Home » Uncategorized » ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੈਕਟਰ-105, 96ਬੀ ਮੋਹਾਲੀ ਵਿਖੇ ਪੰਥਕ ਅਕਾਲੀ ਲਹਿਰ ਦਾ ਮੁੱਖ ਦਫਤਰ ਬਣਨ ‘ਤੇ ਕੀਤਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ…

ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੈਕਟਰ-105, 96ਬੀ ਮੋਹਾਲੀ ਵਿਖੇ ਪੰਥਕ ਅਕਾਲੀ ਲਹਿਰ ਦਾ ਮੁੱਖ ਦਫਤਰ ਬਣਨ ‘ਤੇ ਕੀਤਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਾਰਚ (ਮੰਗਤ ਸਿੰਘ ਸੈਦਪੁਰ) : ਪੰਥਕ ਅਕਾਲੀ ਲਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਪ੍ਰਧਾਨ ਸ. ਗੁਰਮੀਤ ਸਿੰਘ ਘੜੂੰਆਂ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਐਸਸੀਐਫ-105 ਸੈਕਟਰ 96-ਬੀ ਮੋਹਾਲੀ ਨੇੜੇ ਮਾਨਵ ਮੰਗਲ ਸਕੂਲ ਵਿਖੇ ਪੁਆਏ ਗਏ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਦੇ ਕੀਰਤਨ ਕੀਤੇ ਗਏ। ਹੁਣ ਇਸ ਬਿਲਡਿੰਗ ਵਿੱਚ ਹੀ ਪੰਥਕ ਅਕਾਲੀ ਲਹਿਰ ਦਾ ਦਫ਼ਤਰ ਚੱਲਿਆ ਕਰੇਗਾ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਜਿਸ ਪ੍ਰਮਾਤਮਾ ਨੇ ਸ. ਗੁਰਮੀਤ ਸਿੰਘ ਨੂੰ ਗੁਰਸਿੱਖ ਪਰਿਵਾਰ ਵਿੱਚ ਜਨਮ ਦਿੱਤਾ ਅਤੇ ਦਸਾਂ ਨੌਹਾਂ ਦੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ ‘ਤੇ ਜ਼ਿੰਦਗੀ ਬਤੀਤ ਕਰਨ ਲਈ ਉੱਦਮ ਬਖਸ਼ਿਆ। ਹਰ ਪਲ ਉਹ ਪੰਥ ਦੀ ਸੇਵਾ ‘ਚ ਹਾਜ਼ਰ ਰਹਿੰਦੇ ਹਨ। ਉਨਾਂ ਨੇ ਜਿਸ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਅਤੇ ਸੰਗਤ ਦੀ ਸੇਵਾ ਕੀਤੀ ਅਕਾਲ ਪੁਰਖ ਸੱਚੇ ਪਾਤਸ਼ਾਹ ਉਹਨਾਂ ਦੀ ਭਾਵਨਾ ਪੂਰਨ ਕਰਨ। ਸਿੰਘ ਸਾਹਿਬ ਨੇ ਸ. ਗੁਰਮੀਤ ਸਿੰਘ ਹੁਣਾਂ ਦਾ ਧੰਨਵਾਦ ਕੀਤਾ। ਜਿਨਾਂ ਨੇ ਆਪਣੀ ਇਸ ਬਿਲਡਿੰਗ ਵਿੱਚ ਪੰਥਕ ਅਕਾਲੀ ਲਹਿਰ ਦਾ ਦਫਤਰ ਬਣਾਇਆ। ਸਿੰਘ ਸਾਹਿਬ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖ਼ਾਲਸਾ ਧਰਮ ਨੂੰ ਬਚਾਓ। ਅੱਜ ਗੁਰੂ ਦਾ ਸਿਧਾਂਤ,ਸਰਮਾਇਆ ਅਤੇ ਜਾਇਦਾਦਾਂ ਬਰਬਾਦ ਹੋ ਰਹੀਆਂ ਹਨ ਤੇ ਬਰਬਾਦ ਕਰਨ ਵਾਲੇ ਲਗਾਤਾਰ 15 ਸਾਲ ਤੋਂ ਬੇਖੌਫ ਹੋ ਕੇ ਕਰੀ ਜਾ ਰਹੇ ਹਨ। ਸਰਕਾਰ ਸਾਡੀ ਪਰਖ ਕਰ ਰਹੀ ਹੈ ਤੇ ਉਸਦੇ ਵਿੱਚ ਆਪਾਂ ਖਰੇ ਉਤਰਨਾ ਹੈ। ਗੁਰੂ ਘਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ। ਇਸ ਦੇ ਲਈ ਆਪਣੇ ਆਪ ਨੂੰ ਸਵਾਰੋ ਤਾਂ ਜੋ ਇਹਨਾਂ ਸੰਸਥਾਵਾਂ ਨੂੰ ਕਾਇਮ ਰੱਖਣ ਲਈ ਪਹਿਰਾ ਦੇ ਸਕੀਏ। ਸਾਡੇ ਗਰੀਬ ਬੱਚਿਆਂ ਨੂੰ ਸਿੱਖਿਆ, ਲੋੜਵੰਦਾਂ ਨੂੰ ਸਿਹਤ ਸਹੂਲਤਾਂ ਅਤੇ ਯਾਤਰੂਆਂ ਨੂੰ ਰਿਹਾਇਸ਼ ਮਿਲ ਸਕੇ। ਗੁਰੂ ਦੇ ਸਿਧਾਂਤ ਅਤੇ ਸਰਮਾਏ ਨੂੰ ਬਚਾਇਆ ਜਾ ਸਕੇ। ਸਿੰਘ ਸਾਹਿਬ ਨੇ ਸ. ਗੁਰਮੀਤ ਸਿੰਘ ਦੇ ਸਪੁੱਤਰ ਜੋਬਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦਫਤਰ ਸਕੱਤਰ ਸ. ਅੰਮ੍ਰਿਤ ਸਿੰਘ ਰਤਨਗੜ੍ਹ, ਮੋਹਾਲੀ ਇੰਚਾਰਜ ਸਰਦਾਰ ਹਰਮਿੰਦਰ ਸਿੰਘ ਪੱਤੋਂ, ਗੁਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *