਨੂੰ 12 ਪੈਨਲ ਬੱਚਿਆਂ ਨੂੰ ਸਪੁਰਦ ਕੀਤੇ ਜਾ ਚੁੱਕੇ ਹਨ ਅਤੇ ਅੱਜ 5 ਸਕੂਲਾਂ ਦੇ ਵਿੱਚ 12 ਪੈਨਲ ਵਿਦਿਆਰਥੀਆਂ ਨੂੰ ਸਮਰਪਿਤ ਕਰ ਦਿੱਤੇ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਹਨਾਂ ਵਿੱਚ ਸਰਕਾਰੀ ਹਾਈ ਸਕੂਲ ਫੇਜ-5 ਨੂੰ 2 ਐਲ.ਈ.ਡੀ, ਐਸ.ਓ.ਈ. ਫੇਜ- 11 ਨੂੰ 4 ਐਲਈਡੀ ਹਾਈ ਸਕੂਲ ਸਨੇਟਾ ਨੂੰ ਦੋ ਐਲਈਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ ਨੂੰ 2 ਐਲ.ਈ.ਡੀ. ਦਿੱਤੀਆਂ ਗਈਆਂ। ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਨੌਲੀ ਨੂੰ 2 ਐਲ.ਈ.ਡੀ. ਦਿੱਤੀਆਂ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਦਿਆਰਥੀ ਵਰਗ ਨੂੰ ਸਮੇਂ ਮਾਡਰਨ ਐਜੂਕੇਸ਼ਨ ਦੇ ਹਾਣੀ ਬਣਾਉਣ ਦੇ ਲਈ  ਪੈਨਲ ਲਗਾਏ ਜਾਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਉਹ ਪੜ੍ਹਾਈ ਵਿੱਚ ਪੂਰੀ ਦਿਲਚਸਪੀ ਲੈ ਸਕਣ ਅਤੇ  ਪੰਜਾਬ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੇ ਦਿਨ ਤੋਂ ਹੀ ਸਿੱਖਿਆ ਅਤੇ ਸਿਹਤ ਦੇ ਮਾਮਲੇ ਦੇ ਖੇਤਰ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸਿੱਖਿਆ ਦੇ ਪੱਧਰ ਨੂੰ ਉਤਾਂਹ ਚੁੱਕਣ ਦੇ ਲਈ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਉਪਰਾਲੇ  ਜਾਰੀ ਹਨ ਅਤੇ ਅਗਾਹ ਵੀ ਜਾਰੀ ਰਹਿਣਗੇ। ਸਿਹਤ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਸਰਕਾਰ ਦੀ ਤਰਫੋਂ ਹਸਪਤਾਲਾਂ ਦੇ ਵਿੱਚ ਲੋੜੀਂਦੇ ਸਟਾਫ ਦੀ ਭਰਤੀ ਕੀਤੀ ਗਈ ਅਤੇ ਜੋ ਵੀ ਸਾਮਾਨ ਦੀ ਲੋੜ ਹਸਪਤਾਲਾਂ ਦੇ ਵਿੱਚ ਸੀ, ਉਸ ਨੂੰ ਪੂਰਾ ਕੀਤਾ ਗਿਆ। ਇਸ ਤੋਂ ਬਾਅਦ ਮੁਹੱਲਾ ਕਲੀਨਿਕ ਖੋਲੇ ਗਏ। ਜਿੱਥੇ ਕਿ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਮਰੀਜ਼ ਆਪੋ-ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਹਨ ਅਤੇ ਲੋੜੀਂਦੇ ਜਰੂਰੀ ਟੈਸਟ ਕਰਵਾਉਂਦੇ ਹਨ। ਇੱਥੋਂ ਦਵਾਈਆਂ ਵੀ ਮਰੀਜ਼ਾਂ ਨੂੰ ਮਹੱਲਾ ਕਲੀਨਿਕਾਂ ਦੇ ਵਿੱਚ ਮੁਫਤ ਤਕਸੀਮ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਤੇ ਪ੍ਰਬਜੋਤ ਕੌਰ ਜਿਲ੍ਹਾ ਪ੍ਰਧਾਨ, ਚੇਅਰਮੈਨ ਅਕਵਿੰਦਰ ਸਿੰਘ ਗੋਸਲ, ਵਾਈਸ ਚੇਅਰਮੈਨ ਤਰਲੋਚਨ ਸਿੰਘ ਮਟੌਰ ਅੰਨੂੰ ਬੱਬਰ (ਯੁੱਧ ਨਸ਼ਾ ਵਰੁੱਧ ਜਿਲ੍ਹਾ ਕੋਰਡੀਨੇਟਰ), ਸ਼ਰਨਜੀਤ ਕੌਰ ਬਲਾਕ ਪ੍ਰਧਾਨ, ਹਰਮੇਸ਼ ਸਿੰਘ ਕੁੰਬੜਾਂ, ਜਸਪਾਲ ਸਿੰਘ ਮਟੋਰ, ਗੁਰਪਾਲ ਸਿੰਘ, ਸੁਰਿੰਦਰ ਸਿੰਘ ਸਿੰਦਾ, ਅਮਰਜੀਤ ਸਿੰਘ, ਤਰੁਣਜੀਤ ਸਿੰਘ ਬਲਾਕ ਪ੍ਰਧਾਨ, ਵਿਕਰਮ ਸੰਧੂ, ਸਵਰਨ ਲਤਾ, ਅਵਤਾਰ ਸਿੰਘ ਮੌਲੀ ਬੈਦਵਾਣ, ਗੁਰਦੇਸ਼ ਸਿੰਘ ਸਰਪੰਚ, ਰੂਪ ਚੰਦ ਸਨੇਟਾ, ਰੁਮੇਸ਼ਵਾਰ ਸਨੇਟਾ, ਜਗਜੀਤ ਸਿੰਘ ਗੋਬਿੰਦਗ੍ਹੜ, ਕਰਮਾ ਪੂਰੀ ਸਰਪੰਚ, ਕੁਲਵੀਰ ਸਿੰਘ ਮਨੋਲੀ, ਨਿਰਮਲ ਸਿੰਘ ਕੁਰੜੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *